Adani Gas ਦੀਆਂ ਵਧੀਆਂ ਮੁਸ਼ਕਲਾਂ, PNGRB ਨੇ ਦਿੱਤਾ ਨੋਟਿਸ!

01/24/2020 11:54:03 AM

ਨਵੀਂ ਦਿੱਲੀ — ਗੈਸ ਰੈਗੁਲੇਟਰ PNGRB ਨੇ ਅਡਾਣੀ ਗੈਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕੰਪਨੀਆਂ 'ਤੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਦੀ ਬਿਡਿੰਗ ਦੌਰਾਨ ਕਈ ਜਾਣਕਾਰੀਆਂ ਦਾ ਖੁਲਾਸਾ ਨਾ ਕਰਨ ਦਾ ਦੋਸ਼ ਹੈ। PNGRB ਨੇ ਅਡਾਣੀ ਗੈਸ ਨੂੰ ਦਿੱਤੇ ਨੋਟਿਸ 'ਚ ਕਿਹਾ ਹੈ ਕਿ ਕੰਪਨੀ ਨੇ ਸਿਟੀ ਗੈਸ ਪ੍ਰੋਜੈਕਟ ਦੀ ਬੋਲੀ 'ਚ ਕਈ ਖੁਲਾਸੇ ਨਹੀਂ ਕੀਤੇ ਹਨ। ਇਸ ਬੋਲੀ ਲਈ Adani Ent ਦੀ ਨੈਟਵਰਥ ਦਾ ਇਸਤੇਮਾਲ ਕੀਤਾ ਗਿਆ ਹੈ। ਬੋਲੀ ਲਈ Adani Ent ਦੇ ਨਾਲ ਕਰਾਰ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਦੋਸ਼ ਸਾਬਤ ਹੋਣ 'ਤੇ PNGRB ਕੰਪਨੀ ਦਾ ਲਾਇਸੈਂਸ ਰੱਦ ਕਰ ਸਕਦੀ ਹੈ ਅਤੇ ਕੰਪਨੀ 'ਤੇ 400 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾ ਸਕਦੀ ਹੈ। PNGRB ਮੁਤਾਬਕ ਰੀਸਟਰੱਕਚਰਿੰਗ, ਸ਼ੇਅਰ ਹੋਲਡਿੰਗ ਬਦਲਾਅ ਸੀ.ਜੀ.ਡੀ. ਨਿਯਮਾਂ ਦੇ ਖਿਲਾਫ ਹੈ। PNGRB ਨੇ ਫਰੈਂਚ ਕੰਪਨੀ ਟੋਟਲ(Total) ਨੂੰ ਹਿੱਸਾ ਵੇਚਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਅਡਾਣੀ ਗੈਸ 'ਚ Total 37.4 ਫੀਸਦੀ ਹਿੱਸਾ ਖਰੀਦੇਗੀ। ਇਸ ਬਾਰੇ ਅਡਾਣੀ ਗੈਸ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਹੈ। 


Related News