ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਖ਼ੁਸ਼ਖਬਰੀ, ਬਾਜ਼ਾਰ ਵਿਚ ਦੋਵਾਂ ਕੀਮਤੀ ਧਾਤੂਆਂ ਦੇ ਟੁੱਟੇ ਭਾਅ

Monday, Sep 21, 2020 - 07:15 PM (IST)

ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਖ਼ੁਸ਼ਖਬਰੀ, ਬਾਜ਼ਾਰ ਵਿਚ ਦੋਵਾਂ ਕੀਮਤੀ ਧਾਤੂਆਂ ਦੇ ਟੁੱਟੇ ਭਾਅ

ਨਵੀਂ ਦਿੱਲੀ(ਭਾਸ਼ਾ) - ਹਾਜਰ ਮੰਗ ਘਟਣ ਕਾਰਨ ਸੋਮਵਾਰ ਨੂੰ ਫਿੳੂਚਰਜ਼ ਮਾਰਕੀਟ ਵਿਚ ਸੋਨਾ 0.44% ਦੀ ਗਿਰਾਵਟ ਨਾਲ 51,490 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ। ਮਲਟੀ ਕਮੋਡਿਟੀ ਐਕਸਚੇਂਜ ’ਤੇ ਅਕਤੂਬਰ ਮਹੀਨੇ ਦੀ ਡਿਲਵਰੀ ਲਈ ਸੋਨਾ 225 ਰੁਪਏ ਭਾਵ 0.44 ਫੀਸਦੀ ਦੀ ਗਿਰਾਵਟ ਨਾਲ 51,490 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਇਸ ’ਚ 8,443 ਲਾਟ ਲਈ ਵਪਾਰ ਹੋਇਆ। ਇਸ ਦੇ ਨਾਲ ਹੀ ਦਸੰਬਰ ਮਹੀਨੇ ਦੀ ਸਪੁਰਦਗੀ ਲਈ ਸੋਨਾ 243 ਰੁਪਏ ਯਾਨੀ 0.47 ਪ੍ਰਤੀਸ਼ਤ ਦੀ ਗਿਰਾਵਟ ਨਾਲ 51,617 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ। ਇਸ ਦੌਰਾਨ ਨਿੳੂਯਾਰਕ ਵਿਚ ਸੋਨਾ 0.37 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,954.80 ਡਾਲਰ ਪ੍ਰਤੀ ਔਂਸ ’ਤੇ ਬੰਦ ਹੋਇਆ ਸੀ।

ਇਹ ਵੀ ਦੇਖੋ : ਟਾਟਾ ਸਮੂਹ ਨੇ ਬਣਾਈ ਕੋਰੋਨਾ ਜਾਂਚ ਕਿੱਟ, ਘੱਟ ਖ਼ਰਚੇ ਤੇ ਘੱਟ ਸਮੇਂ ’ਚ ਮਿਲਣਗੇ ਬਿਹਤਰ ਨਤੀਜੇ

ਚਾਂਦੀ ਦੀ ਕੀਮਤ

ਮੰਗ ’ਚ ਨਰਮੀ ਵਿਚਕਾਰ ਸੋਟੀਰੀਆਂ ਦੇ ਸੌਦੇ ਘੱਟ ਕੀਤੇ ਜਾਣ ਕਾਰਨ ਵਾਇਦਾ ਬਾਜ਼ਾਰ ਵਿਚ ਸੋਮਵਾਰ ਨੂੰ ਚਾਂਦੀ 577 ਰੁਪਏ ਟੁੱਟ ਕੇ 67,300 ਰੁਪਏ ਕਿਲੋ ’ਤੇ ਆ ਗਈ। ਮਲਟੀ ਕਮੋਡਿਟੀ ਐਕਸਚੇਂਜ ਵਿਚ ਦਸੰਬਰ ਮਹੀਨੇ ਦੀ ਡਿਲਵਰੀ ਲਈ ਚਾਂਦੀ ਦੀ ਕੀਮਤ 577 ਰੁਪਏ ਭਾਵ 0.85% ਦੀ ਗਿਰਾਵਟ ਦੇ ਨਾਲ 67,300 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ। ਇਹ 16,980 ਲਾਟ ਲਈ ਕਾਰੋਬਾਰ ਹੋਇਆ। ਇਸ ਦੌਰਾਨ ਨਿੳੂਯਾਰਕ ਦੇ ਬਾਜ਼ਾਰ ਵਿਚ ਚਾਂਦੀ 1.30 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 26.78 ਡਾਲਰ ਪ੍ਰਤੀ ਔਂਸ ’ਤੇ ਆ ਗਈ।

ਇਹ ਵੀ ਦੇਖੋ : ਇਸ ਦੇਸ਼ ਦੀ ਕੰਪਨੀ ਨੇ ਭੰਗ ਨਾਲ ਬਣਾਈ ਕੋਰੋਨਾ ਦੀ ਦਵਾਈ, ਭਾਰਤ ’ਚ ਕਰਨਾ ਚਾਹੁੰਦੀ ਹੈ ਟ੍ਰਾਇਲ


author

Harinder Kaur

Content Editor

Related News