ਸਰਕਾਰ ਲੋਨ ਸਸਤਾ ਕਰਨ ਲਈ ਬੈਂਕਾਂ ਨਾਲ ਕਰ ਰਹੀ ਗੱਲਬਾਤ : ਠਾਕੁਰ

Saturday, Jun 06, 2020 - 03:14 PM (IST)

ਸਰਕਾਰ ਲੋਨ ਸਸਤਾ ਕਰਨ ਲਈ ਬੈਂਕਾਂ ਨਾਲ ਕਰ ਰਹੀ ਗੱਲਬਾਤ : ਠਾਕੁਰ

ਕੋਲਕਾਤਾ— ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਛੋਟੇ ਕਾਰੋਬਾਰੀਆਂ ਨੂੰ ਤਕਰੀਬਨ 7.5-8 ਫੀਸਦੀ ਦੀ ਘੱਟ ਵਿਆਜ ਦਰ 'ਤੇ ਕਰਜ਼ ਉਪਲੱਬਧ ਕਰਾਉਣ ਲਈ ਬੈਂਕਾਂ ਨਾਲ ਗੱਲਬਾਤ ਕਰ ਰਹੀ ਹੈ।

ਠਾਕੁਰ ਇਖ ਵੈਬਿਨਾਰ 'ਚ ਵੀਡੀਓ ਕਾਨਫਰੰਸ ਜ਼ਰੀਏ ਐੱਮ. ਸੀ. ਸੀ. ਆਈ. ਦੇ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਇਸ ਦੌਰਾਨ ਅਰਥਵਿਵਸਥਾ ਅਤੇ ਮਨੁੱਖੀ ਜੀਵਨ 'ਤੇ ਕੋਵਿਡ-19 ਸੰਕਟ ਕਾਰਨ ਹੋਏ ਅਸਰ ਤੋਂ ਉਭਰਨ ਦੇ ਸੰਬੰਧ 'ਚ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਸੁਣਿਆ।

ਉਦਯੋਗ ਜਗਤ ਸੰਕਟ ਦੇ ਇਸ ਦੌਰ 'ਚ ਲੋੜੀਂਦੇ ਅਤੇ ਸਸਤੇ ਕਰਜ਼ ਦੀ ਮੰਗ ਕਰ ਰਿਹਾ ਹੈ। ਵਿੱਤ ਰਾਜ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਜਿਨ੍ਹਾਂ ਯੋਜਨਾਵਾਂ 'ਚ 100 ਫੀਸਦੀ ਗਾਰੰਟੀ ਪ੍ਰਦਾਨ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਬੈਂਕ ਕਰਜ਼ ਦੇਣ 'ਚ ਦੇਰੀ ਨਹੀਂ ਕਰਨਗੇ। ਐੱਮ. ਸੀ. ਸੀ. ਆਈ. ਦੇ ਇਕ ਬਿਆਨ ਮੁਤਾਬਕ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਬੈਂਕਾਂ ਨਾਲ ਗੱਲਬਾਤ ਕਰ ਰਿਹਾ ਹੈ, ਤਾਂ ਕਿ ਉਹ 7.5-8 ਫੀਸਦੀ ਦੀ ਘੱਟੋ-ਘੱਟ ਵਿਆਜ ਦਰ 'ਤੇ ਕਰਜ਼ਾ ਦੇ ਸਕਣ।


author

Sanjeev

Content Editor

Related News