ਸ਼ਨੀਵਾਰ ਨੂੰ ''ਫੋਨਾਂ'' ''ਤੇ ਇੰਨਾ ਵੱਧ ਸਕਦਾ ਹੈ GST, ਜੇਬ ''ਤੇ ਪੈਣ ਜਾ ਰਿਹੈ ਭਾਰ
Thursday, Mar 12, 2020 - 03:52 PM (IST)
ਨਵੀਂ ਦਿੱਲੀ— ਸਮਾਰਟ ਫੋਨਾਂ 'ਤੇ GST ਵੱਧ ਸਕਦਾ ਹੈ। ਗੁੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.) ਕੌਂਸਲ 14 ਮਾਰਚ ਨੂੰ ਹੋਣ ਵਾਲੀ ਮੀਟਿੰਗ 'ਚ ਮੋਬਾਇਲ ਫੋਨਾਂ 'ਤੇ ਜੀ. ਐੱਸ. ਟੀ. ਵਧਾਉਣ ਦਾ ਵਿਚਾਰ ਕਰ ਸਕਦੀ ਹੈ। ਸਰਕਾਰ ਡਿਊਟੀ ਸਟ੍ਰਕਚਰ ਨੂੰ ਠੀਕ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ ਵਕਤ ਮੋਬਾਇਲ ਫੋਨਾਂ 'ਤੇ ਜੀ. ਐੱਸ. ਟੀ. ਦਰ ਕੁਝ ਹੋਰ ਹੈ ਤੇ ਇਸ ਨੂੰ ਬਣਾਉਣ 'ਚ ਇਸਤੇਮਾਲ ਹੋਣ ਵਾਲੇ ਪਾਰਟਸ 'ਤੇ ਹੋਰ। ਇੰਡਸਟਰੀ ਦੀ ਮੰਗ ਰਹੀ ਹੈ ਕਿ ਇਸ ਸਟ੍ਰਕਚਰ ਨੂੰ ਠੀਕ ਕੀਤਾ ਜਾਵੇ। ਇਕ ਉੱਚ ਅਧਿਕਾਰੀ ਮੁਤਾਬਕ, ਮੋਬਾਈਲ ਫੋਨਾਂ 'ਤੇ ਡਿਊਟੀ ਦਾ ਮੁੱਦਾ ਕਈ ਵਾਰ ਸਾਹਮਣੇ ਆਇਆ ਹੈ। ਇਸ ਵਾਰ ਇਸ 'ਤੇ ਚਰਚਾ ਕੀਤੀ ਜਾ ਸਕਦੀ ਹੈ।
ਇੰਨੀ ਹੋ ਸਕਦੀ ਹੈ GST ਦਰ
ਮੌਜੂਦਾ ਸਮੇਂ ਮੋਬਾਇਲ ਫੋਨਾਂ 'ਤੇ 12 ਫੀਸਦੀ ਜੀ. ਐੱਸ. ਟੀ. ਲੱਗਦਾ ਹੈ, ਜਦੋਂ ਕਿ ਇਨ੍ਹਾਂ ਨੂੰ ਬਣਾਉਣ 'ਚ ਇਸਤੇਮਾਲ ਹੋਣ ਵਾਲੇ ਕਈ ਪਾਰਟਸ 'ਤੇ ਜੀ. ਐੱਸ. ਟੀ. ਦਰ 18 ਫੀਸਦੀ ਹੈ। ਸੂਤਰਾਂ ਮੁਤਾਬਕ, ਸਮਾਰਟ ਫੋਨਾਂ 'ਤੇ ਜੀ. ਐੱਸ. ਟੀ. ਦਰ 18 ਫੀਸਦੀ ਕੀਤੀ ਜਾ ਸਕਦੀ ਹੈ। ਕੌਂਸਲ ਵੱਲੋਂ ਇਹ ਪ੍ਰਸਤਾਵ ਮਨਜ਼ੂਰ ਹੁੰਦਾ ਹੈ ਤਾਂ ਮੋਬਾਇਲਾਂ ਦੀ ਕੀਮਤ 'ਚ ਵਾਧਾ ਹੋ ਜਾਵੇਗਾ, ਜਦੋਂ ਕਿ ਇੰਡਸਟਰੀ ਮੰਗ ਕਰ ਰਹੀ ਹੈ ਕਿ ਪਾਰਟਸ 'ਤੇ ਜੀ. ਐੱਸ. ਟੀ. ਦਰ ਘਟਾ ਕੇ 12 ਫੀਸਦੀ ਕਰ ਦਿੱਤੀ ਜਾਵੇ। ਇੰਡਸਟਰੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਚੀਨ ਤੋਂ ਪਾਰਟਸ ਦੀ ਸਪਲਾਈ 'ਚ ਰੁਕਾਵਟ ਦਾ ਸਾਹਮਣਾ ਕਰ ਰਹੀ ਸਮਾਰਟ ਫੋਨ ਇੰਡਸਟਰੀ ਲਈ ਇਹ ਕਦਮ ਹੋਰ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।
ਜੀ. ਐੱਸ. ਟੀ. ਕੌਂਸਲ ਦੀ ਸ਼ਨੀਵਾਰ ਨੂੰ ਹੋਣ ਵਾਲੀ ਮੀਟਿੰਗ 'ਚ ਹੋਰ ਚੀਜ਼ਾਂ ਜਿਨ੍ਹਾਂ 'ਤੇ ਇਨਪੁਟ ਟੈਕਸ ਜ਼ਿਆਦਾ ਹੈ ਉਨ੍ਹਾਂ 'ਤੇ ਵੀ ਦਰਾਂ 'ਚ ਸੋਧ ਕਰਨ ਦਾ ਵਿਚਾਰ ਕੀਤਾ ਜਾ ਸਕਦਾ ਹੈ। ਇਨ੍ਹਾਂ 'ਚ ਰੈਡੀਮੇਡ ਕੱਪੜੇ ਤੇ ਫੁੱਟਵੀਅਰ ਸ਼ਾਮਲ ਹਨ। ਇਸ ਦਾ ਕਾਰਨ ਹੈ ਕਿ ਮੌਜੂਦਾ ਵਿਵਸਥਾ 'ਚ ਬਣ ਚੁੱਕੇ ਸਮਾਨਾਂ ਦੀ ਤੁਲਨਾ 'ਚ ਇਨਪੁਟ 'ਤੇ ਟੈਕਸ ਦੀ ਜ਼ਿਆਦਾ ਦਰ ਕਾਰਨ ਵੱਡੀ ਮਾਤਰਾ 'ਚ ਇਨਪੁਟ ਟੈਕਸ ਕ੍ਰੈਡਿਟ ਵੀ ਜਾ ਰਿਹਾ ਹੈ।
ਇਹ ਵੀ ਪੜ੍ਹੋ ►SBI ਨੇ ਬਚਤ ਖਾਤੇ 'ਤੇ ਵੀ ਦੇ ਦਿੱਤਾ ਝਟਕਾ►ਸੈਂਸੈਕਸ 'ਚ 1,600 ਅੰਕ ਦੀ ਜ਼ੋਰਦਾਰ ਗਿਰਾਵਟ, ਤੁਹਾਡਾ ਵੀ ਲੱਗਾ ਹੈ ਪੈਸਾ? ►ਇਟਲੀ 'ਚ ਪਸਰੀ ਸੁੰਨਸਾਨ, 6 ਕਰੋੜ ਤੋਂ ਵੱਧ ਲੋਕ ਲਾਕਡਾਊਨ ►SBI ਨੇ ਦਿੱਤਾ ਜ਼ੋਰ ਦਾ ਝਟਕਾ, FD ਦਰਾਂ 'ਚ ਕਰ ਦਿੱਤੀ ਇੰਨੀ ਕਟੌਤੀ, ਦੇਖੋ ਲਿਸਟ ►ਥਾਈਲੈਂਡ ਲਈ ਵੀਜ਼ਾ ਮਿਲਣਾ ਬੰਦ, 'AIRPORT' ਤੋਂ ਮੁੜਨਾ ਪਵੇਗਾ ਖਾਲੀ ਹੱਥੀਂ ►AIR INDIA ਵੱਲੋਂ ਰੋਮ ਸਮੇਤ ਇਹ ਉਡਾਣਾਂ 'ਬੰਦ', ਤੁਹਾਡੀ ਤਾਂ ਨਹੀਂ ਟਿਕਟ ਬੁੱਕ