ਅਮਿਤਾਭ ਬੱਚਨ ਦੇ ਦੀਵਾਨਿਆ ਲਈ ਖ਼ੁਸ਼ਖ਼ਬਰੀ, 1 ਨਵੰਬਰ ਨੂੰ ਖੁੱਲ੍ਹਣ ਜਾ ਰਿਹੈ Big B ਦਾ NFT
Saturday, Oct 30, 2021 - 06:15 PM (IST)
ਨਵੀਂ ਦਿੱਲੀ - ਬਾਲੀਵੁੱਡ ਸਟਾਰ ਅਮਿਤਾਭ ਬੱਚਨ ਦੇ ਦੀਵਾਨਿਆਂ ਲਈ ਖੁਸ਼ਖ਼ਬਰੀ ਹੈ। ਬਿੱਗ ਬੀ 1 ਨਵੰਬਰ ਨੂੰ ਆਪਣਾ NFT ਲਾਂਚ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਉਹ ਡਿਜੀਟਲ ਐਸੇਟ ਕਾਰੋਬਾਰ ਦੀ ਦੁਨੀਆ ਵਿਚ ਕਦਮ ਰੱਖਣ ਵਾਲੇ ਅਦਾਕਾਰ ਬਣ ਜਾਣਗੇ। ਅਮਿਤਾਭ ਬੱਚਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ NFT ਦੀ ਨੀਲਾਮੀ ਸੋਮਵਾਰ ਨੂੰ BeyondLife ਦੇ ਪਲੇਟਫਾਰਮ 'ਤੇ ਲਾਈਵ ਹੋਵੇਗੀ। ਜੇਕਰ ਤੁਸੀਂ ਅਮਿਤਾਭ ਬੱਚਨ ਦੇ ਪ੍ਰਸ਼ੰਸਕ ਹੋ ਅਤੇ NFT ਨੂੰ ਲੈ ਕੇ ਉਤਸ਼ਾਹਿਤ ਹੋ ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਹੀ ਮਹੱਤਵਪੂਰਨ ਹੋਵੇਗਾ ਕਿ ਇਸ ਵਿਚ ਕੀ-ਕੀ ਹੋਵੇਗਾ।
ਇਹ ਵੀ ਪੜ੍ਹੋ : AirIndia ਨੂੰ ਵੱਡੀ ਰਾਹਤ, ਵਿੱਤ ਮੰਤਰਾਲੇ ਨੇ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਸਫ਼ਰ ਕਰਨ ਲੈ ਕੇ ਜਾਰੀ ਕੀਤੇ ਨਿ
ਜਾਣੋ ਅਮਿਤਾਭ ਬੱਚਨ ਦੇ NFT 'ਚ ਕੀ ਹੋਵੇਗਾ ਆਫ਼ਰ
ਅਮਿਤਾਭ ਬੱਚਨ ਦੀ NFT 'ਚ ਉਨ੍ਹਾਂ ਨਾਲ ਜੁੜੀਆਂ ਲਿਮਟਿਡ ਆਰਟਵਰਕ ਦਾ ਯੂਨੀਕ ਕੁਲੈਕਸ਼ਨ ਹੋਵੇਗਾ। ਇਨ੍ਹਾਂ ਵਿਚ ਉਨ੍ਹਾਂ ਦੇ ਦਸਤਖ਼ਤ ਵਾਲੇ ਸ਼ੋਲੇ ਫ਼ਿਲਮ ਦੇ ਪੋਸਟਰ ਹੋਣਗੇ। ਉਨ੍ਹਾਂ ਨੇ ਆਪਣੇ ਪਿਤਾ ਦੀਆਂ ਕਵਿਤਾਵਾਂ ਮਧੂਸ਼ਾਲਾ ਦਾ ਪਾਠ ਕੀਤਾ ਹੈ ਇਹ ਵੀ ਤੁਹਾਨੂੰ ਸੁਣਨ ਨੂੰ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ ਬਿੱਗ ਬੀ ਨਾਲ ਜੁੜੀਆਂ ਅਜਿਹੀਆਂ ਕਈ ਚੀਜ਼ਾਂ ਹੋਣਗੀਆਂ ਜਿਹੜੀਆਂ ਕਿਸੇ ਹੋਰ ਪਲੇਟਫਾਰਮ 'ਤੇ ਉਪਲੱਬਧ ਨਹੀਂ ਹੋਣਗੀਆਂ।
amitabh.beyondlife.club 'ਤੇ ਅਪਡੇਟ ਮੁਤਾਬਕ ਬਿੱਗ ਬੀ ਦੀ ਮਸ਼ਹੂਰ ਫ਼ਿਲਮ ਸ਼ੋਲੇ ਦੇ NFT ਦਾ ਬੇਸ ਪ੍ਰਾਈਸ 9,500 ਡਾਲਰ ਹੈ। ਬੱਚਨ ਨੇ ਕਿਹਾ ਕਿ ਉਹ ਆਪਣੇ NFT ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਕੇ ਰੋਮਾਂਚਿਤ ਹਨ।
ਇਹ ਵੀ ਪੜ੍ਹੋ : ਬਾਈਕ 'ਤੇ ਲਿਜਾ ਰਹੇ ਹੋ ਬੱਚਿਆਂ ਨੂੰ ਤਾਂ ਰਹੋ ਸਾਵਧਾਨ... ਪਹਿਲਾਂ ਜਾਣੋ ਇਹ ਨਿਯਮ
ਜਾਣੋ ਕੀ ਹੁੰਦਾ ਹੈ NFT
NFT ਦਾ ਮਤਲਬ ਨਾਨ ਫੰਜਿਬਲ ਟੋਕਨ ਹੁੰਦਾ ਹੈ। NFT ਬਿਟਕੁਆਇਨ ਜਾਂ ਹੋਰ ਕ੍ਰਿਪਟੋਕਰੰਸੀ ਵਰਗਾ ਹੀ ਟੋਕਨ ਹੁੰਦਾ ਹੈ। NFT ਯੂਨੀਕ ਟੋਕਨ ਹੁੰਦੇ ਹਨ ਇਹ ਡਿਜੀਟਲ ਐਸੇਟਸ ਹੁੰਦੇ ਹਨ ਜਿਹੜੇ ਵੈਲਿਊ ਨੂੰ ਜਨਰੇਟ ਕਰਦੇ ਹਨ। ਉਦਾਹਰਣ ਵਜੋਂ ਜੇਕਰ ਦੋ ਲੋਕਾਂ ਕੋਲ ਬਿਟਕੁਆਇਨ ਹੈ ਤਾਂ ਉਹ ਉਨ੍ਹਾਂ ਨੂੰ ਐਕਸਚੇਂਜ ਕਰ ਸਕਦੇ ਹਨ। NFT ਡਿਜੀਟਲ ਜਾਇਦਾਦ ਜਿਵੇਂ ਡਿਜੀਟਲ ਆਰਟ, ਮਿਊਜ਼ਿਕ, ਫ਼ਿਲਮ, ਗੇਮਜ਼ ਜਾਂ ਕਿਸੇ ਕਲੈਕਸ਼ਨ ਦੇ ਤੌਰ 'ਤੇ ਮਿਲ ਸਕਦੇ ਹਨ।
ਜਾਣੋ ਕਿਵੇਂ ਕੰਮ ਕਰਦਾ ਹੈ NFT
ਗੈਰ-ਫੰਜਿਬਲ ਟੋਕਨਾਂ ਦੀ ਵਰਤੋਂ ਡਿਜੀਟਲ ਸੰਪਤੀਆਂ ਜਾਂ ਵਸਤੂਆਂ ਲਈ ਕੀਤੀ ਜਾ ਸਕਦੀ ਹੈ ਜੋ ਇੱਕ ਦੂਜੇ ਤੋਂ ਵੱਖਰੇ ਹੁੰਦੇ ਹਨ। ਇਹ ਨਾਲ ਉਹਨਾਂ ਦੀ ਕੀਮਤ ਅਤੇ ਵਿਲੱਖਣਤਾ ਨੂੰ ਸਾਬਤ ਕਰਦਾ ਹੈ। ਉਹ ਵਰਚੁਅਲ ਗੇਮਾਂ ਤੋਂ ਆਰਟਵਰਕ ਤੱਕ ਹਰ ਚੀਜ਼ ਲਈ ਪ੍ਰਵਾਨਗੀ ਪ੍ਰਦਾਨ ਕਰ ਸਕਦੇ ਹਨ। NFTs ਦਾ ਵਪਾਰ ਮਿਆਰੀ ਅਤੇ ਰਵਾਇਤੀ ਐਕਸਚੇਂਜਾਂ 'ਤੇ ਨਹੀਂ ਕੀਤਾ ਜਾ ਸਕਦਾ ਹੈ। ਇਹਨਾਂ ਨੂੰ ਡਿਜੀਟਲ ਬਾਜ਼ਾਰਾਂ ਵਿੱਚ ਖਰੀਦਿਆ ਜਾਂ ਵੇਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ’ਚ ਹਵਾਈ ਯਾਤਰਾ ਦੇ ਕਿਰਾਏ ’ਚ ਭਾਰੀ ਵਾਧਾ, ਮੁਸਾਫਰਾਂ ਦੀ ਗਿਣਤੀ ’ਚ ਵੀ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।