ਸਰਕਾਰ ਨੇ ਖੰਡ ਮਿੱਲਾਂ ਨੂੰ ਗੰਨੇ ਦੇ ਰਸ ਅਤੇ ਗੁੜ ਤੋਂ ਈਥਾਨੌਲ ਬਣਾਉਣ ਦੀ ਦਿੱਤੀ ਮਨਜ਼ੂਰੀ

Saturday, Dec 16, 2023 - 12:34 PM (IST)

ਬਿਜ਼ਨੈੱਸ ਡੈਸਕ : ਸਰਕਾਰ ਨੇ ਸਪਲਾਈ ਸਾਲ 2023-24 ਵਿੱਚ ਖੰਡ ਮਿੱਲਾਂ ਨੂੰ ਈਥਾਨੌਲ ਬਣਾਉਣ ਲਈ ਗੰਨੇ ਦੇ ਰਸ ਅਤੇ ਬੀ-ਹੈਵੀ ਗੁੜ ਦਾ ਇਸਤੇਮਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਨਾਲ ਹੀ ਇਸ ਲਈ ਦਿੱਤੀ ਗਈ ਖੰਡ ਦੀ ਵੱਧ ਤੋਂ ਵੱਧ ਸੀਮਾ 17 ਲੱਖ ਟਨ ਤੈਅ ਕਰ ਦਿੱਤੀ। ਸਰਕਾਰ ਨੇ ਇਹ ਫ਼ੈਸਲਾ ਈਥਾਨੌਲ ਬਣਾਉਣ ਲਈ ਗੰਨੇ ਦੇ ਰਸ ਅਤੇ ਖੰਡ ਸ਼ੀਰੇ ਦੇ ਇਸਤੇਮਾਲ 'ਤੇ ਪਾਬੰਦੀ ਲਗਾਉਣ ਦੇ ਇਕ ਹਫ਼ਤੇ ਬਾਅਦ ਲਿਆ ਹੈ। ਦਰਅਸਲ ਇੰਡਸਟਰੀ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੀ ਸੀ।

ਇਹ ਵੀ ਪੜ੍ਹੋ - ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਥਰਮਲ ਇਮੇਜਿੰਗ, 360 ਡਿਗਰੀ ਰੋਟੇਟ CCTV ਕੈਮਰੇ, ਫਿਰ ਵੀ ਕਿਵੇਂ ਹੋਈ ਗ਼ਲਤੀ?

ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ, “ਸਪਲਾਈ ਸਾਲ 2023-24 (ਨਵੰਬਰ-ਅਕਤੂਬਰ) ਵਿੱਚ ਈਥਾਨੌਲ ਉਤਪਾਦਨ ਲਈ 17 ਲੱਖ ਟਨ ਖੰਡ ਦੀ ਕੁੱਲ ਸੀਮਾ ਦੇ ਅੰਦਰ ਗੰਨੇ ਦਾ ਰਸ ਅਤੇ ਬੀ-ਹੈਵੀ ਗੁੜ ਦੋਵਾਂ ਦੀ ਵਰਤੋਂ ਕਰਨ ਦਾ ਵਿਕਲਪ ਖੰਡ ਮਿੱਲਾਂ ਨੂੰ ਦਿੱਤਾ ਗਿਆ ਹੈ।" ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਦੀ ਇਕ ਕਮੇਟੀ ਨੇ ਸ਼ੁੱਕਰਵਾਰ ਨੂੰ ਆਪਣੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ। ਮੰਤਰੀਆਂ ਦੀ ਕਮੇਟੀ ਨੇ ਪਿਛਲੇ ਹਫ਼ਤੇ ਲਗਾਈ ਪਾਬੰਦੀ ਨੂੰ ਵਾਪਸ ਲੈਣ ਸਬੰਧੀ ਉਦਯੋਗਾਂ ਵੱਲੋਂ ਮਿਲੀਆਂ ਮੰਗਾਂ 'ਤੇ ਵਿਚਾਰ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਸਰਕਾਰ ਨੇ 7 ਦਸੰਬਰ ਨੂੰ ਈਥਾਨੌਲ ਉਤਪਾਦਨ ਵਿੱਚ ਗੰਨੇ ਦੇ ਰਸ ਅਤੇ ਖੰਡ ਦੇ ਰਸ ਦੀ ਵਰਤੋਂ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਤੇਲ ਮਾਰਕੀਟਿੰਗ ਕੰਪਨੀਆਂ (OMCs) ਤੋਂ ਪ੍ਰਾਪਤ ਮੌਜੂਦਾ ਪ੍ਰਸਤਾਵਾਂ ਲਈ ਈਥਾਨੌਲ ਦੀ ਸਪਲਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਚੋਪੜਾ ਨੇ ਕਿਹਾ, “ਅਸੀਂ ਗੰਨੇ ਦੇ ਜੂਸ ਅਤੇ ਈਥਾਨੌਲ ਬਣਾਉਣ ਵਿੱਚ ਵਰਤੇ ਜਾਂਦੇ ਬੀ-ਹੈਵੀ ਗੁੜ ਦੇ ਅਨੁਪਾਤ ਬਾਰੇ ਫ਼ੈਸਲਾ ਕਰਨ ਲਈ ਰੂਪ-ਰੇਖਾ ਤਿਆਰ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਪਲਾਈ ਵਰ੍ਹੇ ਵਿੱਚ ਗੰਨੇ ਦੇ ਰਸ ਤੋਂ ਕੁਝ ਈਥਾਨੌਲ ਪਹਿਲਾਂ ਹੀ ਬਣਾਇਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਖੁਰਾਕ ਮੰਤਰਾਲੇ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਹੁਕਮਾਂ ਤੋਂ ਪਹਿਲਾਂ ਗੰਨੇ ਦੇ ਰਸ ਤੋਂ ਕਰੀਬ ਛੇ ਲੱਖ ਟਨ ਈਥਾਨੌਲ ਬਣਾਇਆ ਗਿਆ ਸੀ। ਸਰਕਾਰ ਦਾ ਅਨੁਮਾਨ ਹੈ ਕਿ ਖੰਡ ਸੀਜ਼ਨ 2023-24 ਵਿੱਚ ਦੇਸ਼ ਦਾ ਖੰਡ ਉਤਪਾਦਨ ਘਟ ਕੇ 32-33 ਮਿਲੀਅਨ ਟਨ ਰਹਿ ਜਾਵੇਗਾ, ਜਦੋਂ ਕਿ ਪਿਛਲੇ ਪਿੜਾਈ ਸੀਜ਼ਨ ਵਿੱਚ ਇਹ 37 ਮਿਲੀਅਨ ਟਨ ਤੋਂ ਵੱਧ ਸੀ। ਖੰਡ ਉਤਪਾਦਨ ਵਿੱਚ ਗਿਰਾਵਟ ਦੀ ਭਵਿੱਖਬਾਣੀ ਦਾ ਕਾਰਨ ਗੰਨੇ ਦਾ ਝਾੜ ਘਟਣ ਦੀ ਸੰਭਾਵਨਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਪਿਛਲੇ ਹਫ਼ਤੇ ਈਥਾਨੋਲ ਉਤਪਾਦਨ 'ਚ ਗੰਨੇ ਦੇ ਰਸ ਅਤੇ ਗੁੜ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News