2025 ''ਚ ਸਸਤਾ ਹੋਵੇਗਾ ਸੋਨਾ, ਚਾਂਦੀ ''ਚ ਆਵੇਗਾ ਉੱਛਾਲ

Saturday, Feb 01, 2025 - 12:39 AM (IST)

2025 ''ਚ ਸਸਤਾ ਹੋਵੇਗਾ ਸੋਨਾ, ਚਾਂਦੀ ''ਚ ਆਵੇਗਾ ਉੱਛਾਲ

ਬਿਜਨੈੱਸ ਡੈਸਕ - ਆਰਥਿਕ ਸਰਵੇ ’ਚ ਦੱਸਿਆ ਗਿਆ ਹੈ ਕਿ ਸਾਲ 2025 ’ਚ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਦੋਂ ਕਿ ਚਾਂਦੀ ਦੀਆਂ ਕੀਮਤਾਂ ’ਚ ਉਛਾਲ ਆ ਸਕਦਾ ਹੈ। ਸੰਸਦ ’ਚ ਸ਼ੁੱਕਰਵਾਰ ਨੂੰ ਪੇਸ਼ ਆਰਥਿਕ ਸਮੀਖਿਆ 2024-25 ’ਚ ਇਹ ਗੱਲ ਕਹੀ ਗਈ ਹੈ ਕਿ ਕਮੋਡਿਟੀ ਦੀਆਂ ਕੀਮਤਾਂ ’ਚ ਸਾਲ 2025 ’ਚ 5.1 ਫ਼ੀਸਦੀ ਅਤੇ ਸਾਲ 2026 ’ਚ 1.7 ਫੀਸਦੀ ਦੀ ਗਿਰਾਵਟ ਆਉਣ ਦਾ ਅੰਦਾਜ਼ਾ ਹੈ।

ਆਰਥਿਕ ਸਮੀਖਿਆ ’ਚ ਕਿਹਾ ਗਿਆ ਹੈ ਕਿ ਕੀਮਤੀ ਧਾਤਾਂ ’ਚ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਆਉਣ ਦੀ ਉਮੀਦ ਹੈ, ਜਦੋਂ ਕਿ ਚਾਂਦੀ ਦੀਆਂ ਕੀਮਤਾਂ ’ਚ ਉਛਾਲ ਆ ਸਕਦਾ ਹੈ। ਧਾਤਾਂ ਅਤੇ ਖਣਿੱਜਾਂ ਦੀਆਂ  ਕੀਮਤਾਂ ’ਚ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਦਾ ਮੁੱਖ ਕਾਰਨ ਆਇਰਨ ਓਰ ਦੇ ਨਾਲ ਤਾਂਬੇ ਦੀਆਂ ਕੀਮਤਾਂ ’ਚ ਕਮੀ ਆਉਣਾ ਹੈ।

ਇਸ ’ਚ ਕਿਹਾ ਗਿਆ ਕਿ ਆਮ ਤੌਰ ’ਤੇ ਭਾਰਤ ਵੱਲੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਗਿਰਾਵਟ ਦਾ ਰੁਝਾਨ ਘਰੇਲੂ ਮਹਿੰਗਾਈ ਦਰ ਦੇ ਦ੍ਰਿਸ਼ਟੀਕੋਣ ਲਈ ਸਕਾਰਾਤਮਕ ਹੈ। ਇਸ ’ਚ, ਆਰਥਿਕ ਸਮੀਖਿਆ ’ਚ ਕਿਹਾ ਗਿਆ ਹੈ ਕਿ ਬੇਭਰਸੋਗੀ ’ਚ ਗਲੋਬਲ ਵਾਧੇ ਨੇ ਵਿਦੇਸ਼ੀ ਕਰੰਸੀ ਭੰਡਾਰ ਦੇ ਢਾਂਚੇ ’ਚ ਉਤਾਰ-ਚੜ੍ਹਾਅ ਨੂੰ ਜਨਮ ਦਿੱਤਾ ਹੈ। ਸਾਲ 2024 ’ਚ ਸੋਨੇ ਦੀ ਬੁਲੀਅਨ  ਹੋਲਡਿੰਗ, ਦੂਜੀ ਵਿਸ਼ਵ ਜੰਗ ਦੇ ਬਾਅਦ ਤੋਂ ਆਪਣੇ ਸਭ ਤੋਂ ਉੱਚੇ ਪੱਧਰ ਦੇ ਲਾਗੇ ਪਹੁੰਚ ਗਈ ਹੈ, ਜੋ ਕਿ ਮੁੱਖ ਤੌਰ ’ਤੇ ਉੱਭਰਦੇ ਬਾਜ਼ਾਰ  ਦੇ ਕੇਂਦਰੀ ਬੈਂਕਾਂ ਵੱਲੋਂ ਸੋਨੇ ਦੇ ਭੰਡਾਰ ਤੋਂ ਪ੍ਰੇਰਿਤ ਸੀ। 
 
ਜੀ.ਡੀ.ਪੀ. ਵਾਧਾ ਦਰ 6.3 ਤੋਂ ਲੈ ਕੇ 6.8 ਫੀਸਦੀ ਦੇ ਦਰਮਿਆਨ ਰਹਿਣ ਦਾ ਅੰਦਾਜ਼ਾ
ਆਰਥਿਕ ਸਰਵੇ ’ਚ ਅਗਲੇ ਵਿੱਤੀ ਸਾਲ 2025-26 ’ਚ ਜੀ. ਡੀ. ਪੀ. ਵਾਧਾ ਦਰ 6.3 ਫ਼ੀਸਦੀ ਤੋਂ ਲੈ ਕੇ 6.8 ਫੀਸਦੀ ਦੇ ਦਰਮਿਆਨ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ, ਜੋ ਕਿ ਬੀਤੇ 4 ਸਾਲਾਂ ’ਚ ਸਭ ਤੋਂ ਘੱਟ ਵਾਧਾ ਦਰ ਰਹਿਣ ਦਾ ਅੰਦਾਜ਼ਾ ਹੈ।    
ਇਸ ’ਚ ਕਿਹਾ ਗਿਆ ਕਿ ਆਜ਼ਾਦੀ  ਦੇ 100 ਸਾਲ ਪੂਰੇ ਹੋਣ ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਲਈ ਅਗਲੇ ਇਕ ਜਾਂ ਦੋ ਦਹਾਕਿਆਂ ਤੱਕ ਔਸਤਨ ਲੱਗਭਗ 8 ਫ਼ੀਸਦੀ ਦੀ ਟਿਕਾਊ ਜੀ.ਡੀ.ਪੀ. ਵਾਧਾ ਦਰ ਹਾਸਲ ਕਰਨ ਦੀ ਲੋੜ ਹੈ।


author

Inder Prajapati

Content Editor

Related News