SBI ਨੇ ਦਿੱਤੀ ਇਹ ਵੱਡੀ ਗੁੱਡ ਨਿਊਜ਼, ਮੁਫਤ ਟਰਾਂਸਫਰ ਹੋ ਸਕਣਗੇ ਪੈਸੇ

Saturday, Jun 29, 2019 - 03:11 PM (IST)

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਗਾਹਕਾਂ ਨੂੰ ਹੁਣ ਇੰਟਰਨੈੱਟ ਤੇ ਮੋਬਾਇਲ ਬੈਂਕਿੰਗ ਜ਼ਰੀਏ ਪੈਸੇ ਟਰਾਂਸਫਰ ਕਰਨ 'ਤੇ ਕੋਈ ਚਾਰਜ ਨਹੀਂ ਦੇਣਾ ਪਵੇਗਾ। ਯੋਨੋ ਤੋਂ ਵੀ ਟਰਾਂਸਫਰ ਮੁਫਤ ਹੋਵੇਗਾ। ਬੈਂਕ ਨੇ 'ਤੁਰੰਤ ਪੇਮੈਂਟ ਸਰਵਿਸ (ਆਈ. ਐੱਮ. ਪੀ. ਐੱਸ.)' 'ਤੇ ਚਾਰਜਾਂ ਨੂੰ ਹਟਾ ਦਿੱਤਾ ਹੈ। ਇਹ ਨਵਾਂ ਨਿਯਮ ਅਗਸਤ ਤੋਂ ਲਾਗੂ ਹੋਣ ਜਾ ਰਿਹਾ ਹੈ।

 

ਮੌਜੂਦਾ ਸਮੇਂ ਸਿਰਫ 1,000 ਰੁਪਏ ਟਰਾਂਸਫਰ ਕਰਨ 'ਤੇ ਕੋਈ ਚਾਰਜ ਨਹੀਂ ਹੈ, ਜਦੋਂ ਕਿ ਇਸ ਤੋਂ ਉਪਰ ਕੋਈ ਵੀ ਰਾਸ਼ੀ ਕਿਸੇ ਦੂਜੇ ਬੈਂਕ ਬ੍ਰਾਂਚ ਦੇ ਖਾਤੇ 'ਚ ਭੇਜਣ 'ਤੇ ਚਾਰਜ ਲੱਗਦੇ ਹਨ।
ਇਸ ਵਕਤ ਬਰਾਂਚ ਰਾਹੀਂ, ਇੰਟਰਨੈੱਟ ਜਾਂ ਮੋਬਾਇਲ ਬੈਂਕਿੰਗ ਜ਼ਰੀਏ 1,001 ਰੁਪਏ ਤੋਂ ਲੈ ਕੇ  25,000 ਰੁਪਏ ਤਕ ਟਰਾਂਸਫਰ ਕਰਨ 'ਤੇ 2 ਰੁਪਏ ਦੇ ਚਾਰਜ ਨਾਲ ਜੀ. ਐੱਸ. ਟੀ. ਦਾ ਵੀ ਭੁਗਤਾਨ ਕਰਨਾ ਪੈਂਦਾ ਹੈ। 25,001 ਰੁਪਏ ਤੋਂ 1 ਲੱਖ ਰੁਪਏ ਇਸ ਮੋਡ ਜ਼ਰੀਏ ਟਰਾਂਸਫਰ ਕਰਨ 'ਤੇ 5 ਰੁਪਏ ਲੱਗਦੇ ਹਨ, ਜਿਸ 'ਚ ਜੀ. ਐੱਸ. ਟੀ. ਵੀ ਵੱਖ ਤੋਂ ਜੁੜਦਾ ਹੈ। ਇਸੇ ਤਰ੍ਹਾਂ 1 ਲੱਖ ਰੁਪਏ ਤੋਂ ਉੱਪਰ ਅਤੇ 2 ਲੱਖ ਰੁਪਏ ਵਿਚਕਾਰ ਟਰਾਂਸਫਰ ਕੀਤੀ ਜਾ ਰਹੀ ਰਕਮ ਲਈ 10 ਰੁਪਏ ਲੱਗਦੇ ਹਨ। ਹੁਣ ਇੰਟਰਨੈੱਟ, ਮੋਬਾਇਲ ਬੈਂਕਿੰਗ ਅਤੇ ਯੋਨੋ ਜ਼ਰੀਏ ਪਹਿਲੀ ਅਗਸਤ ਤੋਂ ਪੈਸੇ ਟਰਾਂਸਫਰ ਕਰਨਾ ਮੁਫਤ ਹੋ ਜਾਵੇਗਾ। ਇਸ ਵਿਚਕਾਰ ਬਰਾਂਚ 'ਚ ਜਾ ਕੇ 10,000 ਰੁਪਏ ਤੋਂ ਉਪਰ ਰਕਮ ਟਰਾਂਸਫਰ ਕਰਵਾਉਣੀ ਮਹਿੰਗੀ ਹੋਣ ਜਾ ਰਹੀ ਹੈ। ਬਰਾਂਚ ਜ਼ਰੀਏ ਪੈਸੇ ਟਰਾਂਸਫਰ ਕਰਨ 'ਤੇ 2 ਤੋਂ 12 ਰੁਪਏ ਤਕ ਚਾਰਜ ਲੱਗੇਗਾ, ਜਿਸ 'ਚ ਜੀ. ਐੱਸ. ਟੀ. ਵੀ ਜੁੜੇਗਾ।


Related News