RBI ਨੇ ਖੋਲ੍ਹ ਦਿੱਤਾ ਆਪਣਾ ਖ਼ਜ਼ਾਨਾ! ਸਰਕਾਰ ਨੂੰ ਮਿਲੇਗਾ 2.87 ਲੱਖ ਕਰੋੜ ਰੁਪਏ ਦਾ ਰਿਕਾਰਡ ਡਿਵੀਡੈਂਡ

Saturday, May 23, 2026 - 11:33 AM (IST)

RBI ਨੇ ਖੋਲ੍ਹ ਦਿੱਤਾ ਆਪਣਾ ਖ਼ਜ਼ਾਨਾ! ਸਰਕਾਰ ਨੂੰ ਮਿਲੇਗਾ 2.87 ਲੱਖ ਕਰੋੜ ਰੁਪਏ ਦਾ ਰਿਕਾਰਡ ਡਿਵੀਡੈਂਡ

ਬਿਜ਼ਨੈੱਸ ਡੈਸਕ - ਦੇਸ਼ ਦੀ ਅਰਥਵਿਵਸਥਾ ਲਈ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕੇਂਦਰ ਸਰਕਾਰ ਨੂੰ ਮਾਲੀ ਸਾਲ 2025-26 ਲਈ ਰਿਕਾਰਡ 2.87 ਲੱਖ ਕਰੋੜ ਰੁਪਏ ਦਾ ਡਿਵੀਡੈਂਡ (ਲਾਭ ਅੰਸ਼) ਦੇਣ ਦਾ ਐਲਾਨ ਕੀਤਾ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਰਪਲੱਸ ਟ੍ਰਾਂਸਫਰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ

ਇਸ ਫੈਸਲੇ ਨਾਲ ਸਰਕਾਰ ਨੂੰ ਅਜਿਹੇ ਸਮੇਂ ’ਚ ਵੱਡੀ ਆਰਥਿਕ ਤਾਕਤ ਮਿਲੇਗੀ, ਜਦੋਂ ਪੂਰੀ ਦੁਨੀਆ ’ਚ ਭੂ-ਸਿਆਸੀ ਤਣਾਅ ਅਤੇ ਆਰਥਿਕ ਬੇਭਰੋਸਗੀ ਬਣੀ ਹੋਈ ਹੈ। ਆਰ. ਬੀ. ਆਈ. ਦਾ ਇਹ ਫੈਸਲਾ ਗਵਰਨਰ ਸੰਜੇ ਮਲਹੋਤਰਾ ਦੀ ਪ੍ਰਧਾਨਗੀ ’ਚ ਹੋਈ ਕੇਂਦਰੀ ਨਿਰਦੇਸ਼ਕ ਮੰਡਲ ਦੀ 623ਵੀਂ ਬੈਠਕ ’ਚ ਲਿਆ ਗਿਆ।

ਆਰ. ਬੀ. ਆਈ. ਨੇ ਪਿਛਲੇ ਮਾਲੀ ਸਾਲ 2024-25 ’ਚ ਸਰਕਾਰ ਨੂੰ 2.69 ਲੱਖ ਕਰੋੜ ਰੁਪਏ ਦਾ ਡਿਵੀਡੈਂਡ ਦਿੱਤਾ ਸੀ। ਉਸ ਤੋਂ ਪਹਿਲਾਂ 2023-24 ’ਚ ਇਹ ਅੰਕੜਾ 2.1 ਲੱਖ ਕਰੋੜ ਰੁਪਏ ਸੀ। ਇਸ ਵਾਰ ਡਿਵੀਡੈਂਡ ’ਚ ਵੱਡੇ ਵਾਧੇ ਨੇ ਸਰਕਾਰ ਦੀ ਵਿੱਤੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ :    8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ

RBI ਨੇ VRR ਨਿਲਾਮੀ ਦੇ ਜ਼ਰੀਏ ਬੈਂਕਾਂ ’ਚ 81,590 ਕਰੋੜ ਰੁਪਏ ਪਾਏ

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 3 ਦਿਨ ਦੀ ‘ਤਬਦੀਲਣਯੋਗ ਰੈਪੋ ਦਰ’ (ਵੀ. ਆਰ. ਆਰ.) ਨਿਲਾਮੀ ਦੇ ਜ਼ਰੀਏ ਬੈਂਕਾਂ ’ਚ 81,590 ਕਰੋੜ ਰੁਪਏ ਦੀ ਅਸਥਾਈ ਨਕਦੀ ਪਾਈ। ਅਸਥਾਈ ਨਕਦੀ ਦਾ ਮਕਸਦ ਬੈਂਕਿੰਗ ਪ੍ਰਣਾਲੀ ’ਚ ਨਕਦੀ ਦੇ ਅਸਥਾਈ ਉਤਾਰ-ਚੜ੍ਹਾਅ ਦੀ ਸਥਿਤੀ ਨਾਲ ਨਜਿੱਠਣਾ ਹੈ। ਉੱਥੇ ਹੀ, ਵੀ. ਆਰ. ਆਰ. ਨਿਲਾਮੀ ਆਰ. ਬੀ. ਆਈ. ਦਾ ਇਕ ਮਾਨੇਟਰੀ ਸਾਧਨ ਹੈ ਜਿਸ ਦੇ ਜ਼ਰੀਏ ਉਹ ਛੋਟੀ ਮਿਆਦ ਲਈ ਬੈਂਕਾਂ ਨੂੰ ਫੰਡ ਮੁਹੱਈਆ ਕਰਵਾਉਂਦਾ ਹੈ।

ਇਹ ਵੀ ਪੜ੍ਹੋ :  ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ

ਆਰ. ਬੀ. ਆਈ. ਦੇ ਇਕ ਬਿਆਨ ਮੁਤਾਬਕ, ਇਹ ਰਾਸ਼ੀ 5.26 ਫੀਸਦੀ ਦੀ ਕੱਟ-ਆਫ਼ ਦਰ ’ਤੇ ਪਾਈ ਗਈ। ਹਾਲਾਂਕਿ, ਸਿਸਟਮ ’ਚ ਸਰਪਲੱਸ ਨਕਦੀ ’ਚ ਤੇਜ਼ ਗਿਰਾਵਟ ਆਉਣ ਦੇ ਬਾਵਜੂਦ ਇਕ ਲੱਖ ਕਰੋੜ ਰੁਪਏ ਦੀ ਨੋਟੀਫਾਈਡ ਰਾਸ਼ੀ ਦੇ ਮੁਕਾਬਲੇ ਬੈਂਕਾਂ ਵੱਲੋਂ ਮੰਗ ਘੱਟ ਰਹੀ ਪਰ ਨਕਦੀ ਮੰਗ 21 ਮਈ ਨੂੰ ਹੋਈ ਪਿਛਲੀ ਨਿਲਾਮੀ ਦੇ ਮੁਕਾਬਲੇ ਵੱਧ ਰਹੀ।

ਇਹ ਵੀ ਪੜ੍ਹੋ :  ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ

ਬੈਂਕਿੰਗ ਪ੍ਰਣਾਲੀ ’ਚ ਵਾਧੂ ਨਕਦੀ 21 ਮਈ ਨੂੰ ਘਟ ਕੇ 58,876.29 ਕਰੋੜ ਰੁਪਏ ਰਹਿ ਗਈ, ਜੋ 20 ਮਈ ਨੂੰ 1.51 ਲੱਖ ਕਰੋੜ ਰੁਪਏ ਸੀ। ਨਕਦੀ ਸਰਪਲੱਸ ’ਚ ਕਮੀ ਆਉਣ ਨਾਲ 24 ਘੰਟਿਆਂ ਦੀ ਮਿਆਦ ਵਾਲੇ (ਓਵਰਨਾਈਟ) ਕਰਜ਼ੇ ’ਤੇ ਵਸੂਲੇ ਜਾਣ ਵਾਲੇ ਵਿਆਜ ਦੀਆਂ ਦਰਾਂ ’ਚ ਤੇਜ਼ ਵਾਧਾ ਦੇਖਿਆ ਗਿਆ ਹੈ।

ਇਹ ਵੀ ਪੜ੍ਹੋਦੁਨੀਆ ਨੂੰ ਚੱਕਰਾਂ 'ਚ ਪਾ ਕੇ Trump 90 ਦਿਨਾਂ 'ਚ ਕਮਾ ਗਏ 800 ਕਰੋੜ! ਮਚਿਆ ਹੜਕੰਪ
ਇਹ ਵੀ ਪੜ੍ਹੋ : ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News