ਰੇਲ ਮਹਿਕਮੇ ਦਾ ਕਿਸਾਨਾਂ ਨੂੰ ਤੋਹਫ਼ਾ, ਭਾਰਤ ਦੀ ਪਹਿਲੀ ਕਿਸਾਨ ਰੇਲ ਹੋਈ ਸ਼ੁਰੂ

Friday, Aug 07, 2020 - 07:15 PM (IST)

ਰੇਲ ਮਹਿਕਮੇ ਦਾ ਕਿਸਾਨਾਂ ਨੂੰ ਤੋਹਫ਼ਾ, ਭਾਰਤ ਦੀ ਪਹਿਲੀ ਕਿਸਾਨ ਰੇਲ ਹੋਈ ਸ਼ੁਰੂ

ਨਵੀਂ ਦਿੱਲੀ — ਅੱਜ ਤੋਂ ਭਾਰਤੀ ਰੇਲਵੇ ਦੀ ਕਿਸਾਨਾਂ ਲਈ ਰੇਲਵੇ ਸੇਵਾ ਦੀ ਸ਼ੁਰੂਆਤ ਹੋ ਗਈ ਹੈ। ਇਹ ਪਾਰਸਲ ਰੇਲ ਗੱਡੀ ਦੇਵਲਾਲੀ ਤੋਂ ਦਾਨਾਪੁਰ ਦੇ ਵਿਚਕਾਰ ਚਲਾਈ ਗਈ ਹੈ। ਕਿਸਾਨਾਂ ਦਾ ਜਲਦੀ ਤੋਂ ਜਲਦੀ ਖਰਾਬ ਹੋਣ ਵਾਲਾ ਮਾਲ ਕਿਸਾਨ ਰੇਲ ਰਾਹੀਂ ਸਮੇਂ ਸਿਰ ਪਹੁੰਚਾ ਦਿੱਤਾ ਜਾਵੇਗਾ। ਅਜਿਹੀਆਂ ਰੇਲ ਗੱਡੀਆਂ ਚਲਾਉਣ ਦਾ ਐਲਾਨ ਇਸ ਸਾਲ ਦੇ ਬਜਟ ਵਿਚ ਕੀਤਾ ਗਿਆ ਸੀ। ਇਹ ਰੇਲ ਫਿਲਹਾਲ ਹਫਤਾਵਾਰੀ ਹੋਵੇਗੀ ਜਿਸ ਵਿਚ 11 ਪਾਰਸਲ ਬਾਕਸ ਲਗਾਏ ਗਏ ਹਨ। ਪਹਿਲੀ ਕਿਸਾਨ ਰੇਲ ਸਵੇਰੇ 11 ਵਜੇ ਦੇਵਾਲੀ ਤੋਂ ਚੱਲੇਗੀ ਅਤੇ ਅਗਲੇ ਦਿਨ 06:45 ਵਜੇ ਦਾਨਪੁਰ ਪਹੁੰਚੇਗੀ। ਯਾਨੀ ਇਹ 1519 ਕਿਲੋਮੀਟਰ ਦਾ ਸਫਰ 31:45 ਘੰਟਿਆਂ ਵਿਚ ਪੂਰਾ ਕਰੇਗੀ। ਇਹ ਟ੍ਰੇਨ ਭੂਸਾਵਲ ਡਿਵੀਜ਼ਨ ਤੋਂ ਸ਼ੁਰੂ ਹੋਵੇਗੀ ਜੋ ਕਿ ਨਾਸਿਕ ਅਤੇ ਇਸ ਦੇ ਆਸ ਪਾਸ ਦਾ ਇਲਾਕਾ ਹੈ। ਦੂਜੇ ਪਾਸੇ ਇਹੀ ਟ੍ਰੇਨ ਦਾਨਾਪੁਰ ਤੋਂ ਹਰ ਐਤਵਾਰ 12 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 7.45 ਵਜੇ ਦੇਵਲਾਲੀ ਪਹੁੰਚੇਗੀ। ਇਨ੍ਹਾਂ ਰੇਲ ਗੱਡੀਆਂ ਵਿਚ 10 ਪਾਰਸਲ ਵੈਨਾਂ ਅਤੇ ਇਕ ਸਮਾਨ(ਲਗੇਜ) ਬ੍ਰੇਕ ਵੈਨ ਹੋਵੇਗੀ।

ਇਹ ਵੀ ਦੇਖੋ : ਬਦਲ ਗਿਆ ਹੈ ਚੈੱਕ ਨਾਲ ਪੈਸਿਆਂ ਦੇ ਲੈਣ-ਦੇਣ ਦਾ ਤਰੀਕਾ, RBI ਨੇ ਲਾਗੂ ਕੀਤੇ ਨਵੇਂ ਨਿਯਮ

ਇਨ੍ਹਾਂ ਰੂਟ ਦੇ ਇਲਾਕਿਆਂ 'ਚ ਵੱਡੇ ਪੱਧਰ 'ਤੇ ਖੇਤੀ ਕੀਤੀ ਜਾਂਦੀ ਹੈ। ਇਹ ਖੇਤਰ ਸਬਜ਼ੀਆਂ, ਫਲਾਂ, ਫੁੱਲਾਂਂ ਅਤੇ ਪਿਆਜ਼ ਦੀ ਬਿਜਾਈ ਤੋਂ ਇਲਾਵਾ ਜਲਦੀ ਖ਼ਰਾਬ ਹੋਣ ਵਾਲੀ ਖੇਤੀ ਉੁਪਜ ਲਈ ਜਾਣੇ ਜਾਂਦੇ ਹਨ। ਉਨ੍ਹਾਂ ਲਈ ਪਟਨਾ, ਪ੍ਰਯਾਗਰਾਜ, ਕਟਨੀ, ਸਤਨਾ ਵਰਗੇ ਖੇਤਰਾਂ ਵਿਚ ਇਕ ਵਿਸ਼ਾਲ ਮਾਰਕੀਟ ਹੈ। ਇਸ ਲਈ ਪਹਿਲੀ ਕਿਸਾਨ ਰੇਲ ਨਾਸਿਕ ਰੋਡ, ਮਨਮਾਡ, ਜਲਗਾਓਂ, ਭੁਸਾਵਲ, ਬੁਰਾਹਨਪੁਰ, ਖੰਡਵਾ, ਇਟਾਰਸੀ, ਜਬਲਪੁਰ, ਸਤਨਾ, ਕਟਨੀ, ਮਾਣਿਕਪੁਰ, ਪ੍ਰਯਾਗਰਾਜ ਚੌਕੀ, ਪੀ.ਸੀ. ਦੀਨਦਿਆਲ ਉਪਾਧਿਆਏ ਨਗਰ ਅਤੇ ਬਕਸਰ ਰੱਖੇ ਗਏ ਹਨ।

ਇਹ ਵੀ ਦੇਖੋ : RBI ਦਾ ਆਦੇਸ਼ - ਇਨ੍ਹਾਂ ਖਾਤਾਧਾਰਕਾਂ ਦਾ ਨਹੀਂ ਖੁੱਲ੍ਹੇਗਾ 'Current account'

ਕਿਸਾਨੀ ਇਸ ਤਰ੍ਹਾਂ ਕਰਨ ਸੰਪਰਕ 

ਉਮੀਦ ਕੀਤੀ ਜਾ ਰਹੀ ਹੈ ਕਿ ਅਜਿਹੀ ਟ੍ਰੇਨ ਨਾਲ ਕਿਸਾਨਾਂ ਨੂੰ ਉਨ੍ਹਾਂ ਦਾ ਮਾਲ ਵੇਚਣ ਵਿਚ ਵੱਡਾ ਫਾਇਦਾ ਮਿਲੇਗਾ। ਇਸ ਨਾਲ ਰੇਲਵੇ ਜਲਦੀ ਹੀ ਕੁਝ ਹੋਰ ਰੂਟਾਂ 'ਤੇ ਕਿਸਾਨ ਰੇਲ ਦੀ ਸ਼ੁਰੂਆਤ ਕਰ ਸਕਦਾ ਹੈ। ਕਿਸਾਨ ਇਨ੍ਹਾਂ ਰੇਲ ਗੱਡੀਆਂ ਵਿਚ ਪਾਰਸਲ ਬੁੱਕ ਕਰਨ ਲਈ ਰੇਲਵੇ ਸਟੇਸ਼ਨ ਨਾਲ ਸੰਪਰਕ ਕਰ ਸਕਦੇ ਹਨ। ਕੇਂਦਰੀ ਰੇਲਵੇ ਨੇ ਪਾਰਸਲ ਬੁਕਿੰਗ ਲਈ ਕੁਝ ਫੋਨ ਨੰਬਰ ਪ੍ਰਦਾਨ ਕੀਤੇ ਹਨ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ, ਭੁਸਾਵਲ- 7219611950, ਡਿਪਟੀ ਚੀਫ਼ ਕਮਰਸ਼ੀਅਲ ਮੈਨੇਜਰ, ਫਰੇਟ ਸਰਵਿਸਿਜ਼- 8828110963, ਸਹਾਇਕ ਕਮਰਸ਼ੀਅਲ ਮੈਨੇਜਰ, ਫਰੇਟ ਸਰਵਿਸਿਜ਼- 8828110983, ਚੀਫ ਕਮਰਸ਼ੀਅਲ ਇੰਸਪੈਕਟਰ, ਫਰੇਟ ਸਰਵਿਸਿਜ਼- 7972279217 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਦੇਖੋ : ਸਾਵਧਾਨ! ਬਾਜ਼ਾਰ ਵਿਚ ਵਿਕ ਰਿਹੈ ਉੱਚ ਮੀਥੇਨੋਲ ਵਾਲਾ ਸੈਨੇਟਾਈਜ਼ਰ, ਹੋ ਸਕਦਾ ਹੈ ਨੁਕਸਾਨਦਾਇਕ


author

Harinder Kaur

Content Editor

Related News