'ਮੇਰਾ ਰਾਸ਼ਨ' ਮੋਬਾਈਲ ਐਪ ਹੋਇਆ ਲਾਂਚ , ਇਨ੍ਹਾਂ ਲੋਕਾਂ ਨੂੰ ਮਿਲੇਗਾ ਵੱਡਾ ਲਾਭ

Saturday, Mar 13, 2021 - 05:05 PM (IST)

ਨਵੀਂ ਦਿੱਲੀ - ਦੂਜੇ ਸੂਬਿਆਂ ਤੋਂ ਆਉਣ ਵਾਲੇ ਰਾਸ਼ਨ ਕਾਰਡ ਧਾਰਕਾਂ ਦੀ ਸਹੂਲਤ ਲਈ ਕੇਂਦਰ ਨੇ ਸ਼ੁੱਕਰਵਾਰ ਨੂੰ ਇਕ ਮੋਬਾਈਲ ਐਪ 'ਮੇਰਾ ਰਾਸ਼ਨ' ਲਾਂਚ ਕੀਤਾ ਹੈ। ਇਹ ਐਪ ਰਾਸ਼ਨ ਕਾਰਡ ਧਾਰਕਾਂ, ਖ਼ਾਸਕਰ ਦੂਜੇ ਸੂਬਿਆਂ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਉਨ੍ਹਾਂ ਦੇ ਪ੍ਰਵਾਸ ਦੇ ਖੇਤਰ ਵਿਚ ਨਜ਼ਦੀਕੀ ਸਰਕਾਰੀ ਸਸਤੀ ਰਾਸ਼ਨ ਦੀ ਦੁਕਾਨ ਦੀ ਪਛਾਣ ਕਰਨ, ਉਨ੍ਹਾਂ ਦੀ ਯੋਗਤਾ ਜਾਂ ਕੋਟੇ ਦੇ ਵੇਰਵਿਆਂ ਦੀ ਜਾਂਚ ਕਰਨ ਅਤੇ ਤਾਜ਼ਾ ਲੈਣ-ਦੇਣ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਸਹਾਇਤਾ ਕਰੇਗੀ।

ਇਹ ਵੀ ਪੜ੍ਹੋ : ਗਰਮੀਆਂ 'ਚ ਏ.ਸੀ., ਕੂਲਰ,ਪੱਖੇ ਲਿਆਉਣਗੇ ਪਸੀਨਾ, ਵਧਣਗੀਆਂ ਕੀਮਤਾਂ

 

ਐਨ.ਆਈ.ਸੀ. ਨੇ ਤਿਆਰ ਕੀਤਾ ਐਪ

ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨਆਈਸੀ) ਦੁਆਰਾ ਵਿਕਸਤ ਕੀਤਾ ਗਿਆ ਐਂਡਰਾਇਡ ਅਧਾਰਤ ਮੋਬਾਈਲ ਐਪ ਇਸ ਸਮੇਂ ਹਿੰਦੀ ਅਤੇ ਅੰਗਰੇਜ਼ੀ ਵਿਚ ਉਪਲਬਧ ਹੈ। ਹੌਲੀ ਹੌਲੀ ਇਹ 14 ਭਾਸ਼ਾਵਾਂ ਵਿਚ ਉਪਲਬਧ ਕਰਾਇਆ ਜਾਵੇਗਾ। ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨ.ਐੱਫ.ਐੱਸ.ਏ.) ਦੇ ਤਹਿਤ ਸਰਕਾਰ ਪੀ.ਡੀ.ਐੱਸ. ਦੁਆਰਾ 81 ਕਰੋੜ ਤੋਂ ਵੱਧ ਲੋਕਾਂ ਨੂੰ 1-3 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਸਤੇ ਅਨਾਜ ਦੀ ਸਪਲਾਈ ਕਰਦੀ ਹੈ। ਸਰਕਾਰ 32 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਰਾਸ਼ਨ ਕਾਰਡ ਦੀ ਪੋਰਟੇਬਿਲਟੀ ਸੇਵਾ(ONORC) ਭਾਵ ਇਕ ਰਾਸ਼ਟਰ ਇਕ ਰਾਸ਼ਨ ਕਾਰਡ(One Nation One Ration Card) ਦੀ ਪੇਸ਼ਕਸ਼ ਵੀ ਕਰ ਰਹੀ ਹੈ।

ਇਹ ਵੀ ਪੜ੍ਹੋ : ਲਗਾਤਾਰ ਡਿੱਗ ਰਿਹਾ ਸੋਨੇ ਦਾ ਭਾਅ, ਰਿਕਾਰਡ ਪੱਧਰ ਤੋਂ 11691 ਰੁਪਏ ਹੋਇਆ ਸਸਤਾ

ਇਨ੍ਹਾਂ ਲੋਕਾਂ ਨੂੰ ਮਿਲੇਗਾ ਲਾਭ

ਇਸ ਪੇਸ਼ਕਸ਼ ਤੋਂ ਬਾਅਦ ਫੂਡ ਸੈਕਟਰੀ ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਨਵੀਂ ਮੋਬਾਈਲ ਐਪ ਦਾ ਉਦੇਸ਼ ਐਨ.ਐੱਫ.ਐੱਸ.ਏ. ਦੇ ਲਾਭਪਾਤਰੀਆਂ, ਖਾਸ ਕਰਕੇ ਪ੍ਰਵਾਸੀ ਲਾਭਪਾਤਰੀਆਂ, ਫੇਅਰ ਪ੍ਰਾਈਸ ਸ਼ਾਪ ਜਾਂ ਰਾਸ਼ਨ ਦੁਕਾਨ ਡੀਲਰਾਂ ਅਤੇ ਹੋਰ ਹਿੱਸੇਦਾਰਾਂ ਨੂੰ ਸਹੂਲਤ ਦੇਣ ਲਈ ਓ.ਐੱਨ.ਆਰ.ਸੀ. ਨਾਲ ਜੁੜੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। 

ਇਹ ਵੀ ਪੜ੍ਹੋ : Amazon ਤੇ Flipkart ਦੀ ਛੁੱਟੀ ਕਰੇਗਾ ਭਾਰਤੀ ਈ-ਪੋਰਟਲ, ਕਾਰੋਬਾਰੀਆਂ ਤੇ ਗਾਹਕਾਂ ਦੀਆਂ ਲੱਗਣਗੀਆਂ ਮੌਜਾਂ

ਉਨ੍ਹਾਂ ਕਿਹਾ ਕਿ ਮੁੱਖ ਵਿਸ਼ੇਸ਼ਤਾਵਾਂ ਤਹਿਤ ਪ੍ਰਵਾਸੀ ਲਾਭਪਾਤਰੀ ਮੋਬਾਈਲ ਐਪ ਰਾਹੀਂ ਆਪਣੇ ਮਾਈਗ੍ਰੇਸ਼ਨ ਦੇ ਵੇਰਵੇ ਦਾਖਲ ਕਰ ਸਕਦੇ ਹਨ। ਪ੍ਰਵਾਸੀ ਲਾਭਪਾਤਰੀ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ ਅਤੇ ਸਿਸਟਮ ਆਪਣੇ ਆਪ ਹੀ ਅਨਾਜ ਦਾ ਕੋਟਾ ਅਲਾਟ ਕਰੇਗਾ। ਇਸ ਤੋਂ ਇਲਾਵਾ ਐਨ.ਐਫ.ਐਸ.ਏ. ਲਾਭਪਾਤਰੀ ਸਭ ਤੋਂ ਨਜ਼ਦੀਕੀ ਵਾਜਬ ਕੀਮਤ ਦੀ ਦੁਕਾਨ ਦੀ ਪਛਾਣ ਕਰ ਸਕਦੇ ਹਨ, ਉਹ ਆਸਾਨੀ ਨਾਲ ਆਪਣੇ ਅਨਾਜ ਦੇ ਯੋਗਤਾ ਵੇਰਵਿਆਂ ਨੂੰ ਜਾਣ ਸਕਦੇ ਹਨ। ਤੁਸੀਂ ਪਿਛਲੇ ਛੇ ਮਹੀਨਿਆਂ ਦੇ ਲੈਣ-ਦੇਣ ਅਤੇ ਆਧਾਰ ਸੀਡਿੰਗ ਸਥਿਤੀ ਦੇ ਵੇਰਵੇ ਦੇਖ ਸਕਦੇ ਹੋ। ਧਿਆਨ ਯੋਗ ਹੈ ਕਿ ਸਰਕਾਰ ਹਰ ਵਿਅਕਤੀ ਨੂੰ 5.4 ਲੱਖ ਰਾਸ਼ਨ ਦੁਕਾਨਾਂ ਰਾਹੀਂ ਹਰ ਮਹੀਨੇ 5 ਕਿਲੋ ਸਬਸਿਡੀ ਵਾਲਾ ਅਨਾਜ ਸਪਲਾਈ ਕਰਦੀ ਹੈ।

ਇਹ ਵੀ ਪੜ੍ਹੋ : ਹੁਣ ਭਾਰਤ ਵਿਚ ਬਣੇਗਾ ਮੱਝ ਦੇ ਦੁੱਧ ਤੋਂ ਤਿਆਰ ਹੋਣ ਵਾਲਾ ਇਟਲੀ ਦਾ ਮਸ਼ਹੂਰ 'Mozzarella cheese'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News