ਸਰਕਾਰ ਨੇ ਦਿੱਤੀ ਜਾਣਕਾਰੀ 33.5 ਕਰੋੜ ਜਨਧਨ ਖਾਤਿਆਂ ''ਚੋਂ 25.6 ਕਰੋੜ ਐਕਟਿਵ

Sunday, Dec 30, 2018 - 10:51 AM (IST)

ਸਰਕਾਰ ਨੇ ਦਿੱਤੀ ਜਾਣਕਾਰੀ 33.5 ਕਰੋੜ ਜਨਧਨ ਖਾਤਿਆਂ ''ਚੋਂ 25.6 ਕਰੋੜ ਐਕਟਿਵ

ਨਵੀਂ ਦਿੱਲੀ—6 ਕਰੋੜ ਪੇਂਡੂ ਅਤੇ ਡੇਢ ਕਰੋੜ ਸ਼ਹਿਰੀ ਪਰਿਵਾਰਾਂ ਤੱਕ ਪਹੁੰਚ ਬਣਾਉਣ ਦਾ ਸ਼ੁਰੂਆਤੀ ਟੀਚਾ ਪੂਰਾ ਕਰਨ ਦੇ ਬਾਅਦ, ਜਨਧਨ ਯੋਜਨਾ ਦੇ ਤਹਿਤ 33.5 ਕਰੋੜ ਰੁਪਏ ਖਾਤੇ ਖੋਲ੍ਹੇ ਗਏ ਹਨ। ਇਨ੍ਹਾਂ 'ਚ 25.6 ਕਰੋੜ ਰੁਪਏ ਆਪਰੇਸ਼ਨਲ ਹਨ। ਇਨ੍ਹਾਂ ਖਾਤਿਆਂ 'ਚ ਜਮ੍ਹਾ ਰਾਸ਼ੀ ਕਰੀਬ 5.494 ਕਰੋੜ ਰੁਪਏ ਹੈ। ਇਸ ਯੋਜਨਾ ਦੇ ਲਈ ਸਰਕਾਰ ਨੇ ਹੁਣ ਨਵਾਂ ਟੀਚਾ ਤੈਅ ਕੀਤਾ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਹਨ ਕਿ ਇਹ ਯੋਜਨਾ ਹੁਣ ਹਰ ਉਸ ਅਡਲਟ ਵਿਅਕਤੀ ਤੱਕ ਪਹੁੰਚੇ ਜਿਸ ਦੇ ਕੋਲ ਬੈਂਕ 'ਚ ਖਾਤਾ ਨਹੀਂ ਹੈ। 
ਸਰਕਾਰ ਨੇ ਸੰਸਦ 'ਚ ਦੱਸਿਆ ਕਿ ਸਰਕਾਰ ਵਲੋਂ ਹੁਣ ਤੱਕ 26 ਕਰੋੜ ਰੁਪੇ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਇਸ 'ਚ ਓਵਰਡਰਾਫਟ ਫੈਸਿਲਿਟੀ ਦੇ ਨਾਲ ਮਾਈਕ੍ਰੋ ਯੂਨਿਟ ਦੇ ਲਈ ਕ੍ਰੈਡਿਟ ਗਾਰੰਟੀ ਦੀ ਯੋਜਨਾ ਵੀ ਹੈ।
ਨਾਮਰਸ ਮੁਤਾਬਕ ਜਿਸ ਖਾਤੇ 'ਚ ਦੋ ਸਾਲ 'ਚ ਇਕ ਵਾਰ ਵੀ ਟਰਾਂਸਜੈਕਸ਼ਨ ਹੋਇਆ ਹੈ ਉਸ ਨੂੰ ਐਕਟਿਵ ਮੰਨਿਆ ਜਾਂਦਾ ਹੈ। ਲਗਭਗ 76 ਫੀਸਦੀ ਖਾਤੇ ਐਕਟਿਵ ਹਨ। ਇਸ 'ਚ ਕਈ ਖਾਤਿਆਂ ਦੀ ਵਰਤੋਂ ਡੀ.ਬੀ.ਟੀ. (ਡਾਇਰੈਕਟ ਬੈਨੀਫਿਟ ਟਰਾਂਸਫਰ) ਲਈ ਹੁੰਦੀ ਹੈ। ਜਦੋਂਕਿ ਓਵਰਡਰਾਫਟ ਸੁਵਿਧਾ ਸਿਰਫ ਉਨ੍ਹਾਂ ਖਾਤਿਆਂ ਨੂੰ ਦਿੱਤੀ ਜਾਂਦੀ ਹੈ ਜਿਸ 'ਚ ਨਿਯਮਿਤ ਤੌਰ 'ਤੇ ਕ੍ਰੈਡਿਟ ਹੁੰਦਾ ਹੈ। ਓਵਰਡਰਾਫਟ ਲਈ ਜ਼ਿਆਦਾ ਸੀਮਾ 5000 ਤੋਂ 10000 ਕਰ ਦਿੱਤੀ ਹੈ ਜਦੋਂ ਕਿ ਸਮੇਂ ਸੀਮਾ 60 ਸਾਲ ਤੋਂ 65 ਸਾਲ ਕੀਤੀ ਗਈ ਹੈ। 
ਬੀ.ਜੇ.ਪੀ. ਦੇ ਸੰਸਦ ਮੈਂਬਰ ਵਰੁਣ ਗਾਂਧੀ ਅਤੇ ਐਂਗਲੋ-ਇੰਡੀਅਨ ਸੰਸਦ ਜਾਰਜ ਬੇਕਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਸਰਕਾਰ ਨੇ ਦੱਸਿਆ ਕਿ ਦਸੰਬਰ 2012 ਤੱਕ ਕਰੀਬ 19.6 ਕਰੋੜ ਪੇਂਡੂ ਅਤੇ ਸੈਮੀ ਅਰਬਨ ਅਕਾਊਂਟ ਹੋਲਡਰਸ ਅਤੇ 13.6 ਕਰੋੜ ਅਰਬਨ ਮੈਟਰੋ ਅਕਾਊਂਟ ਹੋਲਡਰਸ ਨੇ ਇਸ ਦਾ ਫਾਇਦਾ ਲਿਆ ਹੈ। 
ਮੰਤਰਾਲੇ ਵਲੋਂ ਜਾਰੀ ਰਿਪੋਰਟ 'ਚ ਦੱਸਿਆ ਗਿਆ ਕਿ ਉੱਤਰ ਪ੍ਰਦੇਸ਼ 'ਚ ਸਭ ਤੋਂ ਜ਼ਿਆਦਾ ਕਰੀਬ 5.2 ਕਰੋੜ ਬੈਂਕ ਖਾਤੇ ਹਨ, ਜਿਸ 'ਚ 14,882 ਕਰੋੜ ਰੁਪਏ ਹੈ ਜਦੋਂਕਿ ਪੱਛਮੀ ਬੰਗਾਲ 'ਚ ਇਨ੍ਹਾਂ ਖਾਤਿਆਂ 'ਚ 11.470 ਕਰੋੜ ਰੁਪਏ ਜਮ੍ਹਾ ਹਨ। ਇਸ ਤੋਂ ਬਾਅਦ ਬਿਹਾਰ 8,417 ਕਰੋੜ, ਰਾਜਸਥਾਨ 6360 ਕਰੋੜ ਅਤੇ ਮਹਾਰਾਸ਼ਟਰ ਅਤੇ ਐੱਮ.ਪੀ 'ਚ 5035 ਕਰੋੜ ਅਤੇ 4325 ਕਰੋੜ ਰੁਪਏ ਹਨ। 


author

Aarti dhillon

Content Editor

Related News