ਅਗਸਤ ’ਚ ਸਰਕਾਰ ਨੇ ਦੋ ਵਾਰ ’ਚ ਘਟਾਇਆ 60 ਫ਼ੀਸਦੀ ਤੱਕ ਵਿੰਡਫਾਲ ਟੈਕਸ

Sunday, Sep 01, 2024 - 11:37 AM (IST)

ਨਵੀਂ ਦਿੱਲੀ (ਭਾਸ਼ਾ) - ਤੇਲ ਕੰਪਨੀਆਂ ਲਈ ਅਗਸਤ ਦਾ ਮਹੀਨਾ ਦੁੱਗਣੀ ਰਾਹਤ ਵਾਲਾ ਰਿਹਾ ਹੈ। ਸਰਕਾਰ ਨੇ ਦੇਸ਼ ’ਚ ਉਤਪਾਦਿਤ ਕੱਚੇ ਤੇਲ ’ਤੇ ਵਿੰਡਫਾਲ ਟੈਕਸ 11.9 ਫ਼ੀਸਦੀ ਘਟਾ ਕੇ 1,850 ਰੁਪਏ ਪ੍ਰਤੀ ਟਨ ਕਰ ਦਿੱਤਾ ਹੈ, ਜੋ ਪਹਿਲਾਂ 2,100 ਰੁਪਏ ਪ੍ਰਤੀ ਟਨ ਸੀ। ਇਹ ਕਟੌਤੀ ਸ਼ਨੀਵਾਰ ਤੋਂ ਲਾਗੂ ਹੋ ਗਈ ਹੈ।

ਇਹ ਵੀ ਪੜ੍ਹੋ :     ਡੀਜ਼ਲ ਵਾਹਨਾਂ ਨੂੰ ਕਹੋ Bye-Bye, ਨਿਤਿਨ ਗਡਕਰੀ ਨੇ ਦਿੱਤੀ ਸਖ਼ਤ ਚਿਤਾਵਨੀ

ਇਹ ਟੈਕਸ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ (ਐੱਸ. ਏ. ਈ. ਡੀ.) ਦੇ ਰੂਪ ’ਚ ਲਾਇਆ ਜਾਂਦਾ ਹੈ। ਡੀਜ਼ਲ, ਪੈਟਰੋਲ ਅਤੇ ਜੈੱਟ ਈਂਧਨ ਜਾਂ ਏ. ਟੀ. ਐੱਫ. ਦੀ ਬਰਾਮਦ ’ਤੇ ਐੱਸ. ਏ. ਈ. ਡੀ. ਨੂੰ ‘ਸਿਫ਼ਰ’ ’ਤੇ ਬਰਕਰਾਰ ਰੱਖਿਆ ਗਿਆ ਹੈ। ਸ਼ੁੱਕਰਵਾਰ ਦੇਰ ਰਾਤ ਜਾਰੀ ਇਕ ਅਧਿਕਾਰਤ ਨੋਟੀਫਿਕੇਸ਼ਨ ’ਚ ਕਿਹਾ ਗਿਆ ਕਿ ਨਵੀਆਂ ਦਰਾਂ 31 ਅਗਸਤ ਤੋਂ ਲਾਗੂ ਹਨ।

16 ਅਗਸਤ ਨੂੰ ਵਿੰਡਫਾਲ ਟੈਕਸ ’ਚ ਹੋਈ ਸੀ 54.3 ਫ਼ੀਸਦੀ ਦੀ ਭਾਰੀ ਕਟੌਤੀ

ਇਸ ਤੋਂ ਪਹਿਲਾਂ ਸਰਕਾਰ ਨੇ 16 ਅਗਸਤ ਨੂੰ ਕੱਚੇ ਤੇਲ ’ਤੇ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ (ਐੱਸ. ਏ. ਈ. ਡੀ.) ਜਾਂ ਵਿੰਡਫਾਲ ਟੈਕਸ ਨੂੰ 54.3 ਫ਼ੀਸਦੀ ਘਟਾ ਕੇ 4,600 ਰੁਪਏ ਤੋਂ 2,100 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਸੀ, ਜਦੋਂ ਕਿ ਡੀਜ਼ਲ ਅਤੇ ਏ. ਟੀ. ਐੱਫ. ’ਤੇ ਟੈਕਸ ਨੂੰ ਸਿਫ਼ਰ ’ਤੇ ਸਥਿਰ ਛੱਡ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :     ਹਾਦਸਿਆਂ ਤੋਂ ਬਚਾਅ ਲਈ ਲਾਗੂ ਹੋਵੇਗੀ ਨਵੀਂ ਟਰਾਂਸਪੋਰਟ ਨੀਤੀ, ਨਿਯਮਾਂ ਦੀ ਅਣਦੇਖੀ ਕਰਨ 'ਤੇ

ਇਸ ਤਰ੍ਹਾਂ ਅਗਸਤ ਮਹੀਨੇ ’ਚ ਦੋ ਵਾਰ ਸਰਕਾਰ ਨੇ ਲੱਗਭਗ 60 ਫ਼ੀਸਦੀ ਤੱਕ ਵਿੰਡਫਾਲ ਟੈਕਸ ’ਚ ਕਟੌਤੀ ਕੀਤੀ ਹੈ।

ਭਾਰਤ ਨੇ ਪਹਿਲੀ ਵਾਰ 1 ਜੁਲਾਈ, 2022 ਨੂੰ ਲਾਇਆ ਸੀ ਵਿੰਡਫਾਲ ਟੈਕਸ

ਭਾਰਤ ਨੇ ਪਹਿਲੀ ਵਾਰ 1 ਜੁਲਾਈ, 2022 ਨੂੰ ਵਿੰਡਫਾਲ ਲਾਭ ’ਤੇ ਟੈਕਸ ਲਾਇਆ ਅਤੇ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੋ ਗਿਆ ਜੋ ਊਰਜਾ ਕੰਪਨੀਆਂ ਦੇ ਅਸਾਧਾਰਣ ਲਾਭ ’ਤੇ ਟੈਕਸ ਲਾਉਂਦੇ ਹਨ। ਬੀਤੇ ਦੋ ਹਫ਼ਤਿਆਂ ’ਚ ਤੇਲ ਦੀਆਂ ਔਸਤ ਕੀਮਤਾਂ ਦੇ ਆਧਾਰ ’ਤੇ ਹਰ ਪੰਦਰਵਾੜੇ ਟੈਕਸ ਦਰਾਂ ਦੀ ਸਮੀਖਿਆ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ :    ਬ੍ਰਾਜ਼ੀਲ 'ਚ 'X' ਨੂੰ ਝਟਕਾ, ਸੁਪਰੀਮ ਕੋਰਟ ਨੇ ਇਨ੍ਹਾਂ ਦੋਸ਼ਾਂ ਕਾਰਨ ਮੁਅੱਤਲ ਕਰਨ ਦਾ ਦਿੱਤਾ ਹੁਕਮ
    
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News