ਕਮਜ਼ੋਰ ਮੰਗ ਕਾਰਨ ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ
Tuesday, Oct 01, 2019 - 12:35 PM (IST)

ਨਵੀਂ ਦਿੱਲੀ — ਗਲੋਬਲ ਪੱਧਰ 'ਤੇ ਦੋਵੇਂ ਕੀਮਤੀ ਧਾਤੂਆਂ 'ਚ ਆ ਰਹੀ ਗਿਰਾਵਟ ਕਾਰਨ ਦਿੱਲੀ ਸਰਾਫਾ ਬਜ਼ਾਰ 'ਚ ਸੋਮਵਾਰ ਨੂੰ ਸੋਨਾ 200 ਰੁਪਏ ਉਤਰ ਕੇ 39,020 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਚਾਂਦੀ ਵੀ 525 ਰੁਪਏ ਟੁੱਟ ਕੇ 45,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ ਅੱਜ 9.40 ਡਾਲਰ ਟੁੱਟ ਕੇ 1,487.20 ਡਾਲਰ ਪ੍ਰਤੀ ਔਂਸ ਰਹਿ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 13.70 ਡਾਲਰ ਟੁੱਟ ਕੇ 1,492.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਚੀਨ ਵਿਚਕਾਰ ਪਿਛਲੇ ਕਰੀਬ ਸਵਾ ਸਾਲ ਤੋਂ ਜਾਰੀ ਵਪਾਰਕ ਤਣਾਅ 'ਚ ਕਮੀ ਦੇ ਸੰਕੇਤਾਂ ਕਾਰਨ ਡਾਲਰ ਮਜ਼ਬੂਤ ਹੋਇਆ ਹੈ। ਇਸ ਨਾਲ ਸੋਨੇ 'ਤੇ ਦਬਾਅ ਰਿਹਾ। ਇਸ ਦੇ ਨਾਲ ਹੀ ਨਿਵੇਸ਼ਕਾਂ ਦਾ ਭਰੋਸਾ ਵੀ ਪੂੰਜੀ ਬਜ਼ਾਰ 'ਚ ਵਧਿਆ ਹੈ। ਇਸ ਨਾਲ ਸੁਰੱਖਿਅਤ ਨਿਵੇਸ਼ ਦੇ ਰੂਪ 'ਚ ਸੋਨੇ ਦੀ ਆਕਰਸ਼ਨ ਘੱਟ ਹੋਇਆ ਹੈ। ਅੰਤਰਰਾਸ਼ਟਰੀ ਬਜ਼ਾਰ 'ਚ ਚਾਂਦੀ ਹਾਜਿਰ ਵੀ 0.26 ਡਾਲਰ ਟੁੱਟ ਕੇ 17.25 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਸਥਾਨਕ ਬਜ਼ਾਰ 'ਚ ਸੋਨਾ ਸਟੈਂਡਰਡ 200 ਰੁਪਏ ਦੀ ਗਿਰਾਵਟ ਦੇ ਨਾਲ 39,020 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ ਇੰਨਾ ਹੀ ਡਿੱਗ ਕੇ 38,850 ਰੁਪਏ ਪ੍ਰਤੀ 10 ਗ੍ਰਾਮ ਰਿਹਾ। ਅੱਠ ਗ੍ਰਾਮ ਵਾਲੀ ਗਿੱਨੀ 30,300 ਰੁਪਏ 'ਤੇ ਟਿਕੀ ਰਹੀ। ਚਾਂਦੀ ਹਾਜਿਰ 525 ਰੁਪਏ ਟੁੱਟ ਕੇ 45,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਚਾਂਦੀ ਵਾਇਦਾ ਵੀ 568 ਰੁਪਏ ਟੁੱਟ ਕੇ 44,949 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸਿੱਕਾ ਖਰੀਦ ਅਤੇ ਵੇਚ ਦੇ ਭਾਅ ਬਿਤੇ ਦਿਨ ਦੇ ਪੱਧਰ 'ਤੇ ਇਸ ਤਰ੍ਹਾਂ ਰਹੇ:-
ਸੋਨੇ ਦਾ ਸਟੈਂਡਰਡ ਪ੍ਰਤੀ 10 ਗ੍ਰਾਮ .....: 39,020 ਰੁਪਏ
ਸੋਨਾ ਬਿਟੂਰ ਪ੍ਰਤੀ 10 ਗ੍ਰਾਮ .......: 38,850
ਚਾਂਦੀ ਪ੍ਰਤੀ ਕਿੱਲੋ .....: 45,800 ਰੁਪਏ
ਚਾਂਦੀ ਵਾਅਦਾ ਪ੍ਰਤੀ ਕਿਲੋ ....: 44,949 ਰੁਪਿਆ
ਅੱਠ ਗ੍ਰਾਮ ਪ੍ਰਤੀ ਗਿੰਨੀ .............: 30,300 ਰੁਪਏ