ਖਾਣ ਵਾਲੇ ਤੇਲਾਂ ਦੀ ਦਰਾਮਦ 'ਤੇ ਸਰਕਾਰ ਨੇ 2 ਸਾਲ ਲਈ ਖਤਮ ਕੀਤੀ ਕਸਟਮ ਡਿਊਟੀ
Tuesday, May 24, 2022 - 10:12 PM (IST)
ਨਵੀਂ ਦਿੱਲੀ-ਸਰਕਾਰ ਨੇ ਸਾਲਾਨਾ 20-20 ਲੱਖ ਟਨ ਕੱਚੇ ਸੋਇਆਬੀਨ ਅਤੇ ਸੂਰਜਮੁਖੀ ਤੇਲ ਦੀ ਦਰਾਮਦ 'ਤੇ ਕਸਟਮ ਡਿਊਟੀ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਮਾਰਚ, 2024 ਤੱਕ ਹਟਾਉਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਸਾਲਾਨਾ 20 ਲੱਖ ਟਨ ਕੱਚੇ ਸੋਇਆਬੀਨ ਅਤੇ ਸੂਰਜਮੁਖੀ ਤੇਲ 'ਤੇ ਵਿੱਤ ਸਾਲ 2022-23 ਅਤੇ 2023-24 'ਚ ਦਰਾਮਦ ਡਿਊਟੀ ਨਹੀਂ ਲਾਈ ਜਾਵੇਗੀ।
ਇਹ ਵੀ ਪੜ੍ਹੋ :-PM ਮੋਦੀ ਨੇ ਅਮਰੀਕਾ, ਜਾਪਾਨ ਤੇ ਆਸਟ੍ਰੇਲੀਆ ਨੂੰ ਗਿਫ਼ਟ ਕੀਤੀਆਂ ਇਹ ਸ਼ਾਨਦਾਰ ਸੌਗਾਤਾਂ
ਸਰਕਾਰ ਦਾ ਮੰਨਣਾ ਹੈ ਕਿ ਕਸਟਮ ਡਿਊਟੀ 'ਚ ਇਸ ਛੋਟ ਨਾਲ ਘਰੇਲੂ ਕੀਮਤਾਂ 'ਚ ਨਰਮੀ ਆਵੇਗੀ ਅਤੇ ਮਹਿੰਗਾਈ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ। ਕੇਂਦਰੀ ਅਸਿੱਧੇ ਕਰ ਅਤੇ ਕਸਟਮ ਬੋਰਡ (ਸੀ.ਬੀ.ਆਈ.ਸੀ.) ਨੇ ਇਕ ਟਵੀਟ 'ਚ ਲਿਖਿਆ ਕਿ ਇਹ ਫੈਸਲਾ ਉਪਭੋਗਤਾਵਾਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰੇਗਾ। ਇਸ ਦਾ ਮਤਲਬ ਹੈ ਕਿ 31 ਮਾਰਚ 2024 ਤੱਕ ਕੁੱਲ 80 ਲੱਖ ਟਨ ਕੱਚੇ ਸੋਇਆਬੀਨ ਤੇਲ ਅਤੇ ਕੱਚੇ ਸੂਰਜਮੁਖੀ ਤੇਲ ਦੀ ਡਿਊਟੀ ਮੁਕਤ ਆਯਾਤ ਕੀਤੀ ਜਾ ਸਕੇਗੀ। ਇਸ ਨਾਲ ਘਰੇਲੂ ਪੱਧਰ 'ਤੇ ਕੀਮਤਾਂ ਨੂੰ ਹੇਠਾਂ ਲਿਆਉਣ 'ਚ ਮਦਦ ਮਿਲੇਗੀ। ਸਾਲਵੈਟ ਐਕਸਟ੍ਰੈਕਟਰਸ ਆਫ਼ ਇੰਡੀਆ (ਐੱਸ.ਈ.ਏ.) ਦੇ ਕਾਰਜਕਾਰੀ ਨਿਰਦੇਸ਼ਕ ਬੀ.ਵੀ. ਮਹਿਤਾ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਸੋਇਆਬੀਨ ਤੇਲ ਦੀ ਕੀਮਤ ਤਿੰਨ ਰੁਪਏ ਪ੍ਰਤੀ ਲੀਟਰ ਤੱਕ ਘੱਟ ਜਾਵੇਗੀ।
ਇਹ ਵੀ ਪੜ੍ਹੋ :-ਰੂਸ ਨੇ ਯੂਕ੍ਰੇਨ 'ਚ 'ਪੂਰਨ ਯੁੱਧ' ਛੇੜ ਦਿੱਤੈ : ਜ਼ੇਲੇਂਸਕੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ