ਸਵਾਮੀ ਫੰਡ ’ਚ ਸਰਕਾਰ ਨੇ 5,000 ਕਰੋੜ ਰੁਪਏ ਦੀ ਰਕਮ ਪਾਈ
Friday, Dec 09, 2022 - 11:27 AM (IST)
ਮੁੰਬਈ (ਭਾਸ਼ਾ) – ਸਰਕਾਰ ਨੇ ਅਟਕੀਆਂ ਹੋਈਆਂ ਰਿਹਾਇਸ਼ੀ ਯੋਜਨਾਵਾਂ ਨੂੰ ਪੂਰਾ ਕਰਨ ਲਈ ਵਿੱਤੀ ਮਦਦ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਗਠਿਤ ਸਵਾਮੀ ਨਿਵੇਸ਼ ਫੰਡ-1 ਵਿਚ 5000 ਕਰੋੜ ਰੁਪਏ ਦੀ ਵਾਧੂ ਰਕਮ ਪਾਈ ਹੈ। ਇਸ ਨਿਵੇਸ਼ ਫੰਡ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਐੱਸ. ਬੀ. ਆਈ. ਕੈਪੀਟਲ ਵੈਂਚਰਸ ਨੇ ਕਿਹਾ ਕਿ ਸਰਕਾਰ ਵਲੋਂ ਪਾਈ ਗਈ ਇਸ ਵਾਧੂ ਰਾਸ਼ੀ ਦੇ ਨਾਲ ਹੀ ਫੰਡ ਦਾ ਆਕਾਰ 15,530 ਕਰੋੜ ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਇਹ ਨਿਵੇਸ਼ ਫੰਡ ਆਪਣੇ ਐਲਾਨੇ ਆਕਾਰ ’ਤੇ ਪਹੁੰਚ ਗਿਆ ਹੈ। ਦਸੰਬਰ 2019 ’ਚ ਵਿੱਤ ਮੰਤਰਾਲਾ ਸਮਰਥਿਤ ਇਸ ਫੰਡ ਦੀ ਸ਼ੁਰੂਆਤ 10,037.5 ਕਰੋੜ ਰੁਪਏ ਨਾਲ ਹੋਈ ਸੀ। ਉਸ ਸਮੇਂ ਵੀ ਸਰਕਾਰ ਨੇ ਇਸ ’ਚ 5000 ਕਰੋੜ ਰੁਪਏ ਲਗਾਏ ਸਨ ਜਦ ਕਿ ਬਾਕੀ ਨਿਵੇਸ਼ ਐੱਸ. ਬੀ. ਆਈ., ਐੱਲ. ਆਈ. ਸੀ., ਐੱਚ. ਡੀ. ਐੱਫ. ਸੀ. ਲਿਮਟਿਡ ਅਤੇ ਕੁੱਝ ਜਨਤਕ ਬੈਂਕਾਂ ਨੇ ਕੀਤਾ ਸੀ।