ਕੋਰੋਨਾ ਵਾਇਰਸ ਨਾਲ ਉਦਯੋਗਾਂ ’ਤੇ ਪੈਣ ਵਾਲੇ ਪ੍ਰਭਾਵ ਨਾਲ ਨਜਿੱਠਣ ਦੇ ਉਪਰਾਲਿਆਂ ਦਾ ਐਲਾਨ ਛੇਤੀ : ਸੀਤਾਰਮਨ

Wednesday, Feb 19, 2020 - 01:04 AM (IST)

ਕੋਰੋਨਾ ਵਾਇਰਸ ਨਾਲ ਉਦਯੋਗਾਂ ’ਤੇ ਪੈਣ ਵਾਲੇ ਪ੍ਰਭਾਵ ਨਾਲ ਨਜਿੱਠਣ ਦੇ ਉਪਰਾਲਿਆਂ ਦਾ ਐਲਾਨ ਛੇਤੀ : ਸੀਤਾਰਮਨ

ਨਵੀਂ ਦਿੱਲੀ (ਭਾਸ਼ਾ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਕੋਰੋਨਾ ਵਾਇਰਸ ਦੇ ਘਰੇਲੂ ਉਦਯੋਗਾਂ ’ਤੇ ਪੈਣ ਵਾਲੇ ਪ੍ਰਭਾਵ ਨਾਲ ਨਜਿੱਠਣ ਲਈ ਛੇਤੀ ਹੀ ਉਪਰਾਲਿਆਂ ਦਾ ਐਲਾਨ ਕਰੇਗੀ। ਮੰਤਰੀ ਨੇ ਚੀਨ ’ਚ ਫੈਲੇ ਖਤਰਨਾਕ ਵਾਇਰਸ ਨਾਲ ਪੈਦਾ ਸਥਿਤੀ ਨੂੰ ਲੈ ਕੇ ਉਦਯੋਗ ਪ੍ਰਤੀਨਿਧੀਆਂ ਨਾਲ ਸਮੀਖਿਆ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ।

ਸੀਤਾਰਮਨ ਨੇ ਕਿਹਾ ਕਿ ਉਹ ਵੱਖ-ਵੱਖ ਮੰਤਰਾਲਿਆਂ ਦੇ ਸਕੱਤਰਾਂ ਨਾਲ 19 ਫਰਵਰੀ ਨੂੰ ਬੈਠਕ ਕਰੇਗੀ ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਦੀ ਸਲਾਹ ਨਾਲ ਸਥਿਤੀ ਨਾਲ ਨਜਿੱਠਣ ਦੇ ਉਪਰਾਲਿਆਂ ਦਾ ਐਲਾਨ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ, ‘‘ਕੋਰੋਨਾ ਵਾਇਰਸ ਕਾਰਣ ਮੁੱਲ ਵਾਧੇ ਨੂੰ ਲੈ ਕੇ ਅਜੇ ਤੱਕ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ। ਉਥੇ ਹੀ ‘ਮੇਕ ਇਨ ਇੰਡੀਆ’ ਪ੍ਰੋਗਰਾਮ ’ਚ ਕੋਰੋਨਾ ਵਾਇਰਸ ਦੇ ਪ੍ਰਭਾਵ ਬਾਰੇ ਗੱਲ ਕਰਨਾ ਅਜੇ ਜਲਦਬਾਜ਼ੀ ਹੋਵੇਗੀ।

ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਦਵਾਈਆਂ ਜਾਂ ਮੈਡੀਕਲ ਉਪਕਰਨਾਂ ਦੀ ਕਮੀ ਦੀ ਕੋਈ ਰਿਪੋਰਟ ਨਹੀਂ ਹੈ। ਇਸ ਦੀ ਬਜਾਏ ਫਾਰਮਾ ਉਦਯੋਗ ਕੁਝ ਵਸਤੂਆਂ ਦੀ ਬਰਾਮਦ ’ਤੋਂ ਪਾਬੰਦੀ ਹਟਾਉਣ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਸਪਲਾਈ ਨੂੰ ਲੈ ਕੇ ਕੁਝ ਰੁਕਾਵਟ ਹੋ ਸਕਦੀ ਹੈ ਅਤੇ ਫਾਰਮਾ, ਸੋਲਰ ਅਤੇ ਰਸਾਇਣ ਉਦਯੋਗ ਦੇ ਪ੍ਰਤੀਨਿਧੀਆਂ ਨੇ ਇਸ ਸੰਦਰਭ ’ਚ ਚਿੰਤਾ ਪ੍ਰਗਟਾਈ ਹੈ।


author

Karan Kumar

Content Editor

Related News