ਤਿਓਹਾਰੀ ਮੌਸਮ ਤੋਂ ਪਹਿਲਾਂ ਸਰਕਾਰ ਨੇ ਕਣਕ ਭੰਡਾਰਣ ਦੀ ਹੱਦ ਘਟਾਈ, ਨਿਯਮ ਤੋੜਨ ’ਤੇ ਹੋਵੇਗੀ ਸਖ਼ਤ ਕਾਰਵਾਈ
Wednesday, Aug 27, 2025 - 10:45 AM (IST)

ਨਵੀਂ ਦਿੱਲੀ (ਭਾਸ਼ਾ) - ਕੇਂਦਰ ਸਰਕਾਰ ਨੇ ਥੋਕ ਵਪਾਰੀਆਂ, ਛੋਟੇ ਅਤੇ ਵੱਡੇ ਰਿਟੇਲ ਚੇਨ ਸਟੋਰਾਂ ਅਤੇ ਪ੍ਰੋਸੈੱਸਰਾਂ ਲਈ ਕਣਕ ਦੀ ਭੰਡਾਰਣ ਹੱਦ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਇਹ ਕਦਮ ਜਮ੍ਹਾਖੋਰੀ ਰੋਕਣ ਅਤੇ ਕਣਕ ਦੀਆਂ ਕੀਮਤਾਂ ਨੂੰ ਕਾਬੂ ’ਚ ਰੱਖਣ ਦੇ ਮਕਸਦ ਨਾਲ ਚੁੱਕਿਆ ਗਿਆ ਹੈ, ਖਾਸ ਕਰ ਕੇ ਆਉਣ ਵਾਲੇ ਤਿਓਹਾਰਾਂ ਦੇ ਮੌਸਮ ਨੂੰ ਧਿਆਨ ’ਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ : ਰਾਜਸਥਾਨ ਦੇ ਵਿਅਕਤੀ ਨੇ ਸ਼ਾਹਰੁਖ ਤੇ ਦੀਪਿਕਾ ਖਿਲਾਫ਼ ਦਰਜ ਕਰਵਾਈ FIR, ਕਾਰਨ ਕਰੇਗਾ ਹੈਰਾਨ!
ਖੁਰਾਕ ਮੰਤਰਾਲਾ ਨੇ ਦੱਸਿਆ ਕਿ ਤਿਓਹਾਰੀ ਮੌਸਮ ਤੋਂ ਪਹਿਲਾਂ ਕਣਕ ਦੀਆਂ ਕੀਮਤਾਂ ਨੂੰ ਸਥਿਰ ਬਣਾਈ ਰੱਖਣ ਲਈ ਕੇਂਦਰ ਸਰਕਾਰ ਨੇ 31 ਮਾਰਚ 2026 ਤੱਕ ਲਾਗੂ ਭੰਡਾਰਣ ਹੱਦ ’ਚ ਸੋਧ ਕੀਤੀ ਹੈ।
ਇਹ ਵੀ ਪੜ੍ਹੋ : Spicejet ਦੇ ਯਾਤਰੀਆਂ ਲਈ ਖ਼ੁਸ਼ਖ਼ਬਰੀ! ਏਅਰਲਾਈਨ ਨੇ ਲਾਂਚ ਕੀਤੀ Paperless ਬੋਰਡਿੰਗ ਪਾਸ ਦੀ ਸਹੂਲਤ
ਸੋਧ ਤੋਂ ਬਾਅਦ ਕਿਸ ਦੇ ਲਈ ਕਿੰਨੀ ਹੱਦ
ਸੋਧੇ ਮਾਪਦੰਡਾਂ ਅਨੁਸਾਰ ਥੋਕ ਵਿਕ੍ਰੇਤਾਵਾਂ ਨੂੰ 3,000 ਟਨ ਦੀ ਬਜਾਏ 2,000 ਟਨ ਤੱਕ ਕਣਕ ਦਾ ਭੰਡਾਰ ਰੱਖਣ ਦੀ ਆਗਿਆ ਹੈ। ਪ੍ਰਚੂਨ ਵਿਕ੍ਰੇਤਾ ਹਰ ਇਕ ਵਿਕਰੀ ਕੇਂਦਰ ਲਈ 10 ਟਨ ਦੀ ਬਜਾਏ 8 ਟਨ ਕਣਕ ਰੱਖ ਸਕਦੇ ਹਨ, ਜਦੋਂ ਕਿ ਵੱਡੀਆਂ ਪ੍ਰਚੂਨ ਲੜੀਆਂ ਦੇ ਛੋਟੇ ਵਿਕ੍ਰੇਤਾ ਹਰ ਇਕ ਵਿਕਰੀ ਕੇਂਦਰ ਲਈ ਪਹਿਲਾਂ ਦੇ 10 ਟਨ ਦੀ ਬਜਾਏ 8 ਟਨ ਕਣਕ ਰੱਖ ਸਕਦੇ ਹਨ। ਪ੍ਰੋਸੈੱਸਰਾਂ ਨੂੰ ਚਾਲੂ ਮਾਲੀ ਸਾਲ ਦੇ ਬਾਕੀ ਮਹੀਨਿਆਂ ਨਾਲ ਗੁਣਾ ਕਰ ਕੇ ਆਪਣੀ ਮਹੀਨਾਵਾਰੀ ਸਥਾਪਤ ਸਮਰੱਥਾ ਦੇ 70 ਫ਼ੀਸਦੀ ਦੀ ਬਜਾਏ 60 ਫ਼ੀਸਦੀ ਤੱਕ ਕਣਕ ਭੰਡਾਰ ਰੱਖਣ ਦੀ ਆਗਿਆ ਹੋਵੇਗੀ।
ਇਹ ਵੀ ਪੜ੍ਹੋ : ਰਿਕਾਰਡ ਪੱਧਰ 'ਤੇ ਪਹੁੰਚੀ ਚਾਂਦੀ, ਸੋਨੇ ਦੀ ਕੀਮਤ 'ਚ ਵੀ ਆਇਆ ਭਾਰੀ ਉਛਾਲ
ਰਜਿਸਟ੍ਰੇਸ਼ਨ ਅਤੇ ਨਿਗਰਾਨੀ
ਖੁਰਾਕ ਮੰਤਰਾਲਾ ਨੇ ਕਣਕ ਭੰਡਾਰ ਕਰਨ ਵਾਲੀਆਂ ਸਾਰੀਆਂ ਇਕਾਈਆਂ ਨੂੰ ਪੋਰਟਲ ’ਤੇ ਰਜਿਸਟਰ ਕਰਾਉਣਾ ਅਤੇ ਹਰ ਸ਼ੁੱਕਰਵਾਰ ਨੂੰ ਆਪਣੀ ਭੰਡਾਰ ਸਥਿਤੀ ਅਪਡੇਟ ਕਰਨਾ ਲਾਜ਼ਮੀ ਕੀਤਾ ਹੈ। ਜੋ ਵੀ ਤੈਅ ਹੱਦ ਨਾਲੋਂ ਵੱਧ ਭੰਡਾਰ ਰੱਖੇਗਾ, ਉਸ ਨੂੰ 15 ਦਿਨਾਂ ਦੇ ਅੰਦਰ ਹੱਦ ਅੰਦਰ ਲਿਆਉਣਾ ਹੋਵੇਗਾ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ਰੂਰੀ ਵਸਤੂ ਕਾਨੂੰਨ, 1955 ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Online Gaming App ਤੋਂ ਭਾਵੇਂ 10 ਰੁਪਏ ਵੀ ਕਮਾਏ ਹਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ ਨਹੀਂ ਤਾਂ...
ਕਣਕ ਦੀ ਉਪਲੱਬਧਤਾ ਅਤੇ ਉਤਪਾਦਨ
ਮੰਤਰਾਲਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਨਤਕ ਵੰਡ ਪ੍ਰਣਾਲੀ (ਪੀ. ਡੀ. ਐੱਸ.), ਹੋਰ ਕਲਿਆਣਕਾਰੀ ਯੋਜਨਾਵਾਂ ਅਤੇ ਬਾਜ਼ਾਰ ਲਈ ਕਣਕ ਦੀ ਸਪਲਾਈ ਲੋੜੀਂਦੀ ਮਾਤਰਾ ’ਚ ਉਪਲੱਬਧ ਹੈ। 2024-25 ’ਚ ਦੇਸ਼ ਨੇ ਰਿਕਾਰਡ 117.50 ਮਿਲੀਅਨ ਟਨ ਕਣਕ ਦਾ ਉਤਪਾਦਨ ਕੀਤਾ। 2025-26 ਮਾਰਕੀਟਿੰਗ ਸਾਲ ’ਚ ਹੁਣ ਤੱਕ 30.03 ਮਿਲੀਅਨ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਸਰਕਾਰ ਕਣਕ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਅਤੇ ਦੇਸ਼ ’ਚ ਇਸ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਸਟਾਕ ਦੀ ਨਿਗਰਾਨੀ ਸਖ਼ਤੀ ਨਾਲ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8