6 ਖਾਨਾਂ ਦੀ ਨੀਲਾਮੀ ਕਰੇਗੀ ਕੇਂਦਰ ਸਰਕਾਰ

Monday, Feb 20, 2023 - 03:56 PM (IST)

ਨਵੀਂ ਦਿੱਲੀ (ਭਾਸ਼ਾ) - ਕੇਂਦਰ ਸਰਕਾਰ ਫਰਵਰੀ ਵਿਚ ਆਇਰਨ ਓਰ ਦੀਆਂ 4 ਖਾਨਾਂ ਸਮੇਤ ਕੁੱਲ 6 ਖਣਿਜ ਖਾਨਾਂ ਦੀ ਨੀਲਾਮੀ ਕਰ ਸਕਦੀ ਹੈ। ਇਹ ਕਦਮ ਨਾਲ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਮਾਈਨਿੰਗ ਸੈਕਟਰ ਦੇ ਯੋਗਦਾਨ ਨੂੰ ਰਫਤਾਰ ਮਿਲੇਗੀ। ਮਾਈਨਿੰਗ ਮੰਤਰਾਲਾ ਮੁਤਾਬਕ ਛੱਤੀਸਗੜ੍ਹ ’ਚ ਸਥਿਤ ਆਇਰਨ ਓਰ ਦੀਆਂ 4 ਖਾਨਾਂ ਦੀ ਆਉਣ ਵਾਲੇ ਮੰਗਲਵਾਰ ਨੂੰ ਨੀਲਾਮੀ ਹੋ ਸਕਦੀ ਹੈ।

ਖਾਨਾਂ-ਚਿਤਪੁਰੀ ਬੀ ਆਇਰਨ ਓਰ ਬਲਾਕ, ਗੋਮਤਾਰ-ਵਕੇਲੀ, ਬੀਜਾਪੁਰ, ਹਲਦੀ, ਉੱਤਰ ਬਸਤਰ ਕਾਂਕੇਰ, ਲੋਹਾਟਰ, ਉੱਤਰ ਬਸਤਰ ਕਾਂਕੇਰ ਲਈ ਟੈਂਡਰ ਮੰਗਣ ਦਾ ਨੋਟਿਸ ਪਿਛਲੇ ਸਾਲ ਜਾਰੀ ਕੀਤਾ ਗਿਆ ਸੀ। ਆਂਧਰਾ ਪ੍ਰਦੇਸ਼ ’ਚ ਬੰਦਿਆਮੋਟੂ ਖਾਨ ਦੀ ਨੀਲਾਮੀ ਵੀ ਫਰਵਰੀ ’ਚ ਹੋ ਸਕਦੀ ਹੈ। ਇਸ ਖਾਨ ’ਚ ਨਿਕਲ , ਕੋਬਾਲਟ ਅਤੇ ਤਾਂਬਾ ਵਰਗੇ ਸੀਸਾ ਤੇ ਸਬੰਧਤ ਖਣਿਜ ਹਨ। ਟੈਂਡਰ ਮੰਗਣ ਦਾ ਨੋਟਿਸ ਪਿਛਲੇ ਸਾਲ ਦਸੰਬਰ ’ਚ ਜਾਰੀ ਕੀਤਾ ਗਿਆ ਸੀ। ਮੰਤਰਾਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਕਰਨਾਟਕ ’ਚ ਚੂਨਾ ਪੱਥਰ ਦੀ ਖਾਨ ਉਦਗੀ ਦੀ ਨੀਲਾਮੀ ਵੀ ਵਧਾ ਕੇ ਫਰਵਰੀ ’ਚ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ : TCS ਦਾ ਰਾਹਤ ਭਰਿਆ ਐਲਾਨ, ਨੌਕਰੀ ਗੁਆ ਚੁੱਕੇ ਮੁਲਾਜ਼ਮਾਂ ਦੀ ਭਰਤੀ ਕਰੇਗੀ ਕੰਪਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News