ਅਲਵਿਦਾ 2017: ਭਾਰਤ ''ਚ ਹੋਏ ਇਹ 4 ਵੱਡੇ ਸੁਧਾਰ, ਚਮਕਿਆਂ ਕੌਮਾਂਤਰੀ ਅਕਸ

Saturday, Dec 23, 2017 - 11:26 AM (IST)

ਅਲਵਿਦਾ 2017: ਭਾਰਤ ''ਚ ਹੋਏ ਇਹ 4 ਵੱਡੇ ਸੁਧਾਰ, ਚਮਕਿਆਂ ਕੌਮਾਂਤਰੀ ਅਕਸ

ਨਵੀਂ ਦਿੱਲੀ—ਸਾਲ 2017 ਖਤਮ ਹੋਣ ਨੂੰ ਹੈ ਅਤੇ ਕਾਰੋਬਾਰ ਦੇ ਹਿਸਾਬ ਨਾਲ ਦੇਖੀਏ ਤਾਂ ਇਸ ਸਾਲ ਭਾਰਤ ਦਾ ਅਕਸ ਕੌਮਾਂਤਰੀ ਪੱਧਰ 'ਤੇ ਚਮਕਿਆ ਹੈ। ਮੋਦੀ ਸਰਕਾਰ ਜਦੋਂ ਤੋਂ ਸੱਤਾ 'ਚ ਆਈ ਹੈ ਤਦ ਤੋਂ ਭਾਰਤ ਦਾ ਅਕਸ ਸੁਧਾਰਣ ਦੀਆਂ ਜੀਅ ਤੋੜ ਕੋਸ਼ਿਸਾਂ 'ਚ ਲੱਗਿਆਂ ਹੋਇਆਂ ਹੈ ਅਤੇ ਸਰਕਾਰ ਦਾ ਇਸ ਨੂੰ ਫਾਇਦਾ ਵੀ ਮਿਲਿਆ। ਸਾਲ 2017 'ਚ ਜਿਥੇ ਵਰਲਡ ਬੈਂਕ ਅਤੇ ਮੂਡੀਜ਼ ਨੇ ਭਾਰਤ ਦਾ ਅਕਸ ਸੁਧਾਰਣ 'ਚ ਮਦਦ ਕੀਤੀ ਉਧਰ ਭਾਰਤ 'ਚ ਵੱਡਾ ਟੈਕਸ ਸੁਧਾਰ ਜੀ. ਐੱਸ. ਟੀ. ਲਾਗੂ ਕੀਤਾ ਗਿਆ। 

PunjabKesari
ਜੀ.ਐੱਸ.ਟੀ. ਵੱਡਾ ਟੈਕਸ ਸੁਧਾਰ
1 ਜੁਲਾਈ 2017 ਨੂੰ ਲਾਗੂ ਹੋਏ ਜੀ. ਐੱਸ. ਟੀ. ਕਾਨੂੰਨ ਨੇ ਦੁਨੀਆ 'ਚ ਭਾਰਤ ਦੀ ਵੱਖਰਾ ਅਕਸ ਪੇਸ਼ ਕੀਤਾ। ਕਾਨੂੰਨ ਲਾਗੂ ਕਰਨ 'ਚ ਸ਼ੁਰੂਆਤ 'ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਈਆਂ। ਹਾਲਾਂਕਿ ਸਰਕਾਰ ਨੇ ਹੌਲੀ-ਹੌਲੀ ਇਨ੍ਹਾਂ ਨੂੰ ਦੂਰ ਕੀਤਾ। ਜੀ.ਐੱਸ.ਟੀ. ਦੇ ਤਹਿਤ 5,12,18 ਅਤੇ 28 ਫੀਸਦੀ ਟੈਕਸ ਦੇ ਸਲੈਬ 'ਚ ਸਾਰੀਆਂ ਸੇਵਾਵਾਂ ਅਤੇ ਵਸਤੂਆਂ ਨੂੰ ਪਾ ਦਿੱਤਾ ਗਿਆ। ਜੀ.ਐੱਸ.ਟੀ. ਦੇ ਤਹਿਤ ਆਨਲਾਈਨ ਟੈਕਸ ਭਰਨ ਦੀ ਵਿਵਸਥਾ ਕੀਤੀ ਗਈ।

ਵਰਲਡ ਬੈਂਕ ਦੀ ਸੂਚੀ 'ਚ 100ਵਾਂ ਸਥਾਨ 
ਵਰਲਡ ਬੈਂਕ ਦੇ ਆਸਾਨ ਕਾਰੋਬਾਰ ਵਾਲੇ ਦੇਸ਼ਾਂ ਦੀ ਸੂਚੀ 'ਚ ਭਾਰਤ ਨੇ 30 ਸਥਾਨ ਦੀ ਛਲਾਂਗ ਲਗਾਈ। ਅਕਤੂਬਰ 2017 'ਚ ਜਾਰੀ ਇਸ ਸੂਚੀ 'ਚ ਭਾਰਤ ਨੂੰ 100 ਸਥਾਨ ਮਿਲਿਆ। ਪਿਛਲੇ ਸਾਲ ਭਾਰਤ ਦੀ ਰੈਂਕਿੰਗ 130 ਸੀ। ਰੇਟਿੰਗ 'ਚ ਵਾਧਾ ਦਿਵਾਲੀਆ ਕਾਨੂੰਨ, ਛੋਟੇ ਸ਼ੇਅਰਧਾਰਕਾਂ ਦੀ ਰੱਖਿਆ ਅਤੇ ਟੈਕਸ ਚੁਕਾਉਣ ਸੰਬੰਧੀ ਸੁਧਾਰਾਂ ਦੇ ਚੱਲਦੇ ਹੋਈ ਹੈ। ਸਰਕਾਰ ਦੀ ਹੁਣ ਰੈਕਿੰਗ 'ਚ ਟਾਪ 50 'ਚ ਸਥਾਨ ਬਣਾਉਣ ਦੀ ਯੋਜਨਾ ਹੈ। 

PunjabKesari
ਮੂਡੀਜ਼ ਨੇ ਵਧਾਈ ਰੇਟਿੰਗ
ਨਵੰਬਰ 'ਚ ਗਲੋਬਲ ਰੇਟਿੰਗਸ ਏਜੰਸੀ ਮੂਡੀਜ਼ ਨੇ 13 ਸਾਲ ਬਾਅਦ ਭਾਰਤ ਦੀ ਰੇਟਿੰਗ ਸੁਧਾਰੀ। ਏਜੰਸੀ ਨੇ ਭਾਰਤ ਦੀ ਰੇਟਿੰਗ ਬੀ.ਏ.ਏ3 ਤੋਂ ਵਧਾ ਕੇ ਬੀ.ਏ.ਏ2 ਕਰ ਦਿੱਤੀ। ਰੇਟਿੰਗ ਆਊਟਲੁੱਕ ਵੀ ਪੋਜ਼ੀਟਿਵ ਤੋਂ ਸਟੇਬਲ ਕਰ ਦਿੱਤਾ। ਮੂਡੀਜ਼ 'ਚ ਜੀ.ਐੱਸ.ਟੀ., ਨੋਟਬੰਦੀ ਅਤੇ ਆਧਾਰ ਦੀ ਤਾਰੀਫ ਕੀਤੀ। ਇਸ ਤੋਂ ਇਲਾਵਾ ਬੈਂਕਾਂ ਨੂੰ ਪੂੰਜੀ ਦੇਣ ਦਾ ਫੈਸਲਾ ਵੀ ਰੇਟਿੰਗ ਏਜੰਸੀ ਦਾ ਵੀ ਗਿਆ। 
ਐੱਸ ਐਂਡ ਪੀ ਨੇ ਕੀਤੀ ਤਾਰੀਫ
ਵਿਸ਼ਵ ਦੀ ਦੂਜੀ ਏਜੰਸੀ ਸਟੈਂਡਰਡ ਐਂਡ ਪੂਅਰਸ ਨੇ ਹਾਲਾਂਕਿ ਭਾਰਤੀ ਵੀ ਰੇਟਿੰਗ ਨਹੀਂ ਵਧਾਈ ਪਰ ਸਰਕਾਰ ਦੇ ਸੁਧਾਰਾਂ ਦੀ ਤਾਰੀਫ ਕੀਤੀ। ਏਜੰਸੀ ਨੇ ਸਰਕਾਰ ਦੀ ਵਿੱਤੀ ਸਥਿਤੀ ਨੂੰ ਲੈ ਕੇ ਥੋੜ੍ਹੀ ਚਿੰਤਾ ਜਤਾਈ।


Related News