ਸਰਕਾਰ ਨੇ ਹੀਰਿਆਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਯੋਜਨਾ, 1 ਅਪ੍ਰੈਲ ਤੋਂ ਹੋਵੇਗੀ ਲਾਗੂ

Wednesday, Jan 22, 2025 - 11:52 AM (IST)

ਸਰਕਾਰ ਨੇ ਹੀਰਿਆਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਯੋਜਨਾ, 1 ਅਪ੍ਰੈਲ ਤੋਂ ਹੋਵੇਗੀ ਲਾਗੂ

ਨਵੀਂ ਦਿੱਲੀ (ਏਜੰਸੀ)- ਸਰਕਾਰ ਨੇ ਮੰਗਲਵਾਰ ਨੂੰ ਨਿਰਯਾਤ ਅਤੇ ਮੁੱਲ ਵਾਧੇ ਨੂੰ ਉਤਸ਼ਾਹਿਤ ਕਰਨ ਲਈ 'ਡਾਇਮੰਡ ਇੰਪ੍ਰੇਸਟ ਆਥੋਰਾਈਜ਼ੇਸ਼ਨ' ਯੋਜਨਾ ਸ਼ੁਰੂ ਕੀਤੀ। ਇਸ ਦੇ ਤਹਿਤ ਤੈਅ ਸੀਮਾ ਤੱਕ ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ ਦੇ ਡਿਊਟੀ ਮੁਕਤ ਆਯਾਤ ਦੀ ਆਗਿਆ ਹੋਵੇਗੀ। ਵਣਜ ਮੰਤਰਾਲਾ ਨੇ ਕਿਹਾ ਕਿ ਹੀਰਾ ਉਦਯੋਗ ਨਿਰਯਾਤ ਵਿੱਚ ਭਾਰੀ ਗਿਰਾਵਟ ਅਤੇ ਕਾਮਿਆਂ ਦੀਆਂ ਨੌਕਰੀ ਜਾਣ ਦਾ ਸਾਹਮਣਾ ਕਰ ਰਿਹਾ ਹੈ। ਇਸ ਯੋਜਨਾ ਦੀ ਮਦਦ ਨਾਲ ਉਦਯੋਗ ਦੇ ਮੁੜ ਸੁਰਜੀਤ ਹੋਣ ਦੀ ਉਮੀਦ ਹੈ। ਇਸ ਤਹਿਤ 10 ਫੀਸਦੀ ਮੁੱਲ ਵਾਧੇ ਦੇ ਨਾਲ ਨਿਰਯਾਤ ਨੂੰ ਲਾਜ਼ਮੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਇਮੀਗ੍ਰੇਸ਼ਨ ’ਤੇ ਸਖਤੀ ਸ਼ੁਰੂ, ਮੈਕਸੀਕੋ ਦਾ ਬਾਰਡਰ ਸੀਲ ਹੋਵੇਗਾ

ਬਿਆਨ ਵਿੱਚ ਕਿਹਾ ਗਿਆ ਹੈ, "ਵਣਜ ਵਿਭਾਗ ਨੇ 21 ਜਨਵਰੀ ਨੂੰ 'ਡਾਇਮੰਡ ਇੰਪ੍ਰੇਸਟ ਅਥਾਰਾਈਜ਼ੇਸ਼ਨ ਯੋਜਨਾ' ਸ਼ੁਰੂ ਕੀਤੀ ਹੈ, ਜਿਸਦਾ ਉਦੇਸ਼ ਭਾਰਤ ਦੇ ਹੀਰਾ ਖੇਤਰ ਦੀ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਵਧਾਉਣਾ ਹੈ।" ਵਣਜ ਮੰਤਰਾਲਾ ਨੇ ਇਹ ਵੀ ਕਿਹਾ ਕਿ ਦੋ-ਸਿਤਾਰਾ ਨਿਰਯਾਤ ਘਰ ਦਾ ਦਰਜਾ ਰੱਖਣ ਵਾਲੇ ਅਤੇ ਸਾਲਾਨਾ 1.5 ਕਰੋੜ ਅਮਰੀਕੀ ਡਾਲਰ ਦਾ ਨਿਰਯਾਤ ਕਰਨ ਵਾਲੇ ਹੀਰਾ ਨਿਰਯਾਤਕ ਇਸ ਯੋਜਨਾ ਤਹਿਤ ਲਾਭ ਪ੍ਰਾਪਤ ਕਰ ਸਕਦੇ ਹਨ। ਮੰਤਰਾਲਾ ਨੇ ਕਿਹਾ, "ਇਹ ਯੋਜਨਾ 25 ਕੈਰੇਟ (25 ਸੈਂਟ) ਤੋਂ ਘੱਟ ਵਜ਼ਨ ਵਾਲੇ ਕੁਦਰਤੀ ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ ਦੇ ਡਿਊਟੀ ਮੁਕਤ ਆਯਾਤ ਦੀ ਆਗਿਆ ਦਿੰਦੀ ਹੈ।" ਮੰਤਰਾਲੇ ਨੇ ਅੱਗੇ ਕਿਹਾ ਕਿ ਇਹ ਯੋਜਨਾ ਭਾਰਤੀ ਹੀਰਾ ਨਿਰਯਾਤਕਾਂ, ਖਾਸ ਕਰਕੇ MSME (ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ) ਖੇਤਰ ਨੂੰ ਬਰਾਬਰੀ ਦਾ ਮੌਕਾ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ: ਪ੍ਰਵਾਸੀਆਂ ਖਿਲਾਫ ਸਖਤ ਹੋਇਆ ਅਮਰੀਕਾ, ਸੈਨੇਟ 'ਚ ਇਹ ਬਿੱਲ ਹੋਇਆ ਪਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News