ਸਰਕਾਰ MSME ਖੇਤਰ ਤੋਂ ਬਰਾਮਦ ਵਧਾਉਣ ਦੀ ਨੀਤੀ ’ਤੇ ਕਰ ਰਹੀ ਕੰਮ : ਗਡਕਰੀ

Sunday, Nov 17, 2019 - 02:23 AM (IST)

ਸਰਕਾਰ MSME ਖੇਤਰ ਤੋਂ ਬਰਾਮਦ ਵਧਾਉਣ ਦੀ ਨੀਤੀ ’ਤੇ ਕਰ ਰਹੀ ਕੰਮ : ਗਡਕਰੀ

ਨਾਗਪੁਰ  (ਭਾਸ਼ਾ)-ਸਰਕਾਰ ਐੱਮ. ਐੱਸ. ਐੱਮ. ਈ. ਬਰਾਮਦ ਵਧਾਉਣ ਅਤੇ ਦਰਾਮਦ ਬਦਲ ਦੇ ਤੌਰ ’ਤੇ ਸਥਾਨਕ ਉਤਪਾਦਨ ਨੂੰ ਉਤਸ਼ਾਹ ਦਿੱਤੇ ਜਾਣ ਦੀਆਂ ਦੋ ਨੀਤੀਆਂ ’ਤੇ ਕੰਮ ਕਰ ਰਹੀ ਹੈ। ਕੇਂਦਰੀ ਐੱਮ. ਐੱਸ. ਐੱਮ. ਈ. ਅਤੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਛੋਟੇ ਉਦਯੋਗਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਵਾਧੇ ’ਚ ਐੱਮ. ਐੱਸ. ਐੱਮ. ਈ. ਖੇਤਰ ਦਾ ਯੋਗਦਾਨ 29 ਫ਼ੀਸਦੀ ਹੈ, ਜਦੋਂ ਕਿ 48 ਫ਼ੀਸਦੀ ਬਰਾਮਦ ਐੱਮ. ਐੱਸ. ਐੱਮ. ਈ. ਖੇਤਰ ਰਾਹੀਂ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਐੱਮ. ਐੱਸ. ਐੱਮ. ਈ. ਖੇਤਰ ’ਚ 10-11 ਕਰੋਡ਼ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਚਮਡ਼ਾ ਉਦਯੋਗ ਦਾ ਕੁਲ ਕਾਰੋਬਾਰ 1,40,000 ਕਰੋਡ਼ ਰੁਪਏ ਦਾ ਹੈ। ਇਸ ’ਚ 80,000 ਤੋਂ 90,000 ਕਰੋਡ਼ ਰੁਪਏ ਦਾ ਕਾਰੋਬਾਰ ਘਰੇਲੂ ਪੱਧਰ ’ਤੇ ਅਤੇ 45,000 ਤੋਂ 50,000 ਕਰੋਡ਼ ਰੁਪਏ ਦਾ ਕਾਰੋਬਾਰ ਬਰਾਮਦ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਦਰਾਮਦੀਦ ਉਤਪਾਦਾਂ ਦੇ ਬਦਲੇ ਦੇਸ਼ ’ਚ ਹੀ ਉਨ੍ਹਾਂ ਦਾ ਬਦਲ ਲੱਭ ਕੇ ਉਤਪਾਦਨ ਵਧਾਉਣ ਦੀ ਨੀਤੀ ’ਤੇ ਕੰਮ ਕਰ ਰਹੀ ਹੈ।


author

Karan Kumar

Content Editor

Related News