ਗੂਗਲ ਖਿਲਾਫ ਵੱਡੇ ਐਕਸ਼ਨ ਦੀ ਤਿਆਰੀ 'ਚ ਭਾਰਤ ਸਰਕਾਰ, ਲੱਗ ਸਕਦੈ ਕਰੋੜਾਂ ਦਾ ਜੁਰਮਾਨਾ
Saturday, May 20, 2023 - 07:08 PM (IST)

ਗੈਜੇਟ ਡੈਸਕ- ਭਾਰਤ ਸਰਕਾਰ ਗੂਗਲ ਦੇ ਖਿਲਾਫ ਐਕਸ਼ਨ ਲੈਣ ਦੀ ਤਿਆਰ ਕਰ ਰਹੀ ਹੈ। ਗੂਗਲ 'ਤੇ ਦੋਸ਼ ਹੈ ਕਿ ਉਸਨੇ ਬਾਜ਼ਾਰ 'ਚ ਆਪਣੀ ਮਜ਼ਬੂਤ ਸਥਿਤੀ ਦਾ ਗਲਤ ਫਾਇਦਾ ਚੁੱਕਿਆ ਹੈ। ਇਲੈਕਟ੍ਰੋਨਿਕਸ ਅਤੇ ਸੂਟਨਾ ਤਕਨੀਕੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਭਾਰਤ ਸਰਕਾਰ ਨੇ ਪਿਛਲੇ ਸਾਲ ਇਕ ਐਂਟੀਟਰੱਸਟ ਵਾਚਡਾਗ ਤੋਂ ਬਾਅਦ ਅਲਫਾਬੇਟ ਦੇ ਗੂਗਲ ਦੇ ਖਿਲਾਫ ਕਾਰਵਾਈ ਕਰਨ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ– ਗੂਗਲ ਦਾ ਵੱਡਾ ਫ਼ੈਸਲਾ: ਇਕੋ ਝਟਕੇ 'ਚ ਡਿਲੀਟ ਹੋਣਗੇ ਕਰੋੜਾਂ ਜੀਮੇਲ ਅਕਾਊਂਟ, ਜਾਣੋ ਵਜ੍ਹਾ
ਪਿਛਲੇ ਸਾਲ ਅਕਤੂਬਰ 'ਚ ਹੀ ਭਾਰਤ ਸਰਕਾਰ ਦੀ ਐਂਟੀਟਰੱਸਟ ਇਕਾਈ ਨੇ ਦੋ ਮਾਮਲਿਆਂ 'ਚ ਗੂਗਲ 'ਤੇ 275 ਮਿਲੀਅਨ ਡਾਲਰ (ਕਰੀਬ 2,280 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਹ ਜੁਰਮਾਨਾ ਵੀ ਗੂਗਲ 'ਤੇ ਐਂਡਰਾਇਡ ਆਪਰੇਟਿੰਗ ਸਿਸਟਮ ਬਾਜ਼ਾਰ 'ਚ ਆਪਣੀ ਪ੍ਰਮੁੱਖ ਸਥਿਤੀ ਦੀ ਦੁਰਵਰਤੋਂ ਅਤੇ ਡਿਵੈਲਪਰਾਂ ਨੂੰ ਆਪਣੇ ਇਨ-ਐਪ ਭੁਗਤਾਨ ਸਿਸਟਮ ਦਾ ਇਸਤੇਮਾਲ ਕਰਨ ਲਈ ਮਜ਼ਬੂਰ ਕਰਨ ਲਈ ਲੱਗਾ ਸੀ।
ਰਾਜੀਵ ਚੰਦਰਸ਼ੇਖਰ ਨੇ ਨਵੀਂ ਦਿੱਲੀ 'ਚ ਆਈ.ਟੀ. ਮੰਤਰਾਲਾ 'ਚ ਇਕ ਇੰਟਰਵਿਊ 'ਚ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਗੰਭੀਰ ਹਨ ਅਤੇ ਭਾਰਤ ਸਰਕਾਰ ਲਈ ਚਿੰਤਾ ਪੈਦਾ ਕਰਦੇ ਹਨ। ਅਜਿਹੇ 'ਚ ਗੂਗਲ ਖਿਲਾਫ ਕਾਰਵਾਈ ਤੈਅ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਨੂੰ ਕਾਰਵਾਈ ਕਰਨੀ ਹੋਵੇਗੀ। ਇਸ ਬਾਰੇ ਸੋਚਿਆ ਗਿਆ ਹੈ। ਤੁਸੀਂ ਇਸਨੂੰ ਆਉਣ ਵਾਲੇ ਹਫਤਿਆਂ 'ਚ ਦੇਖੋਗੇ। ਯਕੀਨੀ ਰੂਪ ਨਾਲ ਇਹ ਅਜਿਹਾ ਕੁਝ ਨਹੀਂ ਹੈ ਜਿਸਨੂੰ ਮੁਆਫ਼ ਕੀਤਾ ਜਾ ਸਕੇ।
ਇਹ ਵੀ ਪੜ੍ਹੋ– RBI ਦਾ ਵੱਡਾ ਫੈਸਲਾ, ਬੰਦ ਕੀਤੇ 2 ਹਜ਼ਾਰ ਦੇ ਨੋਟ, 30 ਸਤੰਬਰ ਤਕ ਬੈਂਕਾਂ 'ਚ ਕਰਵਾ ਸਕੋਗੇ ਜਮ੍ਹਾ
ਚੰਦਰਸ਼ੇਖਰ ਨੇ ਕਿਹਾ ਕਿ ਇਹ ਬਹੁਤ ਹੀ ਚੰਤਾਜਨਕ ਹੈ, ਨਾ ਸਿਰਫ ਸਾਡੇ ਲਈ ਸਗੋਂ ਇਹ ਭਾਰਤ ਦੇ ਸਮੁੱਚੇ ਡਿਜੀਟਲ ਈਕੋਸਿਸਟਮ ਲਈ ਚਿੰਦਾ ਦਾ ਗੰਭੀਰ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ 'ਤੇ ਬਹਿਸ ਦੀ ਕੋਈ ਲੋੜ ਨਹੀਂ ਹੈ। ਗੂਗਲ ਨੇ ਇਸ ਰਿਪੋਰਟ 'ਤੇ ਅਜੇ ਤਕ ਕੁਝ ਨਹੀਂ ਕਿਹਾ। ਕੁਝ ਦਿਨ ਪਹਿਲਾਂ ਹੀ ਸਰਕਾਰ ਦੇ ਆਦੇਸ਼ ਤੋਂ ਬਾਅਦ ਗੂਗਲ ਨੇ ਵੱਡਾ ਫੈਸਲਾ ਲਿਆ ਹੈ।
ਗੂਗਲ ਨੇ ਕਿਹਾ ਹੈ ਕਿ ਹੁਣ ਫੋਨ ਦੇ ਨਾਲ ਪ੍ਰੀ-ਇੰਸਟਾਲ ਮਿਲਣ ਵਾਲੇ ਗੂਗਲ ਐਪਸ ਨੂੰ ਵੀ ਅਨਇੰਸਟਾਲ ਕੀਤਾ ਜਾ ਸਕੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ 'ਚ 97 ਫੀਸਦੀ ਯਾਨੀ ਕਰੀਬ 62 ਕਰੋੜ ਮੋਬਾਇਲ ਯੂਜ਼ਰਜ਼ ਐਂਡਰਾਇਡ ਫੋਨ ਦਾ ਇਸਤੇਮਾਲ ਕਰਦੇ ਹਨ ਅਤੇ ਇਨ੍ਹਾਂ ਸਾਰੇ ਫੋਨ 'ਚ ਗੂਗਲ ਦਾ ਹੀ ਆਪਰੇਟਿੰਗ ਸਿਸਟਮ ਹੈ। ਅਜਿਹੇ 'ਚ ਗੂਗਲ ਲਈ ਭਾਰਤ ਸਭ ਤੋਂ ਵੱਡਾ ਬਾਜ਼ਾਰ ਹੈ।
ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਆ ਗਿਆ ChatGPT ਦਾ ਮੋਬਾਇਲ ਐਪ, ਪਹਿਲਾਂ ਇਨ੍ਹਾਂ ਯੂਜ਼ਰਜ਼ ਨੂੰ ਮਿਲੀ ਸਹੂਲਤ