ਇਲੈਕਟ੍ਰਿਕ ਵਾਹਨਾਂ ਲਈ ਬੈਟਰੀ ਸਵੈਪਿੰਗ ਨੀਤੀ ਲਿਆਈ ਸਰਕਾਰ, ਜਾਣੋ ਕੀ ਹੋਵੇਗਾ ਫਾਇਦਾ
Tuesday, Feb 01, 2022 - 06:04 PM (IST)
ਨਵੀਂ ਦਿੱਲੀ– ਮੰਗਲਵਾਰ ਨੂੰ ਆਪਣੇ ਚੌਥੇ ਬਜਟ ਭਾਸ਼ਣ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਲੈਕਟ੍ਰਿਕ ਵਾਹਨਾਂ ਲਈ ਵੱਡੇ ਪੱਧਰ 'ਤੇ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਜ਼ੋਰ ਦਿੱਤਾ। ਆਪਣੇ ਬਜਟ ਭਾਸ਼ਣ ’ਚ ਕੇਂਦਰੀ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਜਲਦ ਹੀ ਬੈਟਰੀ ਸਵੈਪਿੰਗ ਪਾਲਿਸੀ ਲੈ ਕੇ ਆਏਗੀ। ਬੈਟਰੀ ਸਵੈਪਿੰਗ ਸੁਵਿਧਾ ਦਾ ਫਾਇਦਾ ਇਹ ਹੋਵੇਗਾ ਕਿ ਇਲੈਕਟਰਿਕ ਵਾਹਨ (ਈ.ਵੀ.) ’ਚ ਬੈਟਰੀ ਚਾਰਜਿੰਗ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਕੋਈ ਵੀ ਈ.ਵੀ. ਵਾਹਨ ਮਾਲਿਕ ਆਪਣੀ ਡਿਸਚਾਰਜ ਬੈਟਰੀ ਦੇ ਬਦਲੇ ਫੁਲ ਚਾਰਜ ਬੈਟਰੀ ਲੈ ਸਕਦਾ ਹੈ। ਸਰਕਾਰ ਦੀ ਇਸ ਨੀਤੀ ਦੇ ਲਿਆਉ ਨਾਲ ਲੋਕਾਂ ’ਚ ਇਲੈਕਟ੍ਰਿਕ ਗੱਡੀਆਂ ਖ਼ਰੀਦਣ ਨੂੰ ਲੈ ਕੇ ਝਿਜਕ ਦੂਰ ਹੋਵੇਗੀ।
ਇਹ ਵੀ ਪੜ੍ਹੋ– ਬਜਟ 2022: 5G ਸਪੈਕਟ੍ਰਮ ਦੀ ਜਲਦ ਹੋਵੇਗੀ ਨਿਲਾਮੀ, ਲਾਂਚਿੰਗ ਲਈ ਕਰਨਾ ਪੈ ਸਕਦੈ 2023 ਤੱਕ ਇੰਤਜ਼ਾਰ
ਪਬਲਿਕ ਟ੍ਰਾਂਸਪੋਰਟ ’ਚ ਗਰੀਨ ਤਕਨੀਕ ਨੂੰ ਉਤਸ਼ਾਹ
ਵਿੱਤ ਮੰਤਰੀ ਨੇ ਬਜਟ 2022-23 ਲਈ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਚਾਰਜਿੰਗ ਸਟੇਸ਼ਨ ਸਥਾਪਿਤ ਕਰਨ ਲਈ ਸ਼ਹਿਰੀ ਖੇਤਰਾਂ ’ਚ ਜਗ੍ਹਾ ਦੀ ਘਾਟ ਨੂੰ ਧਿਆਨ ’ਚ ਰੱਖਦੇ ਹੋਏ ਨੀਤੀ ਲਿਆਇਆ ਜਾ ਰਹੀ ਹੈ। ਇਸਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇੰਟਰਆਪਰੇਬਿਲਿਟੀ ਨਿਯਮਾਂ ਨੂੰ ਤਿਆਰ ਕਰੇਗੀ। ਉਥੇ ਹੀ ਈ.ਵੀ. ਬੁਨਿਆਦੀ ਢਾਂਚੇ ’ਚ ਸੁਧਾਰ ਹੋਣ ’ਤੇ ਪਬਲਿਕ ਟ੍ਰਾਂਸਪੋਰਟ ’ਚ ਗਰੀਨ ਤਕਨੀਕ ਨੂੰ ਉਤਸ਼ਾਹ ਮਿਲੇਗਾ। ਆਪਣੇ ਭਾਸ਼ਣ ’ਚ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਲੈਕਟ੍ਰਿਕ ਵਾਹਨਾਂ ਦੇ ਵਿਕਾਸ ਲਈ ਸਪੈਸ਼ਲ ਮੋਬਿਲਿਟੀ ਜ਼ੋਨ ਬਣਾਏਗੀ। ਭਾਰਤ ਨੇ 2030 ਤਕ ਨਿੱਜੀ ਕਾਰਾਂ ਲਈ 30 ਫੀਸਦੀ ਈ.ਵੀ. ਦੀ ਵਿਕਰੀ, ਕਮਰਸ਼ੀਅਲ ਵਾਹਨਾਂ ਲਈ 70 ਫੀਸਦੀ, ਬੱਸਾਂ ਲਈ 40 ਫੀਸਦੀ ਅਤੇ ਦੋਪਹੀਆ-ਤਿੰਨ ਪਹੀਆ ਵਾਹਨਾਂ ਲਈ 80 ਫੀਸਦੀ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ– ਬਜਟ 2022: 1 ਤੋਂ 12ਵੀਂ ਜਮਾਤ ਦੇ ਬੱਚਿਆਂ ਲਈ ਹੋਏ ਵੱਡੇ ਐਲਾਨ, ਜਾਣੋ ਐਜੁਕੇਸ਼ਨ ਸੈਕਟਰ ਨੂੰ ਕੀ ਮਿਲਿਆ
ਕੀ ਹੈ ਬੈਟਰੀ ਸਵੈਪਿੰਗ
ਜਿਵੇਂ ਤੁਸੀਂ ਆਪਣੀ ਗੱਡੀ ’ਚ ਪੈਟਰੋਲ, ਡੀਜ਼ਲ ਜਾਂ ਸੀ.ਐੱਨ.ਜੀ. ਭਰਵਾਉਣ ਲਈ ਫਿਲਿੰਗ ਸਟੇਸ਼ਨ ਜਾਂ ਫਿਊਲ ਸਟੇਸ਼ਨ ’ਤੇ ਜਾਂਦੇ ਹਨ, ਉਸੇ ਤਰ੍ਹਾਂ ਹੀ ਸਰਕਾਰ ਦੀ ਬੈਟਰੀ ਸਵੈਪਿੰਗ ਨੀਤੀ ਆਉਣ ਤੋਂ ਬਾਅਦ ਤੁਹਾਨੂੰ ਕੰਪਨੀਆਂ ਦੇ ਸਵੈਪਿੰਗ ਸਟੇਸ਼ਨ ’ਤੇ ਜਾਣਾ ਹੋਵੇਗਾ। ਉਥੇ ਤੁਹਾਨੂੰ ਆਪਣੀ ਪੂਰਾਣੀ ਡਿਸਚਾਰਜ ਬੈਟਰੀ ਦੇਣੀ ਹੋਵੇਗੀ, ਜਿਸਦੇ ਬਦਲੇ ਤੁਹਾਨੂੰ ਫੁਲ ਚਾਰਜ ਦੂਜੀ ਬੈਟਰੀ ਮਿਲ ਜਾਵੇਗੀ। ਸਵੈਪਿੰਗ ਸਟੇਸ਼ਨ ’ਤੇ ਕਈ ਬ੍ਰਾਂਡਸ ਦੀਆਂ ਬੈਟਰੀਆਂ ਉਪਲੱਬਧ ਹੋਣਗੀਆਂ, ਜਿੱਥੇ ਲਗਾਤਾਰ ਕਈ ਬੈਟਰੀਆਂ ਚਾਰਜ ਹੁੰਦੀਆਂ ਰਹਿਣਗੀਆਂ। ਬਦਲੇ ’ਚ ਤੁਹਾਨੂੰ ਫੁਲ ਚਾਜ ਬੈਟਰੀ ਦਾ ਬਿੱਲ ਚੁਕਾਉਣਾ ਹੋਵੇਗਾ।
ਕੀ ਹੋਵੇਗਾ ਫਾਇਦਾ
ਇਸਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਤੁਹਾਡਾ ਸਮਾਂ ਬਚੇਗਾ। ਆਮਤੌਰ ’ਤੇ ਈ.ਵੀ. ਦੀ ਬੈਟਰੀ ਚਾਰਜ ਹੋਣ ’ਚ 8 ਤੋਂ 10 ਘੰਟੇ ਲਗਦੇ ਹਨ। ਉਥੇ ਹੀ ਜੇਕਰ ਚਾਰਜਿੰਗ ਸਟੇਸ਼ਨ ’ਤੇ ਭੀੜ ਹੁੰਦੀ ਹੈ ਤਾਂ ਤੁਹਾਨੂੰ ਲੰਬਾ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ। ਬੈਟਰੀ ਸਵੈਪਿੰਗ ਸਟੇਸ਼ਨ ’ਤੇ ਬੈਟਰੀ ਦੀ ਅਦਲਾ-ਬਦਲੀ ਕਰਕੇ ਤੁਸੀਂ ਇਸ ਝੰਜਟ ਤੋਂ ਬਚ ਸਕੋਗੇ ਅਤੇ ਆਪਣੀ ਮੰਜ਼ਿਲ ’ਤੇ ਛੇਤੀ ਪਹੁੰਚ ਸਕੋਗੇ। ਨਾਲ ਹੀ ਲੰਬੀ ਦੂਰੀ ਵੀ ਆਰਾਮ ਨਾਲ ਤੈਅ ਕਰ ਸਕੋਗੇ।
ਇਹ ਵੀ ਪੜ੍ਹੋ– ਬਜਟ 2022: ਖੇਤੀ ’ਚ ‘ਡਰੋਨ’ ਕਰੇਗਾ ਮਦਦ, ਕਿਸਾਨਾਂ ਲਈ ਹੋਏ ਇਹ ਵੱਡੇ ਐਲਾਨ