ਨੀਤੀਆਂ ਦੀ ਉਲੰਘਣਾ ਕਰਨ ਵਾਲੇ ਐਪਸ ''ਤੇ ਗੂਗਲ ਕਰੇਗਾ ਕਾਰਵਾਈ
Thursday, Apr 19, 2018 - 11:31 PM (IST)

ਸੈਨ ਫਰਾਂਸਿਸਕੋ (ਅਨਸ)-ਇਕ ਅਧਿਐਨ 'ਚ ਇਹ ਸਾਹਮਣੇ ਆਇਆ ਹੈ ਕਿ ਬੱਚਿਆਂ ਵੱਲੋਂ ਪ੍ਰਯੋਗ ਕੀਤੇ ਜਾਣ ਵਾਲੇ ਕਰੀਬ 60 ਫ਼ੀਸਦੀ ਮੁਫਤ ਐਂਡ੍ਰਾਇਡ ਐਪਸ ਗਰੁੱਪ ਕਾਨੂੰਨ ਦੀ ਉਲੰਘਣਾ ਕਰਦੇ ਹਨ। ਇਸ 'ਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਗੂਗਲ ਨੇ ਕਿਹਾ ਕਿ ਜੇਕਰ ਕੰਪਨੀ ਦੀਆਂ ਨੀਤੀਆਂ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਕਾਰਵਾਈ ਕਰੇਗਾ। ਤਕਨੀਕੀ ਨਿਊਜ਼ ਵੈੱਬਸਾਈਟ ਟਾਮਜ਼ ਗਾਈਡ ਨੇ ਗੂਗਲ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਐਪ ਸਾਡੀਆਂ ਨੀਤੀਆਂ ਦੀ ਉਲੰਘਣਾ ਕਰ ਰਿਹਾ ਹੈ ਤਾਂ ਅਸੀਂ ਕਾਰਵਾਈ ਕਰਦੇ ਹਾਂ। ਰਪੋਰਟ 'ਚ ਕਿਹਾ ਗਿਆ ਕਿ ਇਹ ਐਪਸ ਬੱਚਿਆਂ ਦੇ ਆਨਲਾਈਨ ਵਿਹਾਰ ਦੀ ਗ਼ੈਰਕਾਨੂੰਨੀ ਰੂਪ ਨਾਲ ਨਿਗਰਾਨੀ ਕਰਦੇ ਹਨ।