ਸਰਕਾਰ ਅਕਤੂਬਰ ਤੋਂ ਵਧਾਏਗੀ PMGkAY ਦੇ ਤਹਿਤ ਕਣਕ ਦੀ ਵੰਡ ਵਧਾਏਗੀ

Wednesday, Sep 18, 2024 - 05:02 PM (IST)

ਸਰਕਾਰ ਅਕਤੂਬਰ ਤੋਂ ਵਧਾਏਗੀ PMGkAY ਦੇ ਤਹਿਤ ਕਣਕ ਦੀ ਵੰਡ ਵਧਾਏਗੀ

ਨਵੀਂ ਦਿੱਲੀ : ਸਰਕਾਰ ਨੇ ਕਣਕ ਦੀਆਂ ਕੀਮਤਾਂ ਨੂੰ ਸਥਿਰ ਕਰਨ ਦੇ ਯਤਨਾਂ ਦੇ ਤਹਿਤ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (PMGKAY) ਦੇ ਲਾਭਪਾਤਰੀਆਂ ਨੂੰ ਅਕਤੂਬਰ ਤੋਂ ਕਣਕ ਦੀ ਵੰਡ ਵਧਾਉਣ ਦੀ ਘੋਸ਼ਣਾ ਕੀਤੀ। ਖਾਧ ਸਕੱਤਰ ਸੰਜੀਵ ਚੋਪੜਾ ਨੇ ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀਆਂ 100 ਦਿਨਾਂ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਮੰਤਰੀਆਂ ਦੀ ਇੱਕ ਕਮੇਟੀ ਨੇ PMGKAY ਤਹਿਤ ਵਾਧੂ 35 ਲੱਖ ਟਨ ਕਣਕ ਲਈ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਇਹ ਵਧੀ ਹੋਈ ਵੰਡ ਮਾਰਚ 2025 ਤੱਕ ਜਾਰੀ ਰਹੇਗੀ। ਇਸ ਨਾਲ ਸੰਭਾਵਤ: ਯੋਜਨਾ ਦੇ ਤਹਿਤ ਕਣਕ-ਚੌਲਾਂ ਦੇ ਅਨੁਪਾਤ ਨੂੰ ਦੁਬਾਰਾ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇਗੀ। ਇਹ ਪੁੱਛੇ ਜਾਣ 'ਤੇ ਕਿ ਕੀ ਇਸ ਵਧੀ ਹੋਈ ਮਾਤਰਾ ਨਾਲ ਕਣਕ-ਚੌਲਾਂ ਦਾ ਅਨੁਪਾਤ ਬਹਾਲ ਹੋ ਜਾਵੇਗਾ, ਤਾਂ ਸਕੱਤਰ ਨੇ ਕਿਹਾ, "ਇਹ ਹੁਣ ਵੀ ਆਮ ਮਾਤਰਾ ਨਾਲੋਂ 10-20 ਲੱਖ ਟਨ ਘੱਟ ਹੋਵੇਗੀ।" ਉਨ੍ਹਾਂ ਕਿਹਾ ਕਿ ਭਵਿੱਖ ਦੇ ਵਿਕਾਸ ਦੇ ਆਧਾਰ 'ਤੇ ਵੰਡ ਦੀ ਸਮੀਖਿਆ ਕੀਤੀ ਜਾ ਸਕਦੀ ਹੈ।
ਸਰਕਾਰ ਨੇ ਘੱਟ ਘਰੇਲੂ ਉਤਪਾਦਨ ਦੇ ਕਾਰਨ ਸਪਲਾਈ ਵਿੱਚ ਕਮੀ ਹੋਣ ਕਰਕੇ ਮਈ 2022 ਵਿੱਚ PMGKAY ਦੇ ਤਹਿਤ ਕਣਕ ਦੀ ਵੰਡ 1.82 ਕਰੋੜ ਟਨ ਤੋਂ ਘਟਾ ਕੇ 71 ਲੱਖ ਟਨ ਕਰਦੇ ਹੋਏ ਚੌਲਾਂ ਦੀ ਮਾਤਰਾ ਵਧਾ ਦਿੱਤੀ ਸੀ। ਚੋਪੜਾ ਨੇ ਪਿਛਲੇ ਸਾਲ ਦੇ 11.29 ਕਰੋੜ ਟਨ ਦੇ ਬੰਪਰ ਉਤਪਾਦਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਫਿਲਹਾਲ ਕਣਕ ਦੀ ਉਪਲੱਬਧਤਾ 'ਕਾਫੀ' ਹੈ। ਉਨ੍ਹਾਂ ਕਿਹਾ, "ਉਦਯੋਗ ਦੇ ਅਨੁਮਾਨਾਂ ਅਨੁਸਾਰ ਵੀ ਇਹ ਪਿਛਲੇ ਸਾਲ ਨਾਲੋਂ ਘੱਟੋ-ਘੱਟ 40-50 ਲੱਖ ਟਨ ਵੱਧ ਹੈ। "ਪਿਛਲੇ ਸਾਲ ਅਸਲ ਉਤਪਾਦਨ 11.29 ਕਰੋੜ ਟਨ ਸੀ, ਜਦੋਂਕਿ ਸਰਕਾਰੀ ਖਰੀਦ 2.66 ਕਰੋੜ ਟਨ ਸੀ।
ਬਾਜ਼ਾਰ ਦੀਆਂ ਚਿੰਤਾਵਾਂ ਬਾਰੇ ਚੋਪੜਾ ਨੇ ਕਿਹਾ ਕਿ ਕਣਕ ਅਤੇ ਕਣਕ ਦੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਸਥਿਰਤਾ ਨੂੰ ਦੇਖਦੇ ਹੋਏ ਮੁਕਤ ਬਾਜ਼ਾਰ ਵਿਕਰੀ ਯੋਜਨਾ (ਓਐੱਮਐੱਸਐੱਸ) ਦੇ ਤਹਿਤ ਕਣਕ ਵੇਚਣ ਦੀ ਤੁਰੰਤ ਕੋਈ ਯੋਜਨਾ ਨਹੀਂ ਹੈ। ਹਾਲਾਂਕਿ, ਉਨ੍ਹਾਂ ਭਵਿੱਖ ਵਿੱਚ ਓਐੱਮਐੱਸਐੱਸ ਦੀ ਵਿੱਕਰੀ ਤੋਂ ਇਨਕਾਰ ਨਹੀਂ ਕੀਤਾ।


 


author

Aarti dhillon

Content Editor

Related News