ਉੱਦਮੀ ਨਿਵੇਸ਼ ਦਾ ਜੋਖਮ ਉਠਾਉਣ, ਬੁਨਿਆਦੀ ਢਾਂਚੇ ’ਤੇ ਖਰਚ ਵਧਾ ਰਹੀ ਹੈ ਸਰਕਾਰ : ਸੀਤਾਰਮਣ

Thursday, Nov 18, 2021 - 11:09 AM (IST)

ਉੱਦਮੀ ਨਿਵੇਸ਼ ਦਾ ਜੋਖਮ ਉਠਾਉਣ, ਬੁਨਿਆਦੀ ਢਾਂਚੇ ’ਤੇ ਖਰਚ ਵਧਾ ਰਹੀ ਹੈ ਸਰਕਾਰ : ਸੀਤਾਰਮਣ

ਨਵੀਂ ਦਿੱਲੀ (ਯੂ. ਐੱਨ. ਆਈ.) – ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਭਾਰਤੀ ਉਦਯੋਗ ਜਗਤ ਦਾ ਨਿਵੇਸ਼ ਅਤੇ ਸਮਰੱਥਾ ਵਿਸਤਾਰ ਕਰਨ ਦਾ ਜੋਖਮ ਉਠਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਪੈਦਾ ਗੰਭੀਰ ਰੁਕਾਵਟਾਂ ਦੇ ਬਾਵਜੂਦ ਭਾਰਤ ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਨਾਲ ਵਾਧਾ ਕਰ ਰਹੀ ਅਰਥਵਿਵਸਥਾਵਾਂ ’ਚੋਂ ਇਕ ਹੈ। ਵਿੱਤ ਮੰਤਰੀ ਨੇ ਘਰੇਲੂ ਉਦਯੋਗਾਂ ਨੂੰ ਨਿਵੇਸ਼ ਦਾ ਜੋਖਮ ਉਠਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਨਿਵੇਸ਼ ਦੇ ਫੈਸਲਿਆਂ ਨੂੰ ਦੇਖ ਕੇ ਸਰਕਾਰ ਵੀ ਆਪਣੀਆਂ ਨੀਤੀਆਂ ਅਤੇ ਵਿੱਤੀ ਪਹਿਲਾਂ ਨੂੰ ਰਫਤਾਰ ਦੇ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨਿੱਜੀ ਖੇਤਰ ਦੀਆਂ ਇਕਾਈਆਂ ਲਈ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਣ ਅਤੇ ਨਿਯਮਾਂ ਦੀ ਪਾਲਣਾ ਨੂੰ ਸੌਖਾਲਾ ਬਣਾਉਣ ਦੇ ਉਪਾਅ ਲਗਾਤਾਰ ਕਰ ਰਹੀ ਹੈ। ਉਨ੍ਹਾਂ ਨੇ ਇੱਥੇ ਭਾਰਤੀ ਉਦਯੋਗ ਸੰਘ (ਸੀ. ਆਈ.ਆਈ.) ਵਲੋਂ ਆਯੋਜਿਤ ਕੌਮਾਂਤਰੀ ਨੀਤੀ ਸਿਖਰ ਸੰਮੇਲਨ-2021 ਨੂੰ ਸੰਬੋਧਨ ਕਰਦੇ ਹੋਏ ਭਾਰਤ ਕੋਵਿਡ-ਮਹਾਮਾਰੀ ਦੇ ਝਟਕੇ ਤੋਂ ਬਾਅਦ ਜਿਸ ਤਰ੍ਹਾਂ ਤੇਜ਼ੀ ਨਾਲ ਖੜ੍ਹਾ ਹੋਇਆ ਹੈ, ਉਹ ਭਾਰਤੀ ਅਰਥਵਿਵਸਥਾ ਦੀ ਅੰਦਰੂਨੀ ਤਾਕਤ ਨੂੰ ਦਰਸਾਉਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਮਾਈਕ੍ਰੋ ਚਿੱਪ ਅਤੇ ਸਮੁੰਦਰੀ ਟ੍ਰਾਂਸਪੋਰਟ ’ਚ ਕੰਮ ਆਉਣ ਵਾਲੇ ਕੰਟੇਨਰਾਂ ਦੀ ਕਮੀ ਨਾ ਪੈਦਾ ਹੁੰਦੀ ਤਾਂ ਭਾਰਤ ’ਚ ਵਾਹਨਾਂ ਦੀ ਵਿਕਰੀ ਚੰਗੀ ਰਹਿੰਦੀ।

ਇਹ ਵੀ ਪੜ੍ਹੋ : IPO ਲਈ ਨਿਯਮਾਂ ਨੂੰ ਸਖ਼ਤ ਕਰਨ ਦੀ ਤਿਆਰੀ , SEBI ਨੇ ਕੀਤਾ ਐਲਾਨ

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਇਹ ਲੋਕਾਂ ਦਾ ਸਮੂਹਿਕ ਯਤਨ ਹੈ ਕਿ ਅੱਜ ਅਸੀਂ ਮੁੜ ਖੜ੍ਹੇ ਹੋ ਗਏ ਹਾਂ ਅਤੇ ਅਸੀਂ ਕਹਿ ਸਕਦੇ ਹਾਂ ਕਿ ਮਹਾਮਾਰੀ ਦੇ ਬਾਵਜੂਦ ਭਾਰਤ ਸਭ ਤੋਂ ਤੇਜ਼ੀ ਨਾਲ ਵਾਧਾ ਦਰਜ ਕਰ ਰਹੀਆਂ ਅਰਥਵਿਵਸਥਾਵਾਂ ’ਚੋਂ ਇਕ ਹੈ।

ਉਨ੍ਹਾਂ ਨੇ ਭਾਰਤ ਦੀ ਕੋਵਿਡ-19 ਟੀਕਾਕਰਨ ਮੁਹਿੰਮ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਦੀ ਸਫਲਤਾ ਨਾਲ ਦੁਨੀਆ ਹੈਰਾਨ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਦਾ ਸਿਹਰਾ ਜਨਤਾ ਨੂੰ ਦਿੱਤਾ ਜਾਣਾ ਚਾਹੀਦਾ ਹੈ। ਸੀਤਾਰਮਣ ਨੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਤੁਸੀਂ ਸੜਕਾਂ ਬਣਾ ਰਹੇ ਹੋ ਜਾਂ ਜਨਤਕ ਰਿਹਾਇਸ਼ ਯੋਜਨਾਵਾਂ ਦਾ ਨਿਰਮਾਣ ਕਰ ਰਹੇ ਹੋ। ਲੋੜ ਹੈ ਕਿ ਤੁਸੀਂ ਆਪਣੇ ਕੰਮ ਦਾ ਵਿਸਤਾਰ ਕਰੋ, ਉਸ ਦੀ ਰਫਤਾਰ ਵਧਾਓ। ਤੁਹਾਡੇ ਇਸ ਕੰਮ ਨਾਲ ਸਰਕਾਰ ਦੀ ਨੀਤੀ ਅਤੇ ਸਰਕਾਰ ਦੀ ਵਿੱਤੀ ਪਹਿਲ ’ਚ ਰਫਤਾਰ ਆਵੇਗੀ।

ਬੈਂਕਿੰਗ ਖੇਤਰ ’ਚ ਵੀ ਮਹਾਮਾਰੀ ਤੋਂ ਬਾਅਦ ਤੇਜ਼ੀ ਨਾਲ ਹੋਇਆ ਸੁਧਾਰ

ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰੀ ਵਿਭਾਗ ਬੁਨਿਆਦੀ ਸਹੂਲਤਾਂ ਦੇ ਨਿਰਮਾਣ ’ਤੇ ਖਰਚ ਵਧਾ ਰਹੇ ਹਨ। ਭਾਰਤ ਦਾ ਬੈਂਕਿੰਗ ਖੇਤਰ ’ਚ ਵੀ ਮਹਾਮਾਰੀ ਤੋਂ ਬਾਅਦ ਤੇਜ਼ੀ ਨਾਲ ਸੁਧਾਰ ਹੋਇਆ ਹੈ। ਭਾਰਤੀ ਅਰਥਵਿਵਸਥਾ ਲਈ ਇਸ ਦਾ ਵੱਡਾ ਮਹੱਤਵ ਹੈ। ਉਨ੍ਹਾਂ ਨੇ ਜਲਵਾਯੂ ਸੰਮੇਲਨ ਸੀ. ਓ. ਪੀ. 26 ’ਚ ਤੈਅ ਟੀਚਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਕੁਦਰਤੀ ਗੈਸ ਅਤੇ ਸਵੱਛ ਊਰਜਾ ਦੀ ਵਰਤੋਂ ’ਤੇ ਧਿਆਨ ਵਧਾਉਣਾ ਹੋਵੇਗਾ। ਨਵੇਂ ਯੁੱਗ ਦੇ ਕਾਰੋਬਾਰਾਂ ਦੇ ਵਿਸਤਾਰ ਨਾਲ ਰਵਾਇਤੀ ਉਦਯੋਗਾਂ ਦੇ ਸਾਮਾਨ ਦੀ ਮੰਗ ਦਾ ਵੀ ਵਿਸਤਾਰ ਹੋਵੇਗਾ।

ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਭਾਰਤ ਸਰਕਾਰ, ਇਨ੍ਹਾਂ ਪਹਿਲੂਆਂ 'ਤੇ ਹੋ ਰਿਹੈ ਵਿਚਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News