ਦੀਵਾਲੀ ਮੌਕੇ ਖਰੀਦੋ ਬਜ਼ਾਰ ਨਾਲੋਂ ਸਸਤਾ ਗੋਲਡ, ਜਾਣੋ ਕਿੰਨੇ ਰੁਪਏ 'ਚ ਮਿਲੇਗਾ ਸਾਵਰੇਨ ਗੋਲਡ ਬਾਂਡ ਸਕੀਮ ਤਹਿਤ ਸੋਨਾ

10/24/2021 12:37:24 PM

ਨਵੀਂ ਦਿੱਲੀ - ਸੋਮਵਾਰ ਤੋਂ ਸਰਕਾਰ ਗੋਲਡ ਬਾਂਡ 2021-22 ਦੀ ਅਗਲੀ ਕਿਸ਼ਤ ਖੁੱਲ੍ਹ ਰਹੀ ਹੈ, ਜਿਸ ਦੇ ਤਹਿਤ ਇਸ ਬਾਂਡ ਵਿਚ 25-29 ਅਕਤੂਬਰ ਦਰਮਿਆਨ ਨਿਵੇਸ਼ ਕੀਤਾ ਜਾ ਸਕੇਗਾ। ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਇਸ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਸਰਕਾਰ ਗੋਲਡ ਬਾਂਡ 2021-22 ਦੀ ਅਗਲੀ ਕਿਸ਼ਤ ਵਿਚ 25 ਅਕਤੂਬਰ ਤੋਂ ਪੰਜ ਦਿਨਾਂ ਲਈ ਨਿਵੇਸ਼ ਕੀਤਾ ਜਾ ਸਕਦਾ ਹੈ ਭਾਵ ਦੀਵਾਲੀ ਤੋਂ ਪਹਿਲਾਂ ਨਿਵੇਸ਼ਕਾਂ ਲਈ ਪੰਜ ਦਿਨਾਂ ਤੱਕ ਪੇਪਰ ਗੋਲਡ ਵਿਚ ਨਿਵੇਸ਼ ਕਰਨ ਦਾ ਮੌਕਾ ਰਹੇਗਾ।

ਸਾਵਰੇਨ ਗੋਲਡ ਬਾਂਡ ਸਕੀਮ ਸੀਰੀਜ਼-7 ਦਾ ਜਾਰੀ ਮੁੱਲ ਤੈਅ

ਸਰਕਾਰ ਨੇ ਸਾਵਰੇਨ ਗੋਲਡ ਬਾਂਡ ਸਕੀਮ ਸੀਰੀਜ਼-7 ਦਾ ਜਾਰੀ ਮੁੱਲ 4765 ਪ੍ਰਤੀ ਗ੍ਰਾਮ ਤੈਅ ਕੀਤਾ ਹੈ। ਵਿੱਤ ਮੰਤਰਾਲਾ ਨੇ ਦੱਸਿਆ ਕਿ ਨਿਵੇਸ਼ਕਾਂ ਲਈ ਗੋਲਡ ਬਾਂਡ ਦਾ ਜਾਰੀ ਮੁੱਲ 4,765 ਰੁਪਏ ਪ੍ਰਤੀ ਗ੍ਰਾਮ ਸੋਨਾ ਹੋਵੇਗਾ। ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਦੀ ਸਲਾਹ ਨਾਲ ਉਨ੍ਹਾਂ ਨਿਵੇਸ਼ਕਾਂ ਨੂੰ ਜਾਰੀ ਮੁੱਲ ਤੋਂ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦੇਣ ਦਾ ਫੈਸਲਾ ਲਿਆ ਹੈ ਜੋ ਆਨਲਾਈਨ ਅਰਜ਼ੀ ਦਾਖਲ ਕਰਦੇ ਹਨ ਅਤੇ ਭੁਗਤਾਨ ਡਿਜੀਟਲ ਮੋਡ ਦੇ ਮਾਧਿਅਮ ਰਾਹੀਂ ਕਰਦੇ ਹਨ। ਅਜਿਹੇ ਨਿਵੇਸ਼ਕਾਂ ਲਈ ਸਰਕਾਰ ਦੇ ਮਿਤੀ 21 ਅਕਤੂਬਰ ਦੇ ਨੋਟੀਫਿਕੇਸ਼ਨ ਮੁਤਾਬਕ ਨਿਪਟਾਰਾ ਮਿਤੀ 2 ਨਵੰਬਰ ਨਾਲ ਸਾਵਰੇਨ ਗੋਲਡ ਬਾਂਡ 2021-22 (ਸੀਰੀਜ਼-7) 25-29 ਅਕਤੂਬਰ ਦੀ ਮਿਆਦ ਦੌਰਾਨ ਸਬਸਕ੍ਰਿਪਸ਼ਨ ਲਈ ਖੋਲ੍ਹੇ ਜਾਣਗੇ।

ਇਹ ਵੀ ਪੜ੍ਹੋ : ਡਿਜੀਟਲ ਗੋਲਡ 'ਚ ਡੀਲ ਕਰਨ ਨੂੰ ਲੈ ਕੇ SEBI ਨੇ ਨਿਵੇਸ਼ਕਾਰਾਂ ਨੂੰ ਦਿੱਤੀ ਇਹ ਚਿਤਾਵਨੀ

ਸਾਵਰੇਨ ਗੋਲਡ ਬਾਂਡ ਦੀ ਖ਼ਾਸੀਅਤ

ਗੋਲਡ ਬਾਂਡ ਨੂੰ ਪੇਪਰ ਗੋਲਡ ਕਿਹਾ ਜਾਂਦਾ ਹੈ ਕਿਉਂਕਿ ਇਹ ਇੱਕ ਕਿਸਮ ਦਾ ਦਸਤਾਵੇਜ਼ ਹੈ ਜਿਸ ਵਿੱਚ ਤੁਸੀਂ ਨਿਵੇਸ਼ ਕਰਦੇ ਹੋ। ਇਸ ਦੀਆਂ ਕੀਮਤਾਂ ਭੌਤਿਕ ਸੋਨੇ ਦੇ ਬਾਜ਼ਾਰ ਦੇ ਅਨੁਸਾਰ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਇਹ ਭੌਤਿਕ ਸੋਨੇ ਤੋਂ ਵੱਖਰਾ ਹੈ ਇਸ ਲਈ ਹੁੰਦਾ ਹੈ ਕਿਉਂਕਿ ਇਸ ਵਿੱਚ ਤੁਹਾਨੂੰ ਭੰਡਾਰਨ ਅਤੇ ਸੁਰੱਖਿਆ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਦੂਜੇ ਪਾਸੇ ਤੁਹਾਨੂੰ ਭੌਤਿਕ ਸੋਨੇ ਦੀ ਕੀਮਤ ਦੇ ਅਨੁਸਾਰ ਹੀ ਇਸ ਸੋਨੇ ਦੇ ਬਾਂਡ  ਉੱਤੇ ਰਿਟਰਨ ਮਿਲਦਾ ਹੈ। ਕੇਂਦਰੀ ਰਿਜ਼ਰਵ ਬੈਂਕ ਸਾਵਰੇਨ ਗੋਲਡ ਬਾਂਡ ਸਕੀਮ ਦੇ ਤਹਿਤ ਵਿਆਜ ਨਾਲ ਜੁੜੇ ਬਾਂਡ ਜਾਰੀ ਕਰਦਾ ਹੈ, ਜਿਸਦੀ ਕੀਮਤ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। 

ਇਹ ਵੀ ਪੜ੍ਹੋ : FaceBook ਨੂੰ ਝਟਕਾ, ਭੇਦਭਾਵ ਦੇ ਮਾਮਲੇ 'ਚ ਅਮਰੀਕੀ ਸਰਕਾਰ ਨੂੰ ਅਦਾ ਕਰਨੇ ਪੈਣਗੇ 14 ਮਿਲੀਅਨ ਡਾਲਰ

ਜਾਣੋ ਕਿੱਥੋਂ ਖਰੀਦ ਸਕਦੇ ਹੋ ਸੋਨਾ

ਇਹ ਬਾਂਡ ਬੈਂਕਾਂ (ਛੋਟੇ ਵਿੱਤ ਬੈਂਕਾਂ ਅਤੇ ਭੁਗਤਾਨ ਬੈਂਕਾਂ ਨੂੰ ਛੱਡ ਕੇ), ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਐਸਐਚਸੀਆਈਐਲ), ਕਲੀਅਰਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਸੀਸੀਆਈਐਸ), ਮਨੋਨੀਤ ਡਾਕਘਰਾਂ ਅਤੇ ਮਾਨਤਾ ਪ੍ਰਾਪਤ ਸਟਾਕ ਐਕਸਚੇਂਜਾਂ (ਨੈਸ਼ਨਲ ਸਟਾਕ ਐਕਸਚੇਂਜ ਆਫ਼ ਇੰਡੀਆ ਅਤੇ ਬਾਂਬੇ ਸਟਾਕ ਐਕਸਚੇਂਜ) ਜ਼ਰੀਏ ਵੇਚੇ ਜਾਣਗੇ।

ਇਸ਼ੂ ਦੀ ਕੀਮਤ ਕੀ ਹੋਵੇਗੀ

ਇਸ ਬਾਂਡ ਲਈ ਗੋਲਡ ਰੇਟ ਗਾਹਕੀ ਅਵਧੀ ਤੋਂ ਪਹਿਲਾਂ ਦੇ ਹਫ਼ਤੇ ਦੇ ਪਿਛਲੇ ਤਿੰਨ ਕੰਮਕਾਜੀ ਦਿਨਾਂ ਲਈ ਬੁਲੀਅਨ ਐਂਡ ਜਿਊਲਰੀ ਐਸੋਸੀਏਸ਼ਨ ਆਫ ਇੰਡੀਆ ਲਿਮਟਿਡ ਦੁਆਰਾ ਪ੍ਰਕਾਸ਼ਤ 999 ਸ਼ੁੱਧਤਾ ਵਾਲੇ ਸੋਨੇ ਦੀ ਔਸਤ ਬੰਦ ਕੀਮਤ ਦੇ ਬਰਾਬਰ ਹੋਵੇਗਾ। ਭਾਵ ਜਿਸ ਦਿਨ ਤੁਸੀਂ ਬਾਂਡ ਖਰੀਦੋਗੇ ਉਸ ਤੋਂ ਪਿਛਲੇ ਹਫਤੇ ਦੇ ਆਖਰੀ ਤਿੰਨ ਵਪਾਰਕ ਦਿਨਾਂ ਵਿੱਚ ਸੋਨੇ ਦੀ ਕੀਮਤ, ਯਾਨੀ IBJA ਦੁਆਰਾ ਜਾਰੀ ਕੀਤੇ ਗਏ ਸੋਨੇ ਦੀਆਂ ਕੀਮਤਾਂ, 24 ਕੈਰੇਟ ਸੋਨੇ ਦੀ ਸਮਾਪਤੀ ਕੀਮਤ ਦੇ ਬਰਾਬਰ ਹੋਵੇਗੀ। ਇਸੇ ਕੀਮਤ ਦੇ ਆਧਾਰ  'ਤੇ ਤੁਸੀਂ ਬਾਂਡਸ ਵਿੱਚ ਸੋਨਾ ਖਰੀਦ ਸਕੋਗੇ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਝਟਕਾ, ਏਅਰਲਾਈਨ ਕੰਪਨੀਆਂ ਨੇ ਵਧਾਏ ਕਿਰਾਏ

ਜਾਣੋ ਕੌਣ ਕਰ ਸਕਦਾ ਹੈ ਨਿਵੇਸ਼

ਇਸ ਸਕੀਮ ਦੇ ਤਹਿਤ, ਗੋਲਡ ਬਾਂਡ ਕਿਸੇ ਵੀ ਟਰੱਸਟ, ਹਿੰਦੂ ਅਣਵੰਡੇ ਪਰਿਵਾਰ, ਚੈਰਿਟੀ ਸੰਸਥਾ, ਯੂਨੀਵਰਸਿਟੀ ਅਤੇ ਭਾਰਤ ਵਿੱਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਦੁਆਰਾ ਵਿਅਕਤੀਗਤ ਤੌਰ  'ਤੇ ਜਾਂ ਨਾਬਾਲਗ ਦੇ ਨਾਮ  'ਤੇ ਜਾਂ ਸਾਂਝੇ ਤੌਰ  'ਤੇ ਖਰੀਦੇ ਜਾ ਸਕਦੇ ਹਨ।

ਛੋਟ ਮਿਲੇਗੀ

ਇਸ ਬਾਂਡ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਆਨਲਾਈਨ ਅਰਜ਼ੀ ਅਤੇ ਡਿਜ਼ੀਟਲ ਰੂਪ ਵਿੱਚ ਕੀਤੇ ਭੁਗਤਾਨ 'ਤੇ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦਿੱਤੀ ਜਾਵੇਗੀ ਅਤੇ ਇਸ ਯੋਜਨਾ ਵਿੱਚ ਨਿਵੇਸ਼ ਕਰਨ 'ਤੇ ਵਿਆਜ ਦੇ ਰੂਪ ਵਿੱਚ ਵਾਧੂ ਰਿਟਰਨ ਵੀ ਮਿਲੇਗਾ। ਸਕੀਮ ਵਿੱਚ ਘੱਟੋ-ਘੱਟ ਇੱਕ ਗ੍ਰਾਮ ਸੋਨੇ ਦਾ ਨਿਵੇਸ਼ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਆਉਣ ਵਾਲੇ ਦਿਨਾਂ ਵਿੱਚ 10 ਰੁਪਏ ਹੋਰ ਵਧ ਸਕਦੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News