ਗੋਇਲ ਨੇ ਤਿੰਨ ਸਾਲਾਂ ’ਚ ਹੈਂਡਲੂਮ ਉਦਯੋਗ ਦੀ ਬਰਾਮਦ ਨੂੰ ਵਧਾ ਕੇ 10,000 ਕਰੋੜ ਰੁਪਏ ਕਰਨ ਦੀ ਕੀਤੀ ਮੰਗ

Saturday, Aug 07, 2021 - 05:58 PM (IST)

ਨਵੀਂ ਦਿੱਲੀ (ਭਾਸ਼ਾ) – ਕੱਪੜਾ ਮੰਤਰੀ ਪੀਯੂਸ਼ ਗੋਇਲ ਨੇ ਸ਼ਨੀਵਾਰ ਨੂੰ ਹੈਂਡਲੂਮ ਉਦਯੋਗ ਦੀ ਬਰਾਮਦ ਵਧਾ ਕੇ 10,000 ਕਰੋੜ ਰੁਪਏ ਕਰਨ ਅਤੇ ਅਗਲੇ ਤਿੰਨ ਸਾਲਾਂ ’ਚ ਉਤਪਾਦਨ ਨੂੰ ਦੁੱਗਣਾ ਕਰ ਕੇ 1.25 ਲੱਖ ਕਰੋੜ ਰੁਪਏ ਕਰਨ ਦੀ ਮੰਗ ਕੀਤੀ। ਇਸ ਸਮੇਂ ਹੈਂਡਲੂਮ ਉਦਯੋਗ ਦੀ ਬਰਾਮਦ 2,500 ਕਰੋੜ ਰੁਪਏ ਹੈ ਅਤੇ ਉਤਪਾਦਨ ਲਗਭਗ 60,000 ਕਰੋੜ ਰੁਪਏ ਹੈ।

ਉਨ੍ਹਾਂ ਨੇ ਰਾਸ਼ਟਰੀ ਹੈਂਡਲੂਮ ਦਿਵਸ ਦੇ ਸਬੰਧ ’ਚ ਆਯੋਜਿਤ ਇਕ ਸਮਾਰੋਹ ’ਚ ਕਿਹਾ ਕਿ ਆਓ ਅਸੀਂ ਅੱਜ ਇਸ ਦਿਨ ਸਮੂਹਿਕ ਰੂਪ ਨਾਲ ਸੰਕਲਪ ਲਈਏ ਕਿ ਅਸੀਂ ਅਗਲੇ ਤਿੰਨ ਸਾਲਾਂ ’ਚ ਹੈਂਡਲੂਮ ਉਤਪਾਦਾਂ ਦੀ ਬਰਾਮਦ ਲਈ 10,000 ਕਰੋੜ ਰੁਪਏ ਅਤੇ ਆਪਣੇ ਉਤਪਾਦਨ ਨੂੰ ਵਧਾ ਕੇ 1.25 ਲੱਖ ਕਰੋੜ ਰੁਪਏ ਕਰਨ ਦਾ ਟੀਚਾ ਰੱਖਾਂਗੇ।

ਮੰਤਰੀ ਨੇ ਫੈਸ਼ਨ ਡਿਜਾਈਨ ਕਾਊਂਸਲ ਆਫ ਇੰਡੀਆ (ਐੱਫ. ਡੀ. ਸੀ. ਆਈ.) ਦੇ ਪ੍ਰਧਾਨ ਸੁਨੀਲ ਸੇਠੀ ਦੀ ਪ੍ਰਧਾਨਗੀ ’ਚ ਇਕ ਟੀਮ ਬਣਾਉਣ ਦਾ ਵੀ ਸੁਝਾਅ ਦਿੱਤਾ, ਜਿਸ ’ਚ ਬੁਣਕਰਾਂ, ਟ੍ਰੇਨਰਾਂ, ਉਪਕਰਨ ਨਿਰਮਾਤਾਵਾਂ, ਮਾਰਕੀਟਿੰਗ ਮਾਹਰਾਂ ਅਤੇ ਹੋਰ ਹਿੱਤਧਾਰਕਾਂ ਨੂੰ ਸ਼ਾਮਲ ਕੀਤਾ ਜਾਏਗਾ ਅਤੇ ਇਹ ਟੀਮ ਖੇਤਰ ਦੇ ਵਿਕਾਸ ਨੂੰ ਬੜ੍ਹਾਵਾ ਦੇਣ ਦੇ ਤਰੀਕਿਆਂ ਅਤੇ ਸੋਮਿਆਂ ਦੀ ਸਿਫਾਰਿਸ਼ ਕਰੇਗੀ।


Harinder Kaur

Content Editor

Related News