ਸਰਕਾਰ ਦੀ ਸਖ਼ਤ ਕਾਰਵਾਈ, ਦੋ ਮਹੀਨਿਆਂ 'ਚ 1.63 ਲੱਖ GST ਰਜਿਸਟ੍ਰੇਸ਼ਨ ਕੀਤੀ ਰੱਦ
Saturday, Dec 12, 2020 - 04:28 PM (IST)
ਨਵੀਂ ਦਿੱਲੀ — ਟੈਕਸ ਅਧਿਕਾਰੀਆਂ ਨੇ ਰਿਟਰਨ ਦਾਖਲ ਨਾ ਕਰਨ ਬਦਲੇ ਅਕਤੂਬਰ ਅਤੇ ਨਵੰਬਰ ਵਿਚ 1.63 ਲੱਖ ਤੋਂ ਵੱਧ ਉੱਦਮੀਆਂ ਦੀ ਜੀ.ਐਸ.ਟੀ. ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ 21 ਅਗਸਤ ਤੋਂ 16 ਨਵੰਬਰ 2020 ਦਰਮਿਆਨ 720 ਨੂੰ ਡੀਮਡ ਦੇ ਅਧਾਰ 'ਤੇ ਰਜਿਸਟ੍ਰੇਸ਼ਨ ਦਿੱਤੀ ਗਈ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਇਨ੍ਹਾਂ 'ਚ ਆਧਾਰ ਦੀ ਪੁਸ਼ਟੀ ਨਹੀਂ ਹੋਈ ਸੀ। 55 ਮਾਮਲਿਆਂ ਵਿਚ ਮਤਭੇਦਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਦੇ ਕੇਸ ਵਿਚ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਸੂਤਰਾਂ ਨੇ ਕਿਹਾ ਕਿ ਜਾਅਲੀ ਕੰਪਨੀਆਂ ਰਾਤੋਂ-ਰਾਤ ਮੁਨਾਫਾ ਕਮਾਉਣ ਦੀ ਕੋਸ਼ਿਸ਼ 'ਚ ਰਹਿਣ ਵਾਲੇ ਕਾਰੋਬਾਰ ਨੂੰ ਆਪਸ ਵਿਚ ਘੁਮਾ ਕੇ ਦਿਖਾਉਣ ਵਾਲੇ ਨਕਲੀ ਕਾਰੋਬਾਰੀਆਂ ਨਾਲ ਨਜਿੱਠਣ ਲਈ ਜੀ.ਐਸ.ਟੀ. ਦੇ ਫੀਲਡ ਅਧਿਕਾਰੀਆਂ ਨੇ ਅਕਤੂਬਰ ਅਤੇ ਨਵੰਬਰ ਦੌਰਾਨ 1,63,042 ਰਜਿਸਟ੍ਰੇਸ਼ਨ ਰੱਦ ਕਰ ਦਿੱਤੇ। ਇਨ੍ਹਾਂ ਲੋਕਾਂ ਨੇ ਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਜੀਐਸਟੀਆਰ -3 ਬੀ ਰਿਟਰਨ ਦਾਖਲ ਨਹੀਂ ਕੀਤੀ ਸੀ। ਇਸ ਤੋਂ ਇਲਾਵਾ 1 ਦਸੰਬਰ 2020 ਨੂੰ ਜਿਹੜੇ ਟੈਕਸਦਾਤਿਆਂ ਨੇ 6 ਮਹੀਨਿਆਂ ਤੋਂ ਵੱਧ ਸਮੇਂ ਲਈ ਜੀਐਸਟੀਆਰ-3 ਬੀ ਰਿਟਰਨ ਜਮ੍ਹਾ ਨਹੀਂ ਕੀਤੀ ਸੀ ਅਜਿਹੇ 28,635 ਟੈਕਸਦਾਤਿਆਂ ਦੀ ਪਛਾਣ ਕੀਤੀ ਗਈ ਹੈ। ਇਸ ਸਥਿਤੀ ਵਿਚ ਸਾਰੇ ਜੀਐਸਟੀ ਕਮਿਸ਼ਨਰ ਦਫ਼ਤਰ ਖੁਦ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਨ।
ਇਹ ਵੀ ਪੜ੍ਹੋ : ਭਾਰਤ-ਬੰਗਲਾਦੇਸ਼ ਵਿਚਾਲੇ 55 ਸਾਲ ਬਾਅਦ ਦੁਬਾਰਾ ਚੱਲੇਗੀ ਟ੍ਰੇਨ, PM ਮੋਦੀ ਕਰਨਗੇ ਉਦਘਾਟਨ
ਜਾਅਲੀ ਬਿੱਲਾਂ ਖ਼ਿਲਾਫ਼ ਮੁਹਿੰਮ
ਇਕ ਮਹੀਨੇ ਅੰਦਰ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀਜੀਜੀਆਈ) ਅਤੇ ਕੇਂਦਰੀ ਜੀਐਸਟੀ ਕਮਿਸ਼ਨਰੇਟ ਨੇ ਧੋਖਾਧੜੀ ਦੇ ਵਿਰੁੱਧ ਇੱਕ ਮਹੀਨੇ ਦੀ ਮੁਹਿੰਮ ਅੰਦਰ ਹੁਣ ਤੱਕ 132 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਚਾਰ ਚਾਰਟਰਡ ਅਕਾਉਂਟੈਂਟਸ (ਸੀਏ) ਅਤੇ ਇਕ ਜਨਾਨੀ ਸ਼ਾਮਲ ਹਨ।
ਇਹ ਵੀ ਪੜ੍ਹੋ : ਦੇਸ਼ ਦੇ ਆਰਥਿਕ ਸੰਕੇਤ ਉਤਸ਼ਾਹਜਨਕ ਹਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨੋਟ - ਸਰਕਾਰ ਵਲੋਂ ਕੀਤੀ ਗਈ ਕਾਰਵਾਈ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।