ਸਰਕਾਰ ਨੇ ਕੁਝ ਪਲਾਟੀਨਮ ਗਹਿਣਿਆਂ ਦੀ ਦਰਾਮਦ ’ਤੇ ਲਾਈ ਰੋਕ
Tuesday, Nov 18, 2025 - 11:31 AM (IST)
ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਕੁਝ ਪ੍ਰਕਾਰ ਦੇ ਪਲਾਟੀਨਮ ਗਹਿਣਿਆਂ ਦੀ ਦਰਾਮਦ ’ਤੇ ਅਗਲੇ ਸਾਲ ਅਪ੍ਰੈਲ ਤੱਕ ਰੋਕ ਲਾਉਣ ਦਾ ਐਲਾਨ ਕੀਤਾ। ਸਰਕਾਰ ਨੇ ਸਤੰਬਰ ’ਚ ਕੁਝ ਚਾਂਦੀ ਦੇ ਗਹਿਣਿਆਂ ਦੀ ਦਰਾਮਦ ’ਤੇ ਅਗਲੇ ਸਾਲ 31 ਮਾਰਚ ਤੱਕ ਰੋਕ ਲਾ ਦਿੱਤੀ ਸੀ।
ਇਹ ਵੀ ਪੜ੍ਹੋ : ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...
ਇਸ ਕਦਮ ਦਾ ਮਕਸਦ ਥਾਈਲੈਂਡ ਤੋਂ ਬਿਨਾਂ ਜੜੇ ਗਹਿਣਿਆਂ ਦੇ ਨਾਂ ’ਤੇ ਚਾਂਦੀ ਦੀ ਦਰਾਮਦ ’ਤੇ ਲਗਾਮ ਲਾਉਣਾ ਸੀ। ਭਾਰਤ ਦਾ ਆਸਿਆਨ (ਦੱਖਣ-ਪੂਰਬ ਏਸ਼ੀਆਈ ਦੇਸ਼ਾਂ ਦਾ ਸੰਗਠਨ) ਨਾਲ ਇਕ ਮੁਕਤ ਵਪਾਰ ਸਮਝੌਤਾ ਹੈ। ਥਾਈਲੈਂਡ ਇਸ 10 ਦੇਸ਼ਾਂ ਦੇ ਸਮੂਹ ਦਾ ਮੈਂਬਰ ਹੈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਵਿਦੇਸ਼ ਵਪਾਰ ਦੇ ਡਾਇਰੈਕਟਰ ਜਨਰਲ (ਡੀ. ਜੀ. ਐੱਫ. ਟੀ.) ਨੇ ਤਾਜ਼ਾ ਨੋਟੀਫਿਕੇਸ਼ਨ’ਚ ਕਿਹਾ ਕਿ ਪਲਾਟੀਨਮ ਗਹਿਣਿਆਂ ਦੀ ਦਰਾਮਦ ਨੀਤੀ ਨੂੰ ਤੁਰੰਤ ਪ੍ਰਭਾਵ ਨਾਲ 30 ਅਪ੍ਰੈਲ 2026 ਤੱਕ ‘ਮੁਕਤ’ ਤੋਂ ‘ਪਾਬੰਦੀਸ਼ੁਦਾ’ ’ਚ ਸੋਧਿਆ ਗਿਆ ਹੈ। ਦਰਾਮਦਕਾਰਾਂ ਨੂੰ ਹੁਣ ਇਨ੍ਹਾਂ ਵਸਤਾਂ ਦੀ ਦਰਾਮਦ ਲਈ ਡੀ. ਜੀ. ਐੱਫ. ਟੀ. ਤੋਂ ਲਾਇਸੰਸ ਲੈਣਾ ਪਵੇਗਾ।
ਇਹ ਵੀ ਪੜ੍ਹੋ : RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ
ਇਹ ਵੀ ਪੜ੍ਹੋ : 8th Pay Commission: ਰਿਟਾਇਰਡ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਸਰਕਾਰ ਨੇ ਦਿੱਤਾ ਸਪੱਸ਼ਟ ਜਵਾਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
