ਭਾਰਤੀ ਐਪ Sharechat ਨੂੰ ਖ਼ਰੀਦਣ ਦੀ ਤਿਆਰੀ ’ਚ ਗੂਗਲ, 1.03 ਅਰਬ ਡਾਲਰ ’ਚ ਹੋ ਸਕਦੈ ਸੌਦਾ

Tuesday, Nov 24, 2020 - 03:32 PM (IST)

ਭਾਰਤੀ ਐਪ Sharechat ਨੂੰ ਖ਼ਰੀਦਣ ਦੀ ਤਿਆਰੀ ’ਚ ਗੂਗਲ, 1.03 ਅਰਬ ਡਾਲਰ ’ਚ ਹੋ ਸਕਦੈ ਸੌਦਾ

ਗੈਜੇਟ ਡੈਸਕ– ਟਿਕਟੌਕ ਅਤੇ ਹੈਲੋ ਵਰਗੇ ਚੀਨੀ ਸ਼ਾਰਟ ਵੀਡੀਓ ਐਪ ਬੰਦ ਹੋਣ ਤੋਂ ਬਾਅਦ ਭਾਰਤੀ ਐਪ ਸ਼ੇਅਰਚੈਟ ਦੀ ਚਾਂਦੀ ਹੈ ਪਰ ਬਾਵਜੂਦ ਇਸ ਦੇ ਸ਼ੇਅਰਚੈਟ ਨੂੰ ਲੈ ਕੇ ਸੌਦੇਬਾਜ਼ੀ ਦੀ ਰਿਪੋਰਟ ਸਾਹਮਣੇ ਆ ਰਹੀ ਹੈ। ਖ਼ਬਰ ਆ ਰਹੀ ਹੈ ਕਿ ਸ਼ੇਅਰਚੈਟ ਨੂੰ ਗੂਗਲ ਖ਼ਰੀਦ ਸਕਦੀ ਹੈ, ਹਾਲਾਂਕਿ ਗੂਗਲ ਅਤੇ ਸ਼ੇਅਰਚੈਟ ਵਿਚਾਲੇ ਸੌਦੇ ਨੂੰ ਲੈ ਕੇ  ਗੱਲਬਾਤ ਅਜੇ ਸ਼ੁਰੂਆਤੀ ਦੌਰ ’ਚ ਹੈ। ਰਿਪੋਰਟਾਂ ਮੁਤਾਬਕ, ਗੂਗਲ ਅਤੇ ਸ਼ੇਅਰਚੈਟ ਵਿਚਾਲੇ ਇਹ ਸੌਦਾ ਕਰੀਬ 1.03 ਬਿਲੀਅਨ ਡਾਲਰ ’ਚ ਹੋ ਸਕਦਾ ਹੈ। 

ਕਿਹਾ ਜਾ ਰਿਹਾ ਹੈ ਕਿ ਸ਼ੇਅਰਚੈਟ ਦੇ ਫਾਊਂਡਰ ਇਸ ਦਾ ਕੁਝ ਹਿੱਸਾ ਆਪਣੇ ਕੋਲ ਰੱਖ ਕੇ ਜ਼ਿਆਦਾਤਰ ਹਿੱਸਾ ਗੂਗਲ ਨੂੰ ਦੇਣ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ, ਗੂਗਲ ਅਤੇ ਸ਼ੇਅਰਚੈਟ ਨੇ ਇਸ ਸੌਦੇ ਨੂੰ ਲੈ ਕੇ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਉਮੀਦ ਹੈ ਕਿ ਜਲਦ ਹੀ ਇਸ ਬਾਰੇ ਅਧਿਕਾਰਤ ਐਲਾਨ ਕੀਤਾ ਜਾਵੇਗਾ। ਦੱਸ ਦੇਈਏ ਕਿ ਅਜੇ ਸਤੰਬਰ ’ਚ ਹੀ ਸ਼ੇਅਰਚੈਟ ਨੇ ਕੁਲ 26.4 ਕਰੋੜ ਡਾਲਰ ਦਾ ਫੰਡ ਨਿਵੇਸ਼ਕਾਂ ਕੋਲੋ ਇਕੱਠਾ ਕੀਤਾ ਹੈ ਪਰ ਜੇਕਰ ਗੂਗਲ ਨਾਲ ਇਹ ਸੌਦਾ ਹੁੰਦਾ ਹੈ ਤਾਂ ਸਾਰੇ ਨਿਵੇਸ਼ਕ ਸ਼ੇਅਰਚੈਟ ਤੋਂ ਬਾਹਰ ਹੋ ਜਾਣਗੇ। ਸ਼ੇਅਰਚੈਟ ’ਚ ਟਵਿਟਰ ਦੀ ਵੀ ਫੰਡਿੰਗ ਹੈ। 

PunjabKesari

ਭਾਰਤੀ ਬਾਜ਼ਾਰ ’ਚ ਮਜ਼ਬੂਤ ਹੈ ਸ਼ੇਅਰਚੈਟ ਦੀ ਪਕੜ
ਸ਼ੇਅਰਚੈਟ ਇਕ ਸ਼ਾਰਟ ਵੀਡੀਓ ਸੋਸ਼ਲ ਮੀਡੀਆ ਐਪ ਹੈ ਜੋ ਕਿ 15 ਭਾਸ਼ਾਵਾਂ ’ਚ ਮੌਜੂਦ ਹੈ। ਇਸ ਦੇ ਯੂਜ਼ਰਸ ਦੀ ਗਿਣਤੀ ਕਰੀਬ 16 ਕਰੋੜ ਹੈ। ਚੀਨੀ ਐਪਸ ’ਤੇ ਬੈਨ ਤੋਂ ਬਾਅਦ ਸ਼ੇਅਰਚੈਟ ਦੇ ਯੂਜ਼ਰਸ ਦੀ ਗਿਣਤੀ ’ਚ ਕਾਫੀ ਵਾਧਾ ਵੇਖਣ ਨੂੰ ਮਿਲਿਆ ਹੈ। 


author

Rakesh

Content Editor

Related News