ਦੇਸ਼ 'ਚ ਰਹਿ ਜਾਣਗੇ ਸਿਰਫ਼ 5 ਸਰਕਾਰੀ ਬੈਂਕ! ਵੱਡਾ ਫੇਰਬਦਲ ਕਰਨ ਦੀ ਤਿਆਰੀ 'ਚ ਸਰਕਾਰ
Tuesday, Jul 21, 2020 - 05:29 PM (IST)
ਨਵੀਂ ਦਿੱਲੀ : ਸਰਕਾਰੀ ਬੀਮਾ ਕੰਪਨੀਆਂ ਅਤੇ ਬੈਂਕਾਂ ਦੇ ਨਿੱਜੀਕਰਨ 'ਤੇ ਸਰਕਾਰ ਵੱਡੀ ਤਿਆਰੀ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, 'ਐਲਆਈਸੀ ਅਤੇ ਇੱਕ ਗੈਰ-ਜੀਵਨ ਬੀਮਾ ਕੰਪਨੀ ਨੂੰ ਛੱਡ ਕੇ ਸਰਕਾਰ ਆਪਣੀ ਸਾਰੀ ਹਿੱਸੇਦਾਰੀ ਹੋਰ ਸਾਰੀਆਂ ਬੀਮਾ ਕੰਪਨੀਆਂ ਵਿਚੋਂ ਕਿਸ਼ਤਾਂ ਵਿਚ ਵੇਚ ਸਕਦੀ ਹੈ। ਦੂਜੇ ਪਾਸੇ ਬੈਂਕਾਂ ਦੇ ਵੀ ਨਿੱਜੀਕਰਨ ਦੀ ਯੋਜਨਾ ਹੈ। ਇਸ ਬਾਰੇ ਪ੍ਰਧਾਨ ਮੰਤਰੀ ਦਫਤਰ, ਵਿੱਤ ਮੰਤਰਾਲੇ ਅਤੇ ਨੀਤੀ ਆਯੋਗ ਦਰਮਿਆਨ ਸਹਿਮਤੀ ਹੋ ਗਈ ਹੈ ਅਤੇ ਨਾਲ ਹੀ ਕੈਬਨਿਟ ਦਾ ਡਰਾਫਟ ਨੋਟ ਵੀ ਤਿਆਰ ਹੋ ਚੁੱਕਾ ਹੈ। ਇਸ ਤਰ੍ਹਾਂ ਦੇਸ਼ ਵਿਚ ਜਨਤਕ ਖੇਤਰ ਦੇ ਸਿਰਫ਼ 5 ਬੈਂਕ ਹੀ ਹੋਣਗੇ।
ਇਨ੍ਹਾਂ ਬੈਂਕਾਂ ਦਾ ਹੋਵੇਗਾ ਨਿੱਜੀਕਰਣ
ਸਰਕਾਰ ਅਤੇ ਬੈਂਕਿੰਗ ਸੈਂਕਰ ਦੇ ਸੂਤਰਾਂ ਮੁਤਾਬਕ ਬੈਂਕਿੰਗ ਇੰਡਸਟਰੀ ਦੀ ਹਾਲਤ ਸੁਧਾਰਨ ਲਈ ਨਿੱਜੀਕਰਨ ਦਾ ਫੈਸਲਾ ਲਿਆ ਜਾ ਰਿਹਾ ਹੈ। ਇਸ ਲਈ ਸਰਕਾਰ ਯੋਜਨਾ ਦੇ ਪਹਿਲੇ ਪੜਾਅ ਵਿਚ ਪਹਿਲੇ ਪੜਾਅ ਵਿਚ ਬੈਂਕ ਆਫ ਇੰਡੀਆ, ਸੈਂਟਰਲ ਬੈਂਕ ਆਫ਼ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ, ਯੂਕੋ ਬੈਂਕ, ਬੈਂਕ ਆਫ਼ ਮਹਾਰਾਸ਼ਟਰ ਅਤੇ ਪੰਜਾਬ ਐਂਡ ਸਿੰਧ ਬੈਂਕ ਵਿਚ ਮੈਜੋਰਿਟੀ ਸਟੇਕ ਵੇਚੇਗੀ।
ਇਹ ਵੀ ਪੜ੍ਹੋ : ICICI ਬੈਂਕ ਨੇ ਦਿੱਤੀ ਚਿਤਾਵਨੀ, ਜੇਕਰ ਹੋਈ ਇਹ ਗਲਤੀ ਤਾਂ ਖਾਤਾ ਖ਼ਾਲੀ
ਨਿੱਜੀਕਰਨ ਪ੍ਰਸਤਾਵ ਤਿਆਰ ਕਰਕੇ ਕੈਬਨਿਟ ਨੂੰ ਸੌਂਪੇਗੀ ਸਰਕਾਰ
ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ, ਸਰਕਾਰ ਚਾਹੁੰਦੀ ਹੈ ਕਿ ਦੇਸ਼ ਵਿਚ ਸਿਰਫ਼ 4 ਜਾਂ 5 ਜਨਤਕ ਖ਼ੇਤਰ ਦੇ ਬੈਂਕ ਰਹਿ ਜਾਣ। ਮੌਜੂਦਾ ਸਮੇਂ ਵਿਚ ਦੇਸ਼ ਵਿਚ 12 ਸਰਕਾਰੀ ਬੈਂਕ ਹਨ। ਦੱਸ ਦੇਈਏ ਕਿ ਇਸ ਸਾਲ ਸਰਕਾਰ ਨੇ 10 ਸਰਕਾਰੀ ਬੈਂਕਾਂ ਨੂੰ ਮਿਲਾ ਕੇ 4 ਰਾਸ਼ਟਰੀਕਰਣ ਬੈਂਕਾਂ ਵਿਚ ਤਬਦੀਲ ਕਰ ਦਿੱਤਾ ਸੀ। ਇਸ ਦੇ ਬਾਅਦ 1 ਅਪ੍ਰੈਲ 2020 ਤੋਂ ਦੇਸ਼ ਵਿਚ ਸਰਕਾਰੀ ਬੈਂਕਾਂ ਦੀ ਕੁੱਲ ਗਿਣਤੀ 12 ਰਹਿ ਗਈ, ਜੋ 2017 ਵਿਚ 27 ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਯੋਜਨਾ ਨੂੰ ਇਕ ਨਵੇਂ ਨਿੱਜੀਕਰਨ ਪ੍ਰਸਤਾਵ ਵਿਚ ਰੱਖਿਆ ਜਾਵੇਗਾ, ਜਿਸ ਨੂੰ ਸਰਕਾਰ ਅਜੇ ਤਿਆਰ ਕਰ ਰਹੀ ਹੈ। ਫਿਰ ਇਸ ਨੂੰ ਕੈਬਨਿਟ ਦੇ ਸਾਹਮਣੇ ਮਨਜ਼ੂਰੀ ਲਈ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕੀ ਤੁਸੀਂ ਵੀ ਕਰਦੇ ਹੋ ਇਸ ਮਾਸਕ ਦੀ ਵਰਤੋਂ? ਹੋ ਜਾਓ ਸਾਵਧਾਨ, ਸਰਕਾਰ ਨੇ ਦਿੱਤੀ ਚਿਤਾਵਨੀ
RBI ਦਾ ਸੁਝਾਅ, ਦੇਸ਼ ਵਿਚ 5 ਤੋਂ ਜ਼ਿਆਦਾ ਨਾ ਹੋਣ ਸਰਕਾਰੀ ਬੈਂਕ
ਕੋਰੋਨਾ ਵਾਇਰਸ ਕਾਰਨ ਆਰਥਿਕ ਵਿਕਾਸ ਦੀ ਰਫ਼ਤਾਰ ਵਿਚ ਕਮੀ ਕਾਰਨ ਨਗਦੀ ਦੀ ਸਮੱਸਿਆ ਨਾਲ ਜੂਝ ਰਹੀ ਸਰਕਾਰ ਨਾਨ-ਕੋਰ ਕੰਪਨੀਆਂ ਅਤੇ ਸੈਕਟਰਾਂ ਵਿਚ ਸੰਪਤੀਆਂ ਨੂੰ ਵੇਚ ਕੇ ਪੂੰਜੀ ਜੁਟਾਉਣ ਵਿਚ ਮਦਦ ਕਰਣ ਲਈ ਇਕ ਨਿੱਜੀਕਰਨ ਯੋਜਨਾ 'ਤੇ ਕੰਮ ਕਰ ਰਹੀਆਂ ਹਨ। ਕੁੱਝ ਸਰਕਾਰੀ ਕਮੇਟੀਆਂ ਅਤੇ ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਦੇਸ਼ ਵਿਚ 5 ਤੋਂ ਜ਼ਿਆਦਾ ਸਰਕਾਰੀ ਬੈਂਕ ਨਹੀਂ ਹੋਣੇ ਚਾਹੀਦੇ।
ਇਹ ਵੀ ਪੜ੍ਹੋ : ਅਮਰੀਕਾ ਦਾ ਚੀਨ ਨੂੰ ਝਟਕਾ, 11 ਚੀਨੀ ਕੰਪਨੀਆਂ 'ਤੇ ਲਗਾਈਆਂ ਵਪਾਰ ਪਾਬੰਦੀਆਂ