IOC,BPCL, HPCL ਨੂੰ 35,000 ਕਰੋੜ ਰੁਪਏ ਦੀ LPG ਸਬਸਿਡੀ ਦੇ ਸਕਦੀ ਹੈ ਸਰਕਾਰ
Friday, Jan 10, 2025 - 01:04 PM (IST)
ਨਵੀਂ ਦਿੱਲੀ (ਭਾਸ਼ਾ) - ਸਰਕਾਰ ਜਨਤਕ ਖੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ. ਓ. ਸੀ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਨੂੰ ਇਸ ਵਿੱਤੀ ਸਾਲ ’ਚ ਈਂਧਣ ਵੇਚਣ ’ਤੇ ਹੋਏ ਨੁਕਸਾਨ ਦੀ ਪੂਰਤੀ ਲਈ 35,000 ਕਰੋੜ ਰੁਪਏ ਦੀ ਸਬਸਿਡੀ ਦੇ ਸਕਦੀ ਹੈ।
ਇਹ ਵੀ ਪੜ੍ਹੋ : ਬੈਂਕ ਮੁਲਾਜ਼ਮਾਂ ਨੇ ਦੇ'ਤੀ ਧਮਕੀ, ਜੇ ਮੰਗਾਂ ਨਾ ਮੰਨੀਆਂ ਤਾਂ ਜਲਦ ਕਰਾਂਗੇ ਹੜ੍ਹਤਾਲ
ਤਿੰਨਾਂ ਆਇਲ ਮਾਰਕੀਟਿੰਗ ਕੰਪਨੀਆਂ ਨੇ ਕੱਚੇ ਮਾਲ ਦੀ ਲਾਗਤ ’ਚ ਵਾਧੇ ਤੋਂ ਬਾਅਦ ਵੀ ਮਾਰਚ 2024 ਤੋਂ ਘਰੇਲੂ ਐੱਲ. ਪੀ. ਜੀ. ਦੀ ਕੀਮਤ 14.2 ਕਿਲੋਗ੍ਰਾਮ ਸਿਲੰਡਰ ’ਤੇ 803 ਰੁਪਏ ’ਤੇ ਜਿਉਂ ਦੀ ਤਿਉਂ ਰੱਖੀ ਹੈ। ਇਸ ਨਾਲ ਐੱਲ. ਪੀ. ਜੀ. ਦੀ ਵਿਕਰੀ ’ਤੇ ਅੰਡਰ-ਰਿਕਵਰੀ ਹੋਈ ਅਤੇ ਨਤੀਜਾ ਇਹ ਹੋਇਆ ਹੈ ਕਿ ਅਪ੍ਰੈਲ-ਸਤੰਬਰ (ਮੌਜੂਦਾ ਵਿੱਤੀ ਸਾਲ 2024-25 ਦੀ ਪਹਿਲੀ ਛਿਮਾਹੀ) ’ਚ ਉਨ੍ਹਾਂ ਦੀ ਕਮਾਈ ’ਚ ਭਾਰੀ ਗਿਰਾਵਟ ਆਈ।
ਇਹ ਵੀ ਪੜ੍ਹੋ : ਸੜਕ ਹਾਦਸਿਆਂ 'ਚ ਜ਼ਖਮੀਆਂ ਨੂੰ ਮਿਲੇਗਾ ਮੁਫ਼ਤ ਇਲਾਜ, ਕੇਂਦਰੀ ਨੇ ਕਰ 'ਤੀ ਨਵੀਂ ਸਕੀਮ ਸ਼ੁਰੂ
ਸਬਸਿਡੀ ਦਾ ਪ੍ਰਬੰਧ ਬਜਟ ’ਚ ਹੋਣ ਦੀ ਸੰਭਾਵਨਾ
ਚਾਲੂ ਵਿੱਤੀ ਸਾਲ ’ਚ ਉਦਯੋਗ ਲਈ ਐੱਲ. ਪੀ. ਜੀ. ਦੀ ਵਿਕਰੀ ’ਤੇ ਕੁਲ ਅੰਡਰ-ਰਿਕਵਰੀ ਲੱਗਭਗ 40,500 ਕਰੋਡ਼ ਰੁਪਏ ਹੋਣ ਦਾ ਅੰਦਾਜ਼ਾ ਹੈ। ਫਿਰ ਵੀ ਸਰਕਾਰ 2 ਵਿੱਤੀ ਸਾਲਾਂ ’ਚ ਕੁਲ 35,000 ਕਰੋਡ਼ ਰੁਪਏ ਦੇ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਆਈ. ਓ. ਸੀ., ਬੀ. ਪੀ. ਸੀ. ਐੱਲ. ਅਤੇ ਐੱਚ. ਪੀ. ਸੀ. ਐੱਲ. ਨੂੰ ਚਾਲੂ ਵਿੱਤੀ ਸਾਲ 2024-25 ਦੌਰਾਨ 10,000 ਕਰੋੜ ਰੁਪਏ ਅਤੇ ਬਾਕੀ 25,000 ਕਰੋਡ਼ ਰੁਪਏ ਅਗਲੇ ਵਿੱਤੀ ਸਾਲ ’ਚ ਮਿਲਣ ਦੀ ਸੰਭਾਵਨਾ ਹੈ। ਸਬਸਿਡੀ ਦਾ ਪ੍ਰਬੰਧ 2025-26 ਦੇ ਕੇਂਦਰੀ ਬਜਟ ’ਚ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ 1 ਫਰਵਰੀ ਨੂੰ ਪੇਸ਼ ਕਰੇਗੀ।
ਇਹ ਵੀ ਪੜ੍ਹੋ : ਨਾਥਦੁਆਰ ਜੀ ਦੇ ਦਰਬਾਰ 'ਚ ਪਹੁੰਚੀ ਅੰਬਾਨੀ ਦੀ ਨੂੰਹ, ਜਾਣੋ ਕੀ ਹੈ ਇਸ ਮੰਦਿਰ ਦੀ ਖ਼ਾਸਿਅਤ
240 ਰੁਪਏ ਦੀ ਅੰਡਰ-ਰਿਕਵਰੀ
ਸੂਤਰਾਂ ਨੇ ਕਿਹਾ ਕਿ 14.2 ਕਿਲੋਗ੍ਰਾਮ ਦੇ ਸਿਲੰਡਰ ’ਤੇ ਲੱਗਭਗ 240 ਰੁਪਏ ਦੀ ਅੰਡਰ-ਰਿਕਵਰੀ (ਜਾਂ ਘਾਟਾ) ਹੈ, ਜਿਸ ਨੂੰ ਰਾਜ ਦੀ ਮਾਲਕੀ ਵਾਲੇ ਈਂਧਣ ਪ੍ਰਚੂਨ ਵਿਕ੍ਰੇਤਾ ਘਰੇਲੂ ਪਰਿਵਾਰਾਂ ਨੂੰ 803 ਰੁਪਏ ਦੀ ਮੌਜੂਦਾ ਕੀਮਤ ’ਤੇ ਵੇਚਦੇ ਹਨ। ਘਰੇਲੂ ਐੱਲ. ਪੀ. ਜੀ. ਦੀਆਂ ਕੀਮਤਾਂ ਨੂੰ ਸਰਕਾਰ ਵੱਲੋਂ ਘਰੇਲੂ ਪਰਿਵਾਰਾਂ ਨੂੰ ਉੱਚ ਬਾਜ਼ਾਰ ਦਰਾਂ ਤੋਂ ਬਚਾਉਣ ਲਈ ਰੈਗੂਲੇਟ ਕੀਤਾ ਜਾਂਦਾ ਹੈ।
ਸਰਕਾਰ ਸਮੇਂ-ਸਮੇਂ ’ਤੇ ਆਈ. ਓ. ਸੀ., ਬੀ. ਪੀ. ਸੀ. ਐੱਲ. ਅਤੇ ਐੱਚ. ਪੀ. ਸੀ. ਐੱਲ. ਨੂੰ ਇਨ੍ਹਾਂ ਨੁਕਸਾਨਾਂ ਦੀ ਪੂਰਤੀ ਕਰਦੀ ਹੈ। ਤਿੰਨਾਂ ਨੂੰ ਪਹਿਲਾਂ 2021-22 ਅਤੇ 2022-23 ਵਿੱਤੀ ਸਾਲ ਲਈ 22,000 ਕਰੋਡ਼ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਸੀ। ਇਹ 28,249 ਕਰੋੜ ਰੁਪਏ ਦੀ ਅੰਡਰ-ਰਿਕਵਰੀ ਦੇ ਮੁਕਾਬਲੇ ਸੀ।
ਇਹ ਵੀ ਪੜ੍ਹੋ : ਸਟੀਵ ਜੌਬਸ ਦੀ ਪਤਨੀ ਸਮੇਤ ਕਈ ਮਸ਼ਹੂਰ ਹਸਤੀਆਂ ਸੰਗਮ 'ਚ ਕਰਨਗੀਆਂ ਇਸ਼ਨਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8