ਗ੍ਰੈਨਿਊਲਸ ਇੰਡੀਆ ਨੂੰ ਮਿਲੀ ਜੈਨਰਿਕ ਗੈਬਾਪੇਂਟੀਨ ਗੋਲੀਆਂ ਲਈ USFDA ਦੀ ਮਨਜ਼ੂਰੀ
Friday, Mar 31, 2023 - 12:56 PM (IST)
ਨਵੀੰ ਦਿੱਲੀ : ਫਾਰਮਾਸਿਊਟੀਕਲ ਫਰਮ ਗ੍ਰੈਨਿਊਲਜ਼ ਇੰਡੀਆ ਲਿਮਟਿਡ ਨੇ ਕਿਹਾ ਕਿ ਉਸ ਨੂੰ ਬੁੱਧਵਾਰ ਨੂੰ ਬਾਲਗਾਂ ਵਿੱਚ ਪੋਸਟਹੇਰਪੇਟਿਕ ਨਿਊਰਾਲਜੀਆ ਦੇ ਇਲਾਜ ਲਈ ਜੈਨਰਿਕ ਗੈਬਾਪੇਂਟੀਨ ਗੋਲੀਆਂ(generic gabapentin tablets) ਲਈ ਅਮਰੀਕੀ ਸਿਹਤ ਰੈਗੂਲੇਟਰ ਤੋਂ ਮਨਜ਼ੂਰੀ ਮਿਲ ਗਈ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਗੈਬਾਪੇਂਟਿਨ ਇੱਕ ਐਂਟੀਕਨਵਲਸੈਂਟ ਡਰੱਗ ਹੈ ਜੋ ਮਿਰਗੀ ਵਾਲੇ ਲੋਕਾਂ ਵਿੱਚ ਦੌਰੇ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ।
ਇਹ ਵੀ ਪੜ੍ਹੋ : ਹੈਦਰਾਬਾਦ ਦੇ ਇੱਕ ਵਿਅਕਤੀ ਨੇ Swiggy ਰਾਹੀਂ ਆਰਡਰ ਕੀਤੀ 6 ਲੱਖ ਰੁਪਏ ਦੀ ਇਡਲੀ
ਇਸਦੀ ਵਰਤੋਂ ਰੈਸਟਲੈਂਸ ਲੈਗਸ ਸਿੰਡਰੋਮ ਜਾਂ ਕਈ ਕਿਸਮਾਂ ਦੀਆਂ ਨਸਾਂ ਦੇ ਦਰਦ ਦੇ ਇਲਾਜ ਲਈ ਵੀ ਕੀਤੀ ਜਾ ਸਕਦੀ ਹੈ। ਗੈਬਾਪੇਂਟੀਨ ਦੇ ਕੁਝ ਬ੍ਰਾਂਡ ਨਾਮਾਂ ਵਿੱਚ ਹੋਰੀਜ਼ੋਂਟ, ਗ੍ਰੈਲਾਈਜ਼ ਅਤੇ ਨਿਊਰੋਨਟਿਨ ਸ਼ਾਮਲ ਹਨ। ਇਹ ਵੱਖ-ਵੱਖ ਰੂਪਾਂ ਵਿੱਚ ਕੈਪਸੂਲ, ਟੈਬਲੇਟ ਅਤੇ ਤਰਲ ਰੂਪ ਵਿੱਚ ਉਪਲਬਧ ਹਨ। ਗ੍ਰੈਨਿਊਲਜ਼ ਇੰਡੀਆ ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਕਿ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਯੂਐਸਐਫਡੀਏ) ਦੀ ਮਨਜ਼ੂਰੀ 600mg ਅਤੇ 800mg ਦੀਆਂ Gabapentin ਗੋਲੀਆਂ ਲਈ ਸੰਖੇਪ ਨਵੀਂ ਡਰੱਗ ਐਪਲੀਕੇਸ਼ਨ (ANDA) ਲਈ ਹੈ।
gabapentin ਦੀ ਵਰਤੋਂ
Gabapentin Tablet (ਗਬਾਪੇਂਟੀਨ) ਨੂੰ ਹੇਠ ਦਿੱਤੀਆਂ ਸਥਿਤੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ
ਇਹ ਵੀ ਪੜ੍ਹੋ : ਕੇਂਦਰ ਨੇ ਸਾਰੇ IAS, IPS, IFS ਅਧਿਕਾਰੀਆਂ ਕੋਲੋਂ ਮੰਗੇ ਉਨ੍ਹਾਂ ਦੇ ਸਟਾਕ ਮਾਰਕੀਟ ਲੈਣ-ਦੇਣ ਦੇ ਵੇਰਵੇ
- ਰੈਸਟਲੈਂਸ ਲੈਗਸ ਸਿੰਡਰੋਮ (ਲੱਤਾਂ ਵਿੱਚ ਬੇਚੈਨੀ) ਦਾ ਇਲਾਜ
- ਦੌਰੇ- Gabapentin ਦੀ ਵਰਤੋਂ ਫੋਕਲ ਦੌਰੇ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ। ਇਹਨਾਂ ਦੀ ਵਰਤੋਂ ਮਿਰਗੀ ਵਾਲੇ ਬਾਲਗਾਂ ਵਿੱਚ ਦੌਰੇ ਦੀਆਂ ਹੋਰ ਦਵਾਈਆਂ ਦੇ ਨਾਲ ਕੀਤੀ ਜਾਂਦੀ ਹੈ।
- ਪੋਸਟਹੇਰਪੇਟਿਕ ਨਿਊਰਲਗਿਆ - ਦਾਦ ਦੇ ਕਾਰਨ ਨਸਾਂ ਦੇ ਨੁਕਸਾਨ ਦੇ ਨਤੀਜੇ ਵਜੋਂ ਦਰਦ, ਇੱਕ ਦਰਦਨਾਕ ਧੱਫੜ ਜੋ ਬਾਲਗਾਂ ਨੂੰ ਪ੍ਰਭਾਵਿਤ ਕਰਦਾ ਹੈ।
- ਬੱਚਿਆਂ ਅਤੇ ਬਾਲਗਾਂ ਦੁਆਰਾ ਮਿਰਗੀ ਦੇ ਇਲਾਜ ਲਈ ਗਾਬਾਪੇਂਟੀਨ ਲਿਆ ਜਾ ਸਕਦਾ ਹੈ।
- IQVIA/IMS ਹੈਲਥ ਜਨਵਰੀ 2023 ਦੇ ਅੰਕੜਿਆਂ ਮੁਤਾਬਕ ਗੈਬਾਪੇਂਟਿਨ ਟੈਬਲੇਟ ਦੀ ਅਮਰੀਕਾ ਵਿਚ ਸਾਲਾਨਾ ਵਿਕਰੀ ਲਗਭਗ 14.5 ਕਰੋੜ ਡਾਲਰ ਸੀ। ਗ੍ਰੈਨਿਊਲਸ ਦੇ ਕੋਲ ਹੁਣ USFDA ਤੋਂ ਕੁੱਲ 55 ANDA ਅਪਰੂਵਲ ਹਨ ਜਿਨ੍ਹਾਂ ਵਿਚ 53 ਫਾਈਨਲ ਅਪਰੂਵਲ ਅਤੇ ਦੋ ਅਸਥਾਈ ਅਪਰੂਵਲ ਹਨ।
ਇਹ ਵੀ ਪੜ੍ਹੋ : ਜੇਕਰ ਤੁਹਾਡੇ ਕੋਲ ਹੈ 10-15 ਸਾਲ ਪੁਰਾਣਾ ਵਾਹਨ, ਤਾਂ ਪੜ੍ਹੋ ਇਹ ਅਹਿਮ ਖ਼ਬਰ...
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।