ਗੂਗਲ ਨੇ ਦਿੱਤੀ 500 ਮਿਲੀਅਨ ਯੂਰੋ ਫਰੈਂਚ ਜ਼ੁਰਮਾਨੇ ਨੂੰ ਚੁਣੌਤੀ

Sunday, Sep 05, 2021 - 12:28 PM (IST)

ਨਵੀਂ ਦਿੱਲੀ (ਬਿਜਨੈੱਸ ਡੈਸਕ) - ਗੂਗਲ ਨੇ ਨਿਊਜ਼ ਕੰਟੈਂਟ ਲਈ ਸਥਾਨਕ ਮੀਡੀਆ ਨੂੰ ਭੁਗਤਾਨ ਨਾ ਕਰਨ ਨਾਲ ਸਬੰਧਤ ਇਕ ਕਾਪੀਰਾਈਟ ਵਿਵਾਦ ’ਤੇ ਫਰਾਂਸੀਸੀ (ਫਰੈਂਚ) ਐਂਟੀਟ੍ਰਸਟ ਵਾਚਡਾਗ ਵੱਲੋਂ ਲਾਏ ਗਏ 500 ਮਿਲੀਅਨ ਯੂਰੋ ਦੇ ਜ਼ੁਰਮਾਨੇ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਰਜ ਕੀਤੀ ਹੈ। ਅਥਾਰਿਟੀ ਨੇ ਕਿਹਾ ਕਿ ਪਟੀਸ਼ਨ ਨਾਲ ਉਸ ਜ਼ੁਰਮਾਨੇ ’ਚ ਦੇਰੀ ਨਹੀਂ ਹੋਵੇਗੀ, ਜਿਸ ਨੂੰ ਯੂ. ਐੱਸ. ਟੈੱਕ ਕੰਪਨੀ ਨੂੰ ਚੁਕਾਉਨਾ ਹੋਵੇਗਾ।
ਗੂਗਲ ਦੇ ਫ਼ਰਾਂਸ ਪ੍ਰਮੁੱਖ ਸੈਬੇਸਟਿਅਨ ਮਿਸੋਫ ਨੇ ਕਿਹਾ ਹੈ ਕਿ ਅਸੀਂ ਕਈ ਕਾਨੂੰਨੀ ਤੱਤਾਂ ਨਾਲ ਸਹਿਮਤ ਨਹੀਂ ਹਾਂ ਅਤੇ ਮੰਨਦੇ ਹਾਂ ਕਿ ਇਕ ਸਮਝੌਤੇ ’ਤੇ ਪੁੱਜਣ ਅਤੇ ਨਵੇਂ ਕਾਨੂੰਨ ਦੀ ਪਾਲਣਾ ਕਰਮ ਦੀਆਂ ਸਾਡੀਆਂ ਕੋਸ਼ਿਸ਼ਾਂ ਲਈ ਜ਼ੁਰਮਾਨਾ ਅਨੁਪਾਤਹੀਨ ਹੈ।

ਇਹ ਵੀ ਪੜ੍ਹੋ : 1 ਮਹੀਨੇ ਬਾਅਦ ਕਰਨੀ ਹੋਵੇਗੀ 12 ਘੰਟੇ ਨੌਕਰੀ, ਘਟੇਗੀ ਤਨਖ਼ਾਹ ਤੇ ਵਧੇਗਾ PF

ਮਾਮਲੇ ਨੂੰ ਸੁਲਝਾਣ ਦਾ ਜਾਰੀ ਰੱਖਾਂਗੇ ਕੋਸ਼ਿਸ਼

ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਸੁਲਝਾਉਣ ਅਤੇ ਸੌਦੇ ਕਰਨ ਲਈ ਸਖਤ ਮਿਹਨਤ ਕਰਨਾ ਜਾਰੀ ਰੱਖਾਂਗੇ। ਇਸ ’ਚ 1,200 ਪ੍ਰਕਾਸ਼ਕਾਂ ਲਈ ਪ੍ਰਸਤਾਵਾਂ ਦਾ ਵਿਸਥਾਰ ਕਰਨਾ, ਸਾਡੇ ਸਮਝੌਤਿਆਂ ਦੇ ਪਹਿਲੂਆਂ ਨੂੰ ਸਪੱਸ਼ਟ ਕਰਨਾ ਅਤੇ ਫਰਾਂਸੀਸੀ ਮੁਕਾਬਲੇਬਾਜ਼ੀ ਅਥਾਰਿਟੀ ਨੂੰ ਅਪੀਲ ਕੀਤਾ ਗਿਆ ਜ਼ਿਆਦਾ ਡਾਟਾ ਸਾਂਝਾ ਕਰਨਾ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਅਪੀਲ ’ਤੇ ਰਸਮੀ ਰੂਪ ਨਾਲ ਪੈਰਿਸ ਦੀ ਅਪੀਲੇ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾਵੇਗਾ ਪਰ ਫਰਾਂਸੀਸੀ ਮੁਕਾਬਲੇਬਾਜ਼ੀ ਅਥਾਰਿਟੀ ਅਨੁਸਾਰ ਗੂਗਲ ਨੂੰ ਇਹ ਜ਼ੁਰਮਾਨਾ ਦੇਣਾ ਹੀ ਹੋਵੇਗਾ।

ਇਹ ਵੀ ਪੜ੍ਹੋ : ਮੋਬਾਇਲ ਨੰਬਰ ਪੋਰਟ ਕਰਵਾਉਣ ਵਾਲਿਆਂ 'ਤੇ TRAI ਨੇ ਕੱਸਿਆ ਸ਼ਿਕੰਜਾ, ਹੁਣ ਨਹੀਂ ਮਿਲਣਗੇ ਵਾਧੂ ਲਾਭ

ਸਮਾਂ ਹੱਦ ਤੋਂ ਬਾਅਦ ਦੇਣਾ ਹੋਵੇਗਾ ਰੋਜ਼ਾਨਾ ਜ਼ੁਰਮਾਨਾ

13 ਜੁਲਾਈ ਨੂੰ ਜਦੋਂ ਜ਼ੁਰਮਾਨਾ ਲਗਾਇਆ ਗਿਆ ਸੀ, ਉਦੋਂ ਫਰਾਂਸੀਸੀ ਨਿਗਰਾਨੀ ਸੰਸਥਾ ਨੇ ਇਹ ਵੀ ਨੋਟ ਕੀਤਾ ਸੀ ਕਿ ਸਰਚ ਇੰਜਨ ਦੀ ਮਹਾਰਥੀ ਕੰਪਨੀ ਨੂੰ ਅਗਲੇ ਦੋ ਮਹੀਨਿਆਂ ਦੇ ਅੰਦਰ ਨਿਊਜ਼ ਏਜੰਸੀਆਂ ਲਈ ਮੁਆਵਜ਼ੇ ਦੀ ਯੋਜਨਾ ਬਾਰੇ ਪ੍ਰਸਤਾਵ ਪੇਸ਼ ਕਰਨ ਦੀ ਲੋੜ ਹੈ।

ਇਕ ਵਾਰ ਦਿੱਤੀ ਗਈ ਸਮਾਂ ਹੱਦ ਖ਼ਤਮ ਹੋ ਜਾਣ ਤੋਂ ਬਾਅਦ ਗੂਗਲ ਨੂੰ ਰੋਜ਼ਾਨਾ 1.07 ਮਿਲੀਅਨ ਡਾਲਰ ਤੱਕ ਦੇ ਜ਼ੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।

ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਨੇ ਕਿਹਾ ਹੈ ਕਿ ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕੌਮਾਂਤਰੀ ਪੱਧਰ ’ਤੇ ਵੱਡੀ ਗਿਣਤੀ ’ਚ ਦਫ਼ਤਰ ਪਹਿਲਾਂ ਤੋਂ ਹੀ ਪੇਸ਼ੇ ਲਈ ਖੁੱਲ੍ਹੇ ਹਨ ਅਤੇ ਅਸੀਂ ਸਵੈ-ਇੱਛੁਕ ਆਧਾਰ ’ਤੇ ਦੱਸ ਹਜ਼ਾਰ ਤੋਂ ਜ਼ਿਆਦਾ ਗੁਗਲਰਸ ਦਾ ਸਵਾਗਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਗੇ ਦੀ ਸੜਕ ਸਾਡੀ ਉਮੀਦ ਨਾਲੋਂ ਥੋੜ੍ਹੀ ਲੰਮੀ ਅਤੇ ਊਬੜ-ਖਾਬੜ ਹੋ ਸਕਦੀ ਹੈ, ਫਿਰ ਵੀ ਮੈਂ ਆਸਵੰਦ ਹਾਂ।

ਇਹ ਵੀ ਪੜ੍ਹੋ : EPF 'ਚ ਜੇਕਰ ਸਾਲਾਨਾ 2.5 ਲੱਖ ਤੋਂ ਜ਼ਿਆਦਾ ਕੱਟਦਾ ਹੈ ਤਾਂ ਖੁੱਲ੍ਹੇਗਾ ਦੂਜਾ ਖ਼ਾਤਾ, ਲੱਗੇਗਾ ਟੈਕਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News