ਦਸੰਬਰ-ਫਰਵਰੀ ਦੇ ਮਹੀਨੇ ਸਰਕਾਰ ਵਲੋਂ ਜਾਰੀ ਕੀਤੀ ਜਾਵੇਗੀ ਸਾਵਰੇਨ ਗੋਲਡ ਬਾਂਡ ਦੀ ਕਿਸ਼ਤ
Saturday, Dec 09, 2023 - 11:44 AM (IST)

ਨਵੀਂ ਦਿੱਲੀ (ਭਾਸ਼ਾ) - ਸਰਕਾਰ ਦਸੰਬਰ ਦੇਮ ਮਹੀਨੇ ਸਾਵਰੇਨ ਗੋਲਡ ਬਾਂਡ (SGB) ਦੀ ਇੱਕ ਕਿਸ਼ਤ ਜਾਰੀ ਕਰਨ ਦੀ ਤਿਆਰੀ 'ਚ ਹੈ। ਇਸ ਦੀ ਦੂਜੀ ਕਿਸ਼ਤ ਫਰਵਰੀ ਵਿੱਚ ਜਾਰੀ ਕੀਤੀ ਜਾਵੇਗੀ। ਵਿੱਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ 2023-24 ਸੀਰੀਜ਼-3 ਇਸ ਮਹੀਨੇ 18-22 ਦਸੰਬਰ ਨੂੰ ਖੁੱਲ੍ਹੇਗੀ। ਸੀਰੀਜ਼ 4 ਲਈ 12-16 ਫਰਵਰੀ ਦੀ ਤਾਰੀਖ਼ ਤੈਅ ਕੀਤੀ ਗਈ ਹੈ। ਸੀਰੀਜ਼-ਇਕ 19-23 ਜੂਨ ਅਤੇ ਸੀਰੀਜ਼-2 11-15 ਸਤੰਬਰ ਦੇ ਵਿਚਕਾਰ ਖੁੱਲ੍ਹੀ ਸੀ
ਇਹ ਵੀ ਪੜ੍ਹੋ - ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ
ਬਾਂਡ ਦੀ ਇਹ ਵਿਕਰੀ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ, ਮਨੋਨੀਤ ਡਾਕਘਰਾਂ ਅਤੇ ਮਾਨਤਾ ਪ੍ਰਾਪਤ ਸਟਾਕ ਐਕਸਚੇਂਜਾਂ BSE ਅਤੇ NSE ਦੁਆਰਾ ਵੇਚੇ ਜਾਣਗੇ। ਰਵਾਇਤੀ ਸੋਨੇ ਦੀ ਮੰਗ ਘਟਾਉਣ ਅਤੇ ਘਰੇਲੂ ਬੱਚਤਾਂ ਦੇ ਇਕ ਹਿੱਸੇ ਦੇ ਤੌਰ 'ਤੇ ਸੋਨੇ ਦੇ ਬਾਂਡਾਂ ਦੀ ਵਿਕਰੀ ਪਹਿਲੀ ਵਾਰ ਨਵੰਬਰ 2015 ਵਿੱਚ ਸ਼ੁਰੂ ਕੀਤੀ ਗਈ ਸੀ। ਗੋਲਡ ਬਾਂਡ ਦੀ ਮਿਆਦ ਪੂਰੀ ਹੋਣ ਦੀ ਮਿਆਦ ਅੱਠ ਸਾਲ ਹੋਵੇਗੀ ਪਰ ਪੰਜ ਸਾਲ ਪੂਰੇ ਹੋਣ ਤੋਂ ਬਾਅਦ ਬਾਹਰ ਨਿਕਲਣ ਦਾ ਵਿਕਲਪ ਹੋਵੇਗਾ। ਇਸ ਸਕੀਮ ਤਹਿਤ ਇੱਕ ਗ੍ਰਾਮ ਸੋਨੇ ਵਿੱਚ ਘੱਟੋ-ਘੱਟ ਨਿਵੇਸ਼ ਕੀਤਾ ਜਾ ਸਕਦਾ ਹੈ ਜਦਕਿ ਵੱਧ ਤੋਂ ਵੱਧ ਸੀਮਾ ਚਾਰ ਕਿਲੋਗ੍ਰਾਮ ਤੱਕ ਹੈ।
ਇਹ ਵੀ ਪੜ੍ਹੋ - ਵਧਦੀ ਮਹਿੰਗਾਈ ਦੌਰਾਨ ਕੇਂਦਰ ਦਾ ਵੱਡਾ ਫ਼ੈਸਲਾ, ਗੰਢਿਆਂ ਦੇ ਨਿਰਯਾਤ 'ਤੇ ਲਾਈ ਪਾਬੰਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8