ਗੂਗਲ ’ਤੇ 17.7 ਕਰੋੜ ਡਾਲਰ ਦਾ ਜੁਰਮਾਨਾ ਲਗਾਉਣ ਦੀ ਤਿਆਰੀ
Wednesday, Sep 15, 2021 - 11:03 AM (IST)
ਸਿਓਲ (ਦੱਖਣੀ ਕੋਰੀਆ) (ਭਾਸ਼ਾ) – ਦੱਖਣੀ ਕੋਰੀਆ ਦਾ ਮੁਕਾਬਲੇਬਾਜ਼ ਰੈਗੂਲੇਟਰ ਗੂਗਲ ’ਤੇ ਘੱਟ ਤੋਂ ਘੱਟ 207.4 ਅਰਬ ਵਾਨ (17.7 ਕਰੋੜ ਡਾਲਰ) ਦਾ ਜੁਰਮਾਨਾ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਗੂਗਲ ’ਤੇ ਇਹ ਜੁਰਮਾਨਾ ਸੈਮਸੰਗ ਵਰਗੀਆਂ ਸਮਾਰਟਫੋਨ ਕੰਪਨੀਆਂ ਨੂੰ ਹੋਰ ਦੇ ਆਪ੍ਰੇਟਿੰਗ ਸਿਸਟਮ ਦਾ ਇਸਤੇਮਾਲ ਕਰਨ ਤੋਂ ਰੋਕਣ ਲਈ ਲਗਾਇਆ ਜਾ ਰਿਹਾ ਹੈ। ਇਹ ਦੇਸ਼ ’ਚ ਸਭ ਤੋਂ ਉੱਚਾ ਮੁਕਾਬਲੇਬਾਜ਼ ਵਿਰੋਧੀ ਜੁਰਮਾਨਾ ਹੋਵੇਗਾ।
ਗੂਗਲ ਨੇ ਕਿਹਾ ਕਿ ਉਹ ਇਸ ਜੁਰਮਾਨੇ ਨੂੰ ਚੁਣੌਤੀ ਦੇਵੇਗੀ। ਗੂਗਲ ਦਾ ਦੋਸ਼ ਹੈ ਕਿ ਦੱਖਣੀ ਕੋਰੀਆ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕੀਤਾ ਹੈ ਕਿ ਕਿਵੇਂ ਉਸ ਦੀ ਸਾਫਟਵੇਅਰ ਨੀਤੀ ਹਾਰਡਵੇਅਰ ਭਾਈਵਾਲਾਂ ਅਤੇ ਖਪਤਕਾਰਾਂ ਨੂੰ ਫਾਇਦਾ ਪਹੁੰਚਾ ਰਹੀ ਹੈ। ਇਸ ਦਰਮਿਆਨ ਦੱਖਣੀ ਕੋਰੀਆ ਨੇ ਸੋਧੇ ਹੋਏ ਟੈਲੀਕਾਮ ਐਕਟ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਕਾਨੂੰਨ ਐਪ ਬਾਜ਼ਾਰ ਆਪ੍ਰੇਟਰਾਂ ਜਿਵੇਂ-ਗੂਗਲ ਅਤੇ ਐਪਲ ਨੂੰ ਇਨ-ਐਪ ਖਰੀਦ ਪ੍ਰਣਾਲੀ ਲਈ ਯੂਜ਼ਰਜ਼ ਤੋਂ ਭੁਗਤਾਨ ਲੈਣ ਤੋਂ ਰੋਕਦਾ ਹੈ। ਦੱਖਣੀ ਕੋਰੀਆ ਇਸ ਤਰ੍ਹਾਂ ਦੇ ਰੈਗੂਲੇਟਰਾਂ ਨੂੰ ਅਪਣਾਉਣ ਵਾਲਾ ਪਹਿਲਾ ਦੇਸ਼ ਹੈ।
ਇਹ ਵੀ ਪੜ੍ਹੋ : ਦੁਨੀਆ ਦੀ ਸਭ ਤੋਂ ਵੱਡੀ ਕਰਜ਼ਦਾਰ ਰੀਅਲ ਅਸਟੇਟ ਕੰਪਨੀ ‘ਐਵਰਗ੍ਰਾਂਡੇ’ ਬਣੀ ਚੀਨੀ ਅਰਥਵਿਵਸਥਾ ਲਈ ਖਤਰਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।