ਮਹਿੰਗੇ ਪਿਆਜ਼ ਤੋਂ ਰਾਹਤ ਦਿਵਾਉਣ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ

Monday, Sep 23, 2024 - 06:25 PM (IST)

ਨਵੀਂ ਦਿੱਲੀ - ਹਾਲ ਹੀ 'ਚ ਬਰਾਮਦ ਡਿਊਟੀ ਹਟਾਏ ਜਾਣ ਤੋਂ ਬਾਅਦ ਪ੍ਰਚੂਨ ਕੀਮਤਾਂ 'ਚ ਆਏ ਵਾਧੇ ਦੇ ਮੱਦੇਨਜ਼ਰ ਸਰਕਾਰ ਨੇ ਥੋਕ ਬਾਜ਼ਾਰਾਂ 'ਚ 'ਬਫਰ ਸਟਾਕ' ਤੋਂ ਪਿਆਜ਼ ਦੀ ਵਿਕਰੀ ਵਧਾਉਣ ਦਾ ਫੈਸਲਾ ਕੀਤਾ ਹੈ। ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਸੋਮਵਾਰ ਨੂੰ ਦੱਸਿਆ ਕਿ ਕੇਂਦਰ ਨੇ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਦੇ ਥੋਕ ਬਾਜ਼ਾਰਾਂ ਵਿਚ ਆਪਣੇ 'ਬਫਰ ਸਟਾਕ' ਤੋਂ ਪਿਆਜ਼ ਵੇਚਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੀ ਯੋਜਨਾ ਦੇਸ਼ ਭਰ ਵਿੱਚ ਸਬਸਿਡੀ ਵਾਲੇ ਪਿਆਜ਼ ਦੀ ਪ੍ਰਚੂਨ ਵਿਕਰੀ ਕਰਨ ਦੀ ਹੈ।

ਇਹ ਵੀ ਪੜ੍ਹੋ :     ਬੇਬੀ ਪਾਊਡਰ ’ਚ ਮਿਲਿਆ ਜ਼ਹਿਰੀਲਾ ਖਣਿਜ, ਕੰਪਨੀ ਨੇ 62 ਪੇਟੀਆਂ ਮੰਗਵਾਈਆਂ ਵਾਪਸ

ਛੂਟ ਦੀ ਵਿਕਰੀ ਯੋਜਨਾ 

ਨਿਧੀ ਖਰੇ ਨੇ ਕਿਹਾ, "ਨਿਰਯਾਤ ਡਿਊਟੀ ਹਟਾਉਣ ਤੋਂ ਬਾਅਦ ਅਸੀਂ ਕੀਮਤਾਂ ਵਿੱਚ ਵਾਧੇ ਦੀ ਉਮੀਦ ਕਰ ਰਹੇ ਸੀ। ਸਾਡੇ 4.7 ਲੱਖ ਟਨ ਦੇ 'ਬਫਰ ਸਟਾਕ' ਅਤੇ ਸਾਉਣੀ ਦੀ ਬਿਜਾਈ ਦੇ ਵਧੇ ਹੋਏ ਖੇਤਰ ਦੇ ਨਾਲ, ਸਾਨੂੰ ਉਮੀਦ ਹੈ ਕਿ ਪਿਆਜ਼ ਦੀਆਂ ਕੀਮਤਾਂ ਕਾਬੂ ਵਿੱਚ ਰਹਿਣਗੀਆਂ। ਸਰਕਾਰ ਦੇਸ਼ ਭਰ ਵਿੱਚ 35 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ 'ਤੇ ਪਿਆਜ਼ ਦੀ ਪ੍ਰਚੂਨ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਹੀ ਹੈ, ਖਾਸ ਤੌਰ 'ਤੇ ਉਨ੍ਹਾਂ ਸ਼ਹਿਰਾਂ ਵਿੱਚ ਜਿੱਥੇ ਕੀਮਤਾਂ ਰਾਸ਼ਟਰੀ ਔਸਤ ਤੋਂ ਵੱਧ ਹਨ।

ਇਹ ਵੀ ਪੜ੍ਹੋ :     ਫਲਾਈਟ ’ਚ ਯਾਤਰੀ ਦੇ ਖਾਣੇ ’ਚ ਨਿਕਲਿਆ ਚੂਹਾ,ਕਰਾਉਣੀ ਪਈ ਐਮਰਜੈਂਸੀ ਲੈਂਡਿੰਗ

ਦਿੱਲੀ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 55 ਰੁਪਏ

ਅਧਿਕਾਰਤ ਅੰਕੜਿਆਂ ਅਨੁਸਾਰ, 22 ਸਤੰਬਰ ਨੂੰ ਦਿੱਲੀ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 55 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਕਿ ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ 38 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਮੁੰਬਈ ਅਤੇ ਚੇਨਈ 'ਚ ਪਿਆਜ਼ ਦੀ ਕੀਮਤ ਕ੍ਰਮਵਾਰ 58 ਰੁਪਏ ਅਤੇ 60 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਸਰਕਾਰ ਨੇ 5 ਸਤੰਬਰ ਤੋਂ ਦਿੱਲੀ ਅਤੇ ਹੋਰ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਸਹਿਕਾਰੀ ਫੈਡਰੇਸ਼ਨਾਂ ਦੀਆਂ ਮੋਬਾਈਲ ਵੈਨਾਂ ਅਤੇ ਦੁਕਾਨਾਂ ਰਾਹੀਂ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ :     ਜ਼ਹਿਰੀਲੀ ਮਠਿਆਈ ਤੋਂ ਰਹੋ ਸਾਵਧਾਨ! 'ਚਾਂਦੀ ਦੀ ਵਰਕ' ਬਣ ਸਕਦੀ ਹੈ ਕਈ ਖ਼ਤਰਨਾਕ ਬੀਮਾਰੀਆਂ ਦਾ ਕਾਰਨ

ਉਤਪਾਦਨ ਦੀ ਸਥਿਤੀ 

ਖਰੇ ਨੇ ਆਗਾਮੀ ਸਾਉਣੀ ਦੇ ਪਿਆਜ਼ ਦੀ ਫਸਲ ਤੋਂ ਆਸ਼ਾਵਾਦ ਪ੍ਰਗਟ ਕੀਤਾ ਅਤੇ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਰਕਬੇ ਦੀ ਬਿਜਾਈ ਦਾ ਹਵਾਲਾ ਦਿੱਤਾ।  ਉਸਨੇ ਕਿਹਾ “ਆਮਦ ਅਗਲੇ ਮਹੀਨੇ ਸ਼ੁਰੂ ਹੋ ਜਾਵੇਗੀ ਅਤੇ ਸਾਨੂੰ ਉਤਪਾਦਨ ਦੀ ਕੋਈ ਚਿੰਤਾ ਨਹੀਂ ਹੈ”। ਉਨ੍ਹਾਂ ਨੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਨੂੰ ਵੀ ਸਵੀਕਾਰ ਕਰਦੇ ਹੋਏ ਕਿਹਾ ਕਿ ਇਹ ਕਦਮ ਘਰੇਲੂ ਕਿਸਾਨਾਂ ਦੀ ਸੁਰੱਖਿਆ ਲਈ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ :      ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਾਂਦੀ ਦੀ ਟ੍ਰੇਨ ਦਾ ਮਾਡਲ ਤੋਹਫ਼ੇ ਵਜੋਂ ਦਿੱਤਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News