GST ਨਾਲ ਭਰਿਆ ਸਰਕਾਰੀ ਖਜ਼ਾਨਾ, ਇਸ ਸਾਲ 18 ਲੱਖ ਕਰੋੜ ਦਾ ਕਲੈਕਸ਼ਨ!
Friday, Mar 31, 2023 - 03:31 PM (IST)
ਨਵੀਂ ਦਿੱਲੀ- ਵਿੱਤੀ ਸਾਲ 2022-23 ਅੱਜ ਖਤਮ ਹੋਣ ਜਾ ਰਿਹਾ ਹੈ ਅਤੇ 1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋਵੇਗਾ। ਚਾਲੂ ਵਿੱਤੀ ਸਾਲ ਸਰਕਾਰੀ ਖਜਾਨੇ ਨਾਲ ਭਰਨ ਵਾਲਾ ਸਾਬਤ ਹੋਇਆ ਹੈ। ਅਸੀਂ ਗੱਲ ਕਰ ਰਹੇ ਹਾਂ ਜੀ.ਐੱਸ.ਟੀ. ਕੁਲੈਕਸ਼ਨ ਦੀ, ਜੋ ਇਸ ਸਾਲ ਸਭ ਤੋਂ ਵੱਧ ਰਿਹਾ ਹੈ। ਬੀਤੇ 11 ਮਹੀਨਿਆਂ 'ਚ ਹੀ ਇਹ ਅੰਕੜਾ ਇੱਕ ਰਿਕਾਰਡ ਬਣਾ ਚੁੱਕਾ ਹੈ। ਹਾਲਾਂਕਿ ਮਾਰਚ 2023 ਦੇ ਅਧਿਕਾਰਤ ਅੰਕੜੇ ਸਰਕਾਰ ਦੁਆਰਾ ਅਜੇ ਜਾਰੀ ਨਹੀਂ ਕੀਤੇ ਗਏ ਹਨ, ਪਰ ਇਹ ਪਿਛਲੇ ਮਹੀਨੇ ਦੇ ਆਲੇ-ਦੁਆਲੇ ਹੋਣ ਦੀ ਉਮੀਦ ਹੈ। ਇਸ ਹਿਸਾਬ ਨਾਲ ਦੇਖੀਏ ਤਾਂ ਪੂਰੇ ਵਿੱਤੀ ਸਾਲ ਦਾ ਕੁਲੈਕਸ਼ਨ 18 ਲੱਖ ਕਰੋੜ ਰੁਪਏ ਦੇ ਕਰੀਬ ਹੁੰਦਾ ਹੈ, ਜੋ ਜੀ.ਐੱਸ.ਟੀ ਲਾਗੂ ਹੋਣ ਤੋਂ ਬਾਅਦ ਦਾ ਇਕ ਰਿਕਾਰਡ ਹੈ।
11 ਮਹੀਨਿਆਂ 'ਚ ਆਇਆ ਇੰਨਾ ਰਾਜਸਵ
1 ਜੁਲਾਈ 2017 ਨੂੰ ਪੂਰੇ ਭਾਰਤ 'ਚ ਇਕੱਠੇ ਜੀ.ਐੱਸ.ਟੀ ਐਕਟ ਲਾਗੂ ਕੀਤਾ ਗਿਆ ਸੀ। ਇਨ੍ਹਾਂ ਛੇ ਸਾਲਾਂ 'ਚ 18 ਲੱਖ ਕਰੋੜ ਰੁਪਏ ਦਾ ਅੰਕੜਾ ਸਭ ਤੋਂ ਵੱਧ ਹੈ। ਵਿੱਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ, ਵਿੱਤੀ ਸਾਲ 2023 ਦੇ ਪਹਿਲੇ 11 ਮਹੀਨਿਆਂ 'ਚ ਜੀ.ਐੱਸ.ਟੀ ਕਲੈਕਸ਼ਨ ਪਹਿਲਾਂ ਹੀ ₹16.46 ਲੱਖ ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ, ਜੋ ਇਸ 'ਚ ਸਾਲ ਦਰ ਸਾਲ 22.7 ਫ਼ੀਸਦੀ ਦੇ ਮਜ਼ਬੂਤ ਵਾਧੇ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
ਮਾਰਚ 'ਚ 1.50 ਲੱਖ ਕਰੋੜ ਕਲੈਕਸ਼ਨ ਦੀ ਉਮੀਦ
ਇਕ ਰਿਪੋਰਟ 'ਚ ਜੀ.ਐੱਸ.ਟੀ. ਮਾਮਲਿਆਂ ਨਾਲ ਜੁੜੇ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਉਮੀਦ ਹੈ ਕਿ ਮਾਰਚ 'ਚ ਘੱਟੋ-ਘੱਟ 1.50 ਲੱਖ ਕਰੋੜ ਕਲੈਕਸ਼ਨ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਕਿਉਂਕਿ ਹੁਣ ਕੁਲੈਕਸ਼ਨ ਦੇ ਅੰਕੜੇ ਹਾਲੇ ਆ ਰਹੇ ਹਨ, ਪਰ ਔਸਤਨ 1.49 ਲੱਖ ਕਰੋੜ ਰੁਪਏ ਮਹੀਨਾਵਾਰ ਜੀ.ਐੱਸ.ਟੀ. ਕੁਲੈਕਸ਼ਨ ਮਾਰਚ 'ਚ ਬਣਿਆ ਰਹਿੰਦਾ ਹੈ, ਤਾਂ 2022-23 ਲਈ ਕੁੱਲ ਜੀ.ਐੱਸ.ਟੀ ਰਾਜਸਵ 17.88 ਲੱਖ ਕਰੋੜ ਰੁਪਏ ਹੋਵੇਗਾ, ਜੋ ਕਿ 18 ਲੱਖ ਕਰੋੜ ਰੁਪਏ ਦੇ ਬੇਹੱਦ ਕਰੀਬ ਹੈ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਹੋਰ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਹਾਂ।
ਜੀ.ਐੱਸ.ਟੀ. ਦੀ ਸ਼ੁਰੂਆਤ ਨਾਲ ਹੁਣ ਤੱਕ ਹੋਇਆ ਕਲੈਕਸ਼ਨ
-2017-18 'ਚ 7.2 ਲੱਖ ਕਰੋੜ ਰੁਪਏ
-2018-19 'ਚ 11.8 ਲੱਖ ਕਰੋੜ ਰੁਪਏ
ਇਹ ਵੀ ਪੜ੍ਹੋ-ਦਿੱਲੀ ’ਚ ਪੁਰਾਣੇ ਵਾਹਨਾਂ ਨੂੰ ਕਬਾੜ ’ਚ ਭੇਜਣ ਦੀ ਕਵਾਇਦ ਸ਼ੁਰੂ
-2019-20 'ਚ 12.2 ਲੱਖ ਕਰੋੜ ਰੁਪਏ
-2020-21 'ਚ 11.4 ਲੱਖ ਕਰੋੜ ਰੁਪਏ
-2021-22 'ਚ 14.8 ਲੱਖ ਕਰੋੜ ਰੁਪਏ
-2022-23 'ਚ 18 ਲੱਖ ਕਰੋੜ ਰੁਪਏ
ਇਹ ਵੀ ਪੜ੍ਹੋ-ਏਅਰਬੱਸ ਦੇ ਜਹਾਜ਼ਾਂ 'ਚ ਲੱਗਣਗੇ 'ਮੇਕ ਇਨ ਇੰਡੀਆ' ਦਰਵਾਜ਼ੇ, ਟਾਟਾ ਨੂੰ ਮਿਲਿਆ ਠੇਕਾ
ਫਰਵਰੀ 'ਚ ਇੰਨਾ ਹੋਇਆ ਸੀ ਕਲੈਕਸ਼ਨ
ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੀ.ਐੱਸ.ਟੀ ਕੁਲੈਕਸ਼ਨ 'ਚ ਇਹ ਵਾਧਾ ਕੇਂਦਰ ਅਤੇ ਰਾਜਾਂ ਦੋਵਾਂ ਲਈ ਪਹਿਲਾਂ ਹੀ ਅਨੁਮਾਨ ਲਗਾਇਆ ਗਿਆ ਸੀ। ਜੇਕਰ ਅਸੀਂ ਮਹੀਨਾਵਾਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਿਛਲੇ ਮਹੀਨੇ ਭਾਵ ਫਰਵਰੀ 2023 'ਚ ਜੀ.ਐੱਸ.ਟੀ. ਕੁਲੈਕਸ਼ਨ 1,49,577 ਕਰੋੜ ਰੁਪਏ ਸੀ, ਜੋ ਜਨਵਰੀ ਦੇ ਮੁਕਾਬਲੇ ਘੱਟ ਸੀ। ਜਨਵਰੀ 2023 'ਚ, ਇਹ ਅੰਕੜਾ 1.57 ਲੱਖ ਕਰੋੜ ਰੁਪਏ ਸੀ, ਜੋ ਮਹੀਨਾਵਾਰ ਆਧਾਰ 'ਤੇ ਹੁਣ ਤੱਕ ਦਾ ਦੂਜਾ ਸਭ ਤੋਂ ਉੱਚਾ ਪੱਧਰ ਹੈ। ਤੁਹਾਨੂੰ ਦੱਸ ਦੇਈਏ ਕਿ ਅਪ੍ਰੈਲ 2022 'ਚ 1.68 ਲੱਖ ਕਰੋੜ ਰੁਪਏ ਦਾ ਜੀ.ਐੱਸ.ਟੀ ਕੁਲੈਕਸ਼ਨ ਸਭ ਤੋਂ ਹਾਈ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।