TikTok ਨੂੰ ਟੱਕਰ ਦੇਣ ਲਈ ਗੂਗਲ ਦੀ ਵੱਡੀ ਤਿਆਰੀ, 825 ਕਰੋੜ ਰੁਪਏ ’ਚ ਖ਼ਰੀਦਿਆ ਇਹ ਸਟਾਰਟਅਪ

Tuesday, Nov 01, 2022 - 05:10 PM (IST)

ਗੈਜੇਟ ਡੈਸਕ– ਗੂਗਲ ਨੇ ਏ.ਆਈ. ਅਵਤਾਰ ਸਟਾਰਟਅਪ Alter ਨੂੰ ਖ਼ਰੀਦ ਲਿਆ ਹੈ। ਰਿਪੋਰਟ ਮੁਤਾਬਕ, Alter ਏ.ਆਈ. ਆਧਾਰਿਤ ਅਵਤਾਰ ਹੈ ਜੋ ਵੀਡੀਓ ਕ੍ਰਿਏਟਰਾਂ ਲਈ ਹੈ। ਅਲਟਰ ਕਾਫੀ ਹੱਦ ਤਕ ਚੀਨੀ ਸ਼ਾਰਟ ਵੀਡੀਓ ਐਪ ਟਿਕਟੌਕ ਵਰਗਾ ਹੈ। ਕਿਹਾ ਜਾ ਰਿਹਾ ਹੈ ਕਿ ਅਲਟਰ ਨੂੰ ਗੂਗਲ ਨੇ 100 ਮਿਲੀਅਨ ਡਾਲਰ ਯਾਨੀ 825 ਕਰੋੜ ਰੁਪਏ ’ਚ ਖ਼ਰੀਦਿਆ ਹੈ। ਅਲਟਰ ’ਚ ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਦਾ ਵੀ ਨਿਵੇਸ਼ ਹੈ। 

ਅਲਟਰ ਦੇ ਇਕ ਵੱਡੇ ਅਧਿਕਾਰੀ ਨੇ ਇਸ ਸੌਦੇ ਬਾਰੇ ਲਿੰਕਡਿਨ ’ਤੇ ਜਾਣਕਾਰੀ ਦਿੱਤੀ ਹੈ, ਹਾਲਾਂਕਿ ਗੂਗਲ ਵੱਲੋਂ ਸੌਦੇ ਦੀ ਪੁਸ਼ਟੀ ਤਾਂ ਹੋ ਗਈ ਹੈ ਪਰ ਅਜੇ ਤਕ ਸੌਦੇ ਦੀ ਰਾਸ਼ੀ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। 

ਅਲਟਰ ਦੇ ਸਾਬਕਾ ਸੀ.ਓ.ਓ. Jonathan Slimak ਨੇ ਪਿਛਲੇ ਮਹੀਨੇ ਆਪਣੀ ਲਿੰਕਡਿਨ ਪ੍ਰੋਫਾਈਲ ਨੂੰ ਗੂਗਲ ਦੇ ਕਾਮੇਂ ਦੇ ਤੌਰ ’ਤੇ ਅਪਡੇਟ ਕੀਤਾ ਹੈ। ਅਲਟਰ ਦੀ ਸ਼ੁਰੂਆਤ Facemoji ਦੇ ਤੌਰ ’ਤੇ ਹੋਈ ਸੀ ਜੋ ਕਿ ਗੇਮ ਅਤੇ ਐਪ ’ਚ ਅਵਤਾਰ ਕ੍ਰਿਏਟ ਕਰਦਾ ਹੈ। ਗੂਗਲ ਨੇ ਵੀ ਹਾਲ ਹੀ ’ਚ ਆਪਣੇ ਚੈਟ ਐਪ ’ਚ ਕਸਟਮ ਇਮੋਜੀ ਦੀ ਸੁਵਿਧਾ ਦਿੱਤੀ ਹੈ। 

ਕਿਹਾ ਜਾ ਰਿਹਾ ਹੈ ਕਿ ਗੂਗਲ ਨੇ ਇਹ ਸੌਦਾ ਯੂਟਿਊਬ ਸ਼ਾਰਟਸ ਲਈ ਕੀਤਾ ਹੈ। ਮੇਟਾ ਦੇ ਇੰਸਟਾਗ੍ਰਾਮ ਰੀਲਸ ਅਤੇ ਫੇਸਬੁੱਕ ਰੀਲਡ ਦੀ ਸਫਲਤਾ ਤੋਂ ਬਾਅਦ ਗੂਗਲ ਯੂਟਿਊਬ ਸ਼ਾਰਟਸ ’ਤੇ ਫੋਕਸ ਕਰ ਰਹੀ ਹੈ। ਆਉਣ ਵਾਲੇ ਸਮੇਂ ’ਚ ਯੂਟਿਊਬ ਸ਼ਾਰਟਸ ਦਾ ਮੁਕਾਬਲਾ ਟਿਕਟੌਕ ਨਾਲ ਹੋਣ ਵਾਲਾ ਹੈ। ਟਿਕਟੌਕ ਨੂੰ ਸਾਲ 2020 ’ਚ ਸੁਰੱਖਿਆ ਕਾਰਨਾਂ ਕਰਕੇ ਭਾਰਤ ’ਚ ਬੈਨ ਕਰ ਦਿੱਤਾ ਗਿਆ ਸੀ। 


Rakesh

Content Editor

Related News