‘ਅਰਥਵਿਵਸਥਾ ਲਈ ਚੰਗੀ ਖਬਰ, ਭਾਰਤ ਦੇ ਸੇਵਾ ਖੇਤਰ ’ਚ 18 ਮਹੀਨਿਆਂ ਦੀ ਵੱਡੀ ਤੇਜ਼ੀ’

Saturday, Sep 04, 2021 - 12:52 PM (IST)

‘ਅਰਥਵਿਵਸਥਾ ਲਈ ਚੰਗੀ ਖਬਰ, ਭਾਰਤ ਦੇ ਸੇਵਾ ਖੇਤਰ ’ਚ 18 ਮਹੀਨਿਆਂ ਦੀ ਵੱਡੀ ਤੇਜ਼ੀ’

ਨਵੀਂ ਦਿੱਲੀ (ਭਾਸ਼ਾ) – ਅੱਜ ਦੇਸ਼ ਦੀ ਅਰਥਵਿਵਸਥਾ ਲਈ ਚੰਗੀ ਖਬਰ ਹੈ। ਭਾਰਤ ਦੇ ਸੇਵਾ ਖੇਤਰ (ਸਰਵਿਸ ਸੈਕਟਰ) ਵਿਚ ਅਗਸਤ ’ਚ ਪਿਛਲੇ ਡੇਢ ਸਾਲ ’ਚ ਸਭ ਤੋਂ ਤੇਜ਼ ਰਫਤਾਰ ਨਾਲ ਵਿਕਾਸ ਹੋਇਆ ਹੈ। ਅਜਿਹਾ ਨਵੇਂ ਕੰਮ ਦੇ ਮਜ਼ਬੂਤ ਪ੍ਰਵਾਹ ਅਤੇ ਮੰਗ ’ਚ ਸੁਧਾਰ ਕਾਰਨ ਸੰਭਵ ਹਇਆ। ਇਕ ਮਹੀਨਾਵਾਰ ਸਰਵੇਖਣ ’ਚ ਇਹ ਜਾਣਕਾਰੀ ਦਿੱਤੀ ਗਈ। ਕਈ ਅਦਾਰਿਆਂ ਦੇ ਮੁੜ ਖੁੱਲ੍ਹਣ ਅਤੇ ਖਪਤਕਾਰਾਂ ਦੀ ਗਿਣਤੀ ’ਚ ਵਾਧੇ ਦੇ ਸਹਾਰੇ ਵਿਕਰੀ ’ਚ ਵਾਧੇ ਕਾਰਨ ‘ਇੰਡੀਆ ਸਰਵਿਸਿਜ਼ ਬਿਜ਼ਨੈੱਸ ਐਕਟੀਵਿਟੀ ਇੰਡੈਕਸ’ ਜੁਲਾਈ ’ਚ 45.4 ਤੋਂ ਵਧ ਕੇ ਅਗਸਤ ’ਚ 56.7 ਹੋ ਗਿਆ। ਸਰਵਿਸ ਸੈਕਟਰ ’ਚ ਪਿਛਲੇ ਚਾਰ ਮਹੀਨਿਆਂ ’ਚ ਉਤਪਾਦਨ ’ਚ ਪਹਿਲੀ ਵਾਰ ਵਾਧਾ ਅਤੇ ਕਾਰੋਬਾਰ ਵਿਸ਼ਵਾਸ ਦੀ ਬਹਾਲੀ ਦਰਜ ਕੀਤੀ ਗਈ। ਪਰਚੇਜਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) ਦੀ ਭਾਸ਼ਾ ’ਚ 50 ਤੋਂ ਉੱਪਰ ਅੰਕ ਦਾ ਮਤਲਬ ਵਾਧਾ ਹੁੰਦਾ ਹੈ ਜਦ ਕਿ 50 ਤੋਂ ਹੇਠਾਂ ਅੰਕ ਕਾਂਟ੍ਰ੍ੈਕਸ਼ਨ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ: ਇੰਝ ਪਤਾ ਲਗਾਓ ਹਰੀਆਂ ਸਬਜ਼ੀਆਂ 'ਤੇ ਰਸਾਇਣਾਂ ਦੀ ਵਰਤੋਂ ਹੋਈ ਹੈ ਜਾਂ ਨਹੀਂ, FSSAI ਨੇ ਜਾਰੀ ਕੀਤੀ ਵੀਡੀਓ

ਆਈ. ਐੱਚ. ਐੱਸ. ਮਾਰਕੀਟ ’ਚ ਇਕਨੌਮਿਕਸ ਐਸੋਸੀਏਟ ਡਾਇਰੈਕਟਰ ਪਾਲੀਆਨਾ ਡੀ ਲੀਮਾ ਨੇ ਕਿਹਾ ਕਿ ਕਈ ਅਦਾਰਿਆਂ ਨੂੰ ਮੁੜ ਖੋਲ੍ਹਣ ਅਤੇ ਟੀਕਾਕਰਨ ਦਾ ਘੇਰਾ ਵਧਣ ਕਾਰਨ ਗਾਹਕਾਂ ਦੇ ਵਿਸ਼ਵਾਸ ’ਚ ਸੁਧਾਰ ਦੇ ਸਹਾਰੇ ਭਾਰਤੀ ਸੇਵਾ ਖੇਤਰ ਨੇ ਅਗਸਤ ’ਚ ਵਾਪਸੀ ਕੀਤੀ। ਅਗਸਤ ’ਚ ਸੇਵਾ ਪ੍ਰੋਡਵਾਈਡਰਜ਼ ਨੂੰ ਦਿੱਤੇ ਗਏ ਆਰਡਰ ’ਚ ਵਾਧਾ ਹੋਇਆ, ਜਿਸ ਨਾਲ ਤਿੰਨ ਮਹੀਨਿਆਂ ਦੀ ਕਮੀ ਦਾ ਕ੍ਰਮ ਸਮਾਪਤ ਹੋ ਗਿਆ। ਹਾਲਾਂਕਿ ਕੰਪਨੀਆਂ ਦੇ ਨਵੇਂ ਬਰਾਮਦ ਆਰਡਰ ’ਚ ਹੋਰ ਗਿਰਾਵਟ ਦੇਖੀ ਗਈ। ਮੰਦੀ ਅਕਸਰ ਮਹਾਮਾਰੀ ਅਤੇ ਯਾਤਰਾ ਪਾਬੰਦੀਆਂ ਨਾਲ ਜੁੜੀ ਸੀ। ਲੀਮਾ ਨੇ ਕਿਹਾ ਕਿ ਸੇਵਾ ਪ੍ਰੋਵਾਈਡਰ ਇਕ ਉੱਜਵਲ ਭਵਿੱਖ ਦੀ ਉਮੀਦ ਕਰਦੇ ਹਨ, ਕੰਪਨੀਆਂ ਨੇ ਸੰਕੇਤ ਦਿੱਤਾ ਹੈ ਕਿ ਜੇ ਪਾਬੰਦੀਆਂ ਦਾ ਹਟਣਾ ਜਾਰੀ ਰਹੇ ਅਤੇ ਮਹਾਮਾਰੀਆਂ ਦੀ ਹੋਰ ਲਹਿਰਾਂ ਤੋਂ ਬਚਿਆ ਜਾ ਸਕੇ ਤਾਂ ਆਰਥਿਕ ਰਿਵਾਈਵਲ ਨੂੰ ਜਾਰੀ ਰੱਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਵਿਸ਼ਵ ਭਰ ’ਚ ਡਰਾਈਵਰਾਂ ਨੇ ਛੱਡਿਆ ਉਬੇਰ ਦਾ ਸਾਥ, ਐਪ ਰਾਹੀਂ ਕਰ ਰਹੇ ਹਨ ਕੋਰੀਅਰ ਦਾ ਕੰਮ

ਪਟੜੀ ’ਤੇ ਪਰਤ ਰਹੀ ਅਰਥਵਿਵਸਥਾ

ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ ਇਕ ਵਾਰ ਮੁੜ ਮਜ਼ਬੂਤੀ ਨਾਲ ਪਟੜੀ ’ਤੇ ਪਰਤ ਰਹੀ ਹੈ। ਮੰਗਲਵਾਰ ਨੂੰ ਰਾਸ਼ਟਰੀ ਸਟੈਟਿਕਸ ਆਫਿਸ ਨੇ ਕੁੱਲ ਘਰੇਲੂ ਉਤਪਾਦਨ ਯਾਨੀ ਜੀ. ਡੀ. ਪੀ. ਦੇ ਅੰਕੜੇ ਜਾਰੀ ਕੀਤੇ। ਮੌਜੂਦਾ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਯਾਨੀ ਅਪ੍ਰੈਲ-ਜੂਨ ਦੇ ਅੰਕੜੇ ਦੱਸਦੇ ਹਨ ਕਿ ਜੀ. ਡੀ. ਪੀ. ਵਿਕਾਸ ਦਰ 20.1 ਫੀਸਦੀ ਰਹੀ ਹੈ।

ਇਹ ਵੀ ਪੜ੍ਹੋ: ਮਹਿੰਗਾਈ ਕਾਰਨ ਮਚੀ ਹਾਹਾਕਾਰ, ਕੁਝ ਮਹੀਨਿਆਂ 'ਚ ਹੀ 190 ਰੁਪਏ ਵਧੇ ਘਰੇਲੂ ਗੈਸ ਸਿਲੰਡਰ ਦੇ ਭਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News