GST: ਹੁਣ ਔਰਤਾਂ ਨੂੰ ਖੁਸ਼ ਕਰੇਗੀ ਸਰਕਾਰ

Monday, Nov 20, 2017 - 12:50 PM (IST)

ਨਵੀਂ ਦਿੱਲੀ—ਮੋਦੀ ਸਰਕਾਰ ਹੁਣ ਜੀ. ਐੱਸ. ਟੀ. 'ਚ ਕਟੌਤੀ ਕਰਕੇ ਔਰਤਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਜੀ. ਐੱਸ. ਟੀ. ਸਮੀਖਿਆ ਦੇ ਅਗਲੇ ਦੌਰ 'ਚ ਮੋਦੀ ਸਰਕਾਰ ਕੰਜ਼ਿਊਮਰ ਪ੍ਰਾਡੈਕਟ ਅਤੇ ਹਰ ਰੋਜ਼ ਦੀਆਂ ਲੋੜ ਦੀਆਂ ਚੀਜ਼ਾਂ 'ਤੇ ਜੀ. ਐੱਸ. ਟੀ ਦਰ ਘਟਾਏਗੀ। ਅਗਲੇ ਦੌਰ 'ਚ ਵਾਸ਼ਿੰਗ ਮਸ਼ੀਨ ਅਤੇ ਰੈਫਰੀਜਿਰੇਟਰ ਜਿਵੇਂ ਕੰਜ਼ਿਊਮਰ ਗੁਡਸ 'ਤੇ ਜੀ. ਐੱਸ. ਟੀ ਰੇਟ 'ਚ ਕਟੌਤੀ ਕੀਤੀ ਜਾ ਸਕਦੀ ਹੈ। ਅਜੇ ਇਨ੍ਹਾਂ ਸਾਰੀਆਂ ਚੀਜ਼ਾਂ 'ਤੇ 28 ਫੀਸਦੀ ਜੀ. ਐੱਸ. ਟੀ. ਲੱਗਦਾ ਹੈ। ਇਕ ਸਰਕਾਰੀ ਅਧਿਕਾਰੀ ਮੁਤਾਬਕ ਜੇਕਰ ਕੰਜ਼ਿਊਮਰ ਡਿਊਰੇਬਲਸ 'ਤੇ ਟੈਕਸ ਘੱਟ ਕਰ ਦਿੱਤਾ ਜਾਵੇਗਾ ਤਾਂ ਇਸ ਨਾਲ ਇਨ੍ਹਾਂ ਪ੍ਰਾਡੈਕਟ ਦੀ ਖਰੀਦਦਾਰੀ ਵਧੇਗੀ। ਮੌਜੂਦਾ ਸਮੇਂ 'ਚ ਇਸ ਸੈਕਟਰ 'ਚ ਟੈਕਸ ਜ਼ਿਆਦਾ ਲੱਗਣ ਕਾਰਨ ਮੰਦੀ ਹੈ ਜਿਸ ਨੂੰ ਲੈ ਕੇ ਕਾਫੀ ਸ਼ਿਕਾਇਤਾ ਵੀ ਆ ਰਹੀਆਂ ਹਨ। 
ਦੱਸਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਦੇ ਇਸ ਮੁੱਖ ਕਦਮ ਦੇ ਪਿੱਛੇ ਦੂਜਾ ਮਕਸਦ ਹੋਵੇਗਾ ਔਰਤਾਂ ਨੂੰ ਖੁਸ਼ ਕਰਨਾ। ਇਹ ਕਾਰਨ ਹੈ ਕਿ ਸਰਕਾਰ ਔਰਤਾਂ ਨੂੰ ਸਹੂਲਤ ਦੇਣਾ ਚਾਹੁੰਦੀ ਹੈ ਅਤੇ ਟੈਕਸ ਘਟਾਉਣਾ ਚਾਹੁੰਦੀ ਹੈ। ਸਰਕਾਰੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਹੋਟਲ ਅਤੇ ਰੈਸਤਰਾਂ 'ਚ ਖਾਣੇ 'ਤੇ ਲੱਗਣ ਵਾਲਾ ਜੀ. ਐੱਸ.ਟੀ. ਘਟਾਉਣ ਦਾ ਇਕ ਕਾਰਨ ਔਰਤਾਂ ਨੂੰ ਖੁਸ਼ ਕਰਨਾ ਵੀ ਸੀ। ਸਰਕਾਰ ਔਰਤਾਂ ਨੂੰ ਖਾਣਾ ਬਣਾਉਣ ਤੋਂ ਕੁਝ ਹੱਦ ਤੱਕ ਰਾਹਤ ਦੇਣਾ ਚਾਹੁੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਡਿਸ਼ ਵਾਸ਼ਰਸ ਅਤੇ ਵਾਸ਼ਿੰਗ ਮਸ਼ੀਨ ਵਰਗੇ ਪ੍ਰਾਡੈਕਟ ਨਾਲ ਔਰਤਾਂ ਦਾ ਕੰਮ ਹਲਕਾ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਖੁਦ ਲਈ ਵੀ ਕੁਝ ਸਮਾਂ ਮਿਲ ਸਕੇ। 
ਮੰਨਿਆ ਜਾ ਰਿਹਾ ਕਿ ਕੰਜ਼ਿਊਮਰ ਪ੍ਰਾਡੈਕਟ 'ਤੇ ਜੀ. ਐੱਸ. ਟੀ. ਘਟਾਉਣ ਨਾਲ ਦੇਸ਼ 'ਚ ਇਨ੍ਹਾਂ ਦੇ ਨਿਰਮਾਣ ਨੂੰ ਵਾਧਾ ਦਿੱਤਾ ਜਾ ਸਕਦਾ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਦੱਖਣੀ ਕੋਰੀਆ ਅਤੇ ਹੋਰ ਦੇਸ਼ਾਂ ਤੋਂ ਹੋਣ ਵਾਲੇ ਆਯਾਤ ਨਾਲ ਸਾਡੀ ਨਿਰਭਰਤਾ ਘਟੇਗੀ। ਵੈਸੇ ਤਾਂ ਕਈ ਕੰਜ਼ਿਊਮਰ ਗੁਡਸ ਨੂੰ 12 ਅਤੇ 18 ਫੀਸਦੀ ਜੀ. ਐੱਸ. ਟੀ. ਦੇ ਸਲੈਬ 'ਚ ਲਿਆਂਦਾ ਵੀ ਜਾ ਚੁੱਕਾ ਹੈ ਪਰ ਆਉਣ ਵਾਲੇ ਦੌਰ ਦੀ ਸਮੀਖਿਆ 'ਚ ਕੰਜ਼ਿਊਮਰ ਡਿਊਰੇਬਲਸ ਦੀਆਂ ਦਰਾਂ 'ਚ ਕਟੌਤੀ ਹੋ ਸਕਦੀ ਹੈ।


Related News