ਸਰਕਾਰ ਭੰਗ ਦੀ ਕਥਿਤ ਵਿਕਰੀ ਲਈ ਐਮਾਜ਼ੋਨ ਖਿਲਾਫ ਸਖਤ ਕਾਰਵਾਈ ਕਰੇ : ਕੈਟ

Monday, Nov 22, 2021 - 05:45 PM (IST)

ਜੈਪੁਰ (ਭਾਸ਼ਾ) – ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼(CAIT) ਨੇ ਸਰਕਾਰ ਨੂੰ ਭੰਗ ਦੀ ਕਥਿਤ ਵਿਕਰੀ ਲਈ ਈ-ਕਾਮਰਸ ਖੇਤਰ ਦੀ ਦਿੱਗਜ਼ ਕੰਪਨੀ ਐਮਾਜ਼ੋਨ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਰਾਜਸਥਾਨ ਕੈਟ ਦੇ ਪ੍ਰਧਾਨ ਸੁਭਾਸ਼ ਗੋਇਲ ਨੇ ਦੱਸਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਨੂੰ ਈ-ਕਾਮਰਸ ਦੇ ਮੰਚ ’ਤੇ ਅਜਿਹੇ ਪਾਬੰਦੀਸ਼ੁਦਾ ਲੈਣ-ਦੇਣ ਨੂੰ ਰੋਕਣ ਲਈ ਨਿਯਮ ਬਣਾਉਣੇ ਚਾਹੀਦੇ ਹਨ। ਇਹ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਨੁਕਸਾਨ ਪਹੁੰਚਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਐਮਾਜ਼ੋਨ ਵਲੋਂ ਆਪਣੇ ਪਲੇਟਫਾਰਮ ’ਤੇ ਭੰਗ ਵਰਗੇ ਗੈਰ-ਕਾਨੂੰਨੀ ਪਦਾਰਥ ਵੇਚਣ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਕੰਪਨੀ ਖਿਲਾਫ ਮੱਧ ਪ੍ਰਦੇਸ਼ ’ਚ ਵੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਸਰਕਾਰ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਕਤੀਸ਼ਾਲੀ ਬਹੁ-ਰਾਸ਼ਟਰੀ ਕੰਪਨੀਆਂ ਲਈ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਈ-ਕਾਮਰਸ ਕੰਪਨੀਆਂ ਨੇ ਰਵਾਇਤੀ ਵਪਾਰੀਆਂ ਦੇ ਬਾਜ਼ਾਰਾਂ ਨੂੰ ਖਾ ਲਿਆ ਹੈ ਅਤੇ ਕੈਟ ਉਨ੍ਹਾਂ ਵਲੋਂ ਖੜੀ ਕੀਤੀ ਗਈ ਚੁਣੌਤੀ ਨੂੰ ਸਵੀਕਾਰ ਕਰਨ ਲਈ ਤਿਆਰ ਹੈ।


Harinder Kaur

Content Editor

Related News