ਸਰਕਾਰ ਨੇ MSP 'ਤੇ 36 ਲੱਖ ਤੋਂ ਵੱਧ ਕਿਸਾਨਾਂ ਤੋਂ ਖ਼ਰੀਦਿਆ ਇੰਨਾ ਝੋਨਾ

Tuesday, Dec 08, 2020 - 09:00 PM (IST)

ਸਰਕਾਰ ਨੇ MSP 'ਤੇ 36 ਲੱਖ ਤੋਂ ਵੱਧ ਕਿਸਾਨਾਂ ਤੋਂ ਖ਼ਰੀਦਿਆ ਇੰਨਾ ਝੋਨਾ

ਨਵੀਂ ਦਿੱਲੀ— ਸਰਕਾਰ ਹੁਣ ਤੱਕ ਪਿਛਲੇ ਸਾਲ ਦੇ ਸੀਜ਼ਨ ਨਾਲੋਂ 20 ਫ਼ੀਸਦੀ ਵੱਧ ਝੋਨਾ ਖ਼ਰੀਦ ਚੁੱਕੀ ਹੈ, ਜਿਸ ਦਾ ਮੁੱਲ 66,135 ਕਰੋੜ ਰੁਪਏ ਹੈ।

ਮੰਤਰਾਲਾ ਅਨੁਸਾਰ ਸਾਉਣੀ ਦੇ 2020-21 ਦੇ ਮਾਰਕੀਟਿੰਗ ਸੀਜ਼ਨ 'ਚ ਝੋਨੇ ਦੀ ਐੱਮ. ਐੱਸ. ਪੀ. 'ਤੇ ਖ਼ਰੀਦ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਤੇਲੰਗਾਨਾ, ਉਤਰਾਖੰਡ, ਤਾਮਿਲਨਾਡੂ, ਚੰਡੀਗੜ੍ਹ, ਜੰਮੂ-ਕਸ਼ਮੀਰ, ਕੇਰਲ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ 'ਚ ਨਿਰਵਿਘਨ ਜਾਰੀ ਹੈ।

ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਅਤੇ ਸੂਬੇ ਦੀਆਂ ਖ਼ਰੀਦ ਏਜੰਸੀਆਂ ਨੇ 7 ਦਸੰਬਰ ਤੱਕ 350.29 ਲੱਖ ਟਨ ਝੋਨਾ ਖਰੀਦਿਆ ਹੈ, ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ 292.37 ਲੱਖ ਟਨ ਝੋਨੇ ਦੀ ਖ਼ਰੀਦ ਹੋਈ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਹੁਣ ਤੱਕ 36.13 ਲੱਖ ਕਿਸਾਨਾਂ ਕੋਲੋਂ 66,135.01 ਕਰੋੜ ਰੁਪਏ ਦੇ ਐੱਮ. ਐੱਸ. ਪੀ. ਮੁੱਲ 'ਤੇ ਖ਼ਰੀਦ ਕੀਤੀ ਜਾ ਚੁੱਕੀ ਹੈ।

ਸਭ ਤੋਂ ਵੱਧ ਖ਼ਰੀਦ ਦੇ ਮਾਮਲੇ 'ਚ ਟਾਪ 'ਤੇ ਪੰਜਾਬ ਹੈ। ਹੁਣ ਤੱਕ ਹੋਈ ਕੁੱਲ ਖ਼ਰੀਦ 'ਚੋਂ ਇਕੱਲੇ ਪੰਜਾਬ ਤੋਂ 202.77 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।

ਇਹ ਵੀ ਪੜ੍ਹੋ- ਕਿਸਾਨਾਂ ਤੇ ਵਪਾਰੀਆਂ ਵੱਲੋਂ ਗੰਢਿਆਂ ਦੀ ਬਰਾਮਦ 'ਤੇ ਰੋਕ ਹਟਾਉਣ ਦੀ ਮੰਗ

ਪੰਜਾਬ ਅਤੇ ਹਰਿਆਣਾ 'ਚ ਜਲਦ ਫ਼ਸਲ ਦੇ ਆਉਣ ਨਾਲ ਝੋਨੇ ਦੀ ਖ਼ਰੀਦ 26 ਸਤੰਬਰ ਤੋਂ ਸ਼ੁਰੂ ਹੋ ਗਈ ਸੀ, ਜਦੋਂ ਕਿ ਦੂਜੇ ਸੂਬਿਆਂ 'ਚ 1 ਅਕਤੂਬਰ ਤੋਂ ਖ਼ਰੀਦ ਸ਼ੁਰੂ ਕੀਤੀ ਗਈ। ਸਰਕਾਰ ਤਰਫੋਂ ਐੱਫ. ਸੀ. ਆਈ. ਤੇ ਹੋਰ ਏਜੰਸੀਆਂ ਵੱਲੋਂ ਖਰੀਦ ਕੀਤੀ ਜਾਂਦੀ ਹੈ। ਮੌਜੂਦਾ ਸਾਲ ਲਈ ਕੇਂਦਰ ਨੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਆਮ ਗ੍ਰੇਡ) 1,868 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ, ਜਦੋਂ ਕਿ ਏ-ਗ੍ਰੇਡ ਦੀ ਕਿਸਮ ਦਾ 1,888 ਰੁਪਏ ਪ੍ਰਤੀ ਕੁਇੰਟਲ ਹੈ।

ਇਹ ਵੀ ਪੜ੍ਹੋ- ਦਿੱਲੀ ਤੋਂ ਫਲਾਈਟ ਲੈਣਾ ਹੁਣ ਪੈ ਸਕਦਾ ਹੈ ਮਹਿੰਗਾ, ਲੱਗੇਗਾ ਨਵਾਂ ਚਾਰਜ


author

Sanjeev

Content Editor

Related News