ਸਰਕਾਰ ਨੇ ਕੱਚੇ ਤੇਲ ’ਤੇ ਵਿੰਡਫ਼ਾਲ ਟੈਕਸ ਘਟਾਇਆ, ATF ਅਤੇ ਡੀਜਲ ’ਤੇ ਚਾਰਜ ਵਧਿਆ
Thursday, Nov 03, 2022 - 05:27 PM (IST)
ਬਿਜਨੈਸ ਡੈਸਕ: ਸਰਕਾਰ ਨੇ ਮੰਗਲਵਾਰ ਨੂੰ ਘਰੇਲੂ ਪੱਧਰ ’ਤੇ ਮੌਜੂਦ ਕੱਚੇ ਤੇਲ ’ਤੇ ਵਿੰਡਫ਼ਾਲ ਕਟੌਤੀ ਦੇ ਨਾਲ ਹੀ ਡੀਜ਼ਲ ਅਤੇ ਹਵਾਬਾਜ਼ੀ ਬਾਲਣ (ਏਟੀਐੱਫ) ਦੇ ਨਿਰਯਾਤ ’ਤੇ ਇਸ ਨੂੰ ਵਧਾ ਦਿੱਤਾ ਹੈ। ਸਰਕਾਰ ਵੱਲੋਂ ਜਾਰੀ ਕੀਤੀ ਸੂਚਨਾ ਮੁਤਾਬਕ, ਘਰੇਲੂ ਪੱਧਰ ’ਤੇ ਮੌਜੂਦ ਕੱਚੇ ਤੇਲ ’ਤੇ ਵਿੰਡਫ਼ਾਲ ਟੈਕਸ 11000 ਰੁਪਏ ਪ੍ਰਤੀ ਟਨ ਤੋਂ ਘਟਾ ਕੇ 9500 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਹੈ। ਇਹ ਕਟੌਤੀ 2 ਨਵੰਬਰ, 2022 ਅਰਥਾਤ ਅੱਜ ਤੋਂ ਲਾਗੂ ਹੋਵੇਗੀ। ਵਿੰਡਫ਼ਾਲ ਲਾਭ ਟੈਕਸ ਦੀ ਘਟਨਾ ਵਿਚ ਸਰਕਾਰ ਵੱਲੋਂ ਡੀਜ਼ਲ ਦੇ ਨਿਰਯਾਤ ’ਤੇ 12 ਰੁਪਏ ਤੋਂ ਵਧਾ ਕੇ 13 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਹੈ।
ਡੀਜਲ ’ਤੇ ਲਗਣ ਵਾਲੇ ਚਾਰਜ ਵਿਚ 1.50 ਰੁਪਏ ਪ੍ਰਤੀ ਲੀਟਰ ਦਾ ਰੋਡ ਇੰਫ਼੍ਰਾਸਟਕਚਰ ਸੇਸ (RIC) ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਹਵਾਬਾਜ਼ੀ ਬਾਲਣ ਦੇ ਨਿਰਯਾਤ ’ਤੇ ਲਗਣ ਵਾਲਾ ਟੈਕਸ 3.50 ਰੁਪਏ ਤੋਂ ਵਧਾ ਕੇ 5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ।ਸਰਕਾਰ ਨੇ ਇਕ ਜੁਲਾਈ, 2022 ਪੈਟਰੋਲੀਅਮ ਉਤਪਾਦਾਂ ’ਤੇ ਵਿੰਡਫ਼ਾਲ ਲਾਭ ਟੈਕਸ ਲਗਾਉਣ ਦੀ ਘੋਸ਼ਣਾ ਕੀਤੀ ਗਈ ਸੀ। ਉਸ ਸਮੇਂ ਪੈਟਰੋਲ ਦੇ ਨਾਲ ਡੀਜਲ ਅਤੇ ਏਟੀਐਫ਼ ’ਤੇ ਵੀ ਇਹ ਟੈਕਸ ਲਗਾਇਆ ਗਿਆ ਸੀ। ਬਾਅਦ ਦੀ ਸਮੀਖਿਆ ਵਿਚ ਇਸ ਦਾਇਰੇ ਵਿਚੋਂ ਪੈਟਰੋਲ ਨੂੰ ਬਾਹਰ ਕੱਢ ਦਿੱਤਾ ਗਿਆ।
ਹਰ 15 ਦਿਨ ਬਾਅਦ ਸਮੀਖਿਆ ਕਰਦੀ ਹੈ ਸਰਕਾਰ
ਸਰਕਾਰ ਨੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਆਸਮਾਨ ਨੂੰ ਛੂੰਹਦੀਆਂ ਕੀਮਤਾਂ ਤੋਂ ਤੇਲ ਉਤਪਤਾਦਨ ਕੰਪਨੀਆਂ ਨੂੰ ਹੋ ਰਹੇ ਵਿੰਡਫ਼ਾਲ ਲਾਭ ’ਤੇ ਟੈਕਸ ਲਗਾਇਆ ਸੀ। ਇਸਦੀ ਹਰ 15 ਦਿਨ ’ਤੇ ਸਮੀਖ਼ਿਆ ਕੀਤੀ ਜਾਂਦੀ ਹੈ। ਪਿਛਲੀ ਵਾਰ 16 ਅਕਤੂਬਰ ਨੂੰ ਹੋਈ ਸਮੀਖ਼ਿਆ ਵਿਚ ਘਰੇਲੂ ਉਤਪਾਦਨ ਕੱਚੇ ਤੇਲ ’ਤੇ ਵਿੰਡਫ਼ਾਲ ਟੈਕਸ ਨੂੰ 8000 ਰੁਪਏ ਪ੍ਰਤੀ ਟਨ ਤੋਂ ਵਧਾ ਕੇ 11000 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਸੀ।
ਦੇਖਣਯੋਗ ਇਹ ਹੈ ਕਿ ਉਸ ਸਮੇਂ ਨਿਰਯਾਤ ’ਤੇ ਕੋਈ ਵਿੰਡਫ਼ਾਲ ਟੈਕਸ ਨਹੀਂ ਲੱਗ ਰਿਹਾ ਸੀ। ਡੀਜ਼ਲ ’ਤੇ ਵਿੰਡਫ਼ਾਲ ਟੈਕਸ ਨੂੰ 5 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 10.5 ਰੁਪਏ ਕਰ ਦਿੱਤਾ ਗਿਆ ਸੀ। ਜਦੋਂ ਜੁਲਾਈ ਵਿਚ ਇਸਨੂੰ ਪਹਿਲੀ ਵਾਰ ਲਾਗੂ ਕੀਤਾ ਗਿਆ ਸੀ ਤਾਂ ਉਸ ਸਮੇਂ ਰਾਜਸਵ ਮਾਲੀਆ ਸਕੱਤਰ ਨੇ ਕਿਹਾ ਸੀ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ, ਮੌਜੂਦ ਕੀਮਤਾਂ ਤੋਂ ਘੱਟ ਤੋਂ ਘੱਟ 40 ਡਾਲਰ ਪ੍ਰਤੀ ਬੈਰਲ ਥੱਲੇ ਆ ਜਾਵੇ ਤਾਂ ਇਸ ਨੂੰ ਹਟਾ ਲਿਆ ਜਾਵੇਗਾ। ਉਸ ਸਮੇਂ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ 110 ਡਾਲਰ, ਪ੍ਰਤੀ ਡਾਲਰ ਤੋਂ ਪਾਰ ਸੀ। ਫ਼ਿਲਹਾਲ ਇਹ 100 ਡਾਲਰ ਤੋਂ ਥੱਲੇ ਹੈ।