ਸੋਨੇ 'ਚ ਹਲਕੀ ਕਮਜ਼ੋਰੀ, ਚਾਂਦੀ 'ਚ 1,400 ਰੁ: ਦੀ ਭਾਰੀ ਗਿਰਾਵਟ, ਵੇਖੋ ਮੁੱਲ
Wednesday, May 19, 2021 - 05:25 PM (IST)
ਨਵੀਂ ਦਿੱਲੀ- ਗਲੋਬਲ ਬਾਜ਼ਾਰਾਂ ਵਿਤ ਬਹੁਮੁੱਲੀ ਧਾਤਾਂ ਦੀ ਕੀਮਤ ਵਿਚ ਕਮਜ਼ੋਰੀ ਦੇ ਰੁਖ਼ ਵਿਚਕਾਰ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ ਵਿਚ ਸੋਨੇ-ਚਾਂਦੀ ਵਿਚ ਗਿਰਾਵਟ ਦੇਖਣ ਨੂੰ ਮਿਲੀ।
ਸੋਨੇ ਵਿਚ ਜਿੱਥੇ ਹਲਕੀ ਗਿਰਾਵਟ ਆਈ ਹੈ, ਉੱਥੇ ਹੀ ਚਾਂਦੀ ਅੱਜ ਹਜ਼ਾਰ ਰੁਪਏ ਤੋਂ ਵੱਧ ਸਸਤੀ ਹੋਈ ਹੈ। ਰਾਸ਼ਟਰੀ ਰਾਜਧਾਨੀ ਵਿਤ ਸੋਨੇ ਦੀ ਕੀਮਤ 97 ਰੁਪਏ ਦੀ ਗਿਰਾਵਟ ਦੇ ਨਾਲ 47,853 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।
ਇਸ ਤੋਂ ਪਿਛਲੇ ਦਿਨ ਚਾਂਦੀ ਵਿਚ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਸੀ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 47,950 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ। ਉੱਥੇ ਹੀ, ਚਾਂਦੀ ਅੱਜ 1,417 ਰੁਪਏ ਦੀ ਗਿਰਾਵਟ ਨਾਲ 71,815 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਪਿਛਲੇ ਦਿਨ ਚਾਂਦੀ 73,232 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਗਲੋਬਲ ਬਾਜ਼ਾਰ ਵਿਚ ਸੋਨਾ ਅਤੇ ਚਾਂਦੀ ਡਿੱਗ ਕੇ ਕ੍ਰਮਵਾਰ 1,867 ਅਤੇ 27.88 ਡਾਲਰ ਪ੍ਰਤੀ ਔਸ 'ਤੇ ਕਾਰੋਬਾਰ ਕਰ ਰਹੇ ਸਨ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, "ਮਿਕਸਡ ਗਲੋਬਲ ਰੁਝਾਨਾਂ ਵਿਚਕਾਰ ਸੋਨਾ ਸੀਮਤ ਦਾਇਰੇ ਵਿਚ ਰਿਹਾ।"