ਇੰਪੋਰਟ ਡਿਊਟੀ ’ਚ ਕਟੌਤੀ ਤੋਂ ਬਾਅਦ ਸੋਨੇ ਦੀ ਸਮੱਗਲਿੰਗ ’ਚ ਆਈ ਕਮੀ : CBIC ਮੁਖੀ

Monday, Feb 10, 2025 - 02:42 PM (IST)

ਇੰਪੋਰਟ ਡਿਊਟੀ ’ਚ ਕਟੌਤੀ ਤੋਂ ਬਾਅਦ ਸੋਨੇ ਦੀ ਸਮੱਗਲਿੰਗ ’ਚ ਆਈ ਕਮੀ : CBIC ਮੁਖੀ

ਨਵੀਂ ਦਿੱਲੀ (ਭਾਸ਼ਾ) - ਸਰਕਾਰ ਵੱਲੋਂ ਜੁਲਾਈ, 2024 ’ਚ ਵਡਮੁੱਲੀ ਧਾਤੂ ’ਤੇ ਇੰਪੋਰਟ ਡਿਊਟੀ ’ਚ ਕਟੌਤੀ ਤੋਂ ਬਾਅਦ ਸੋਨੇ ਦੀ ਸਮੱਗਲਿੰਗ ’ਚ ਜ਼ਿਕਰਯੋਗ ਕਮੀ ਆਈ ਹੈ।

ਇਹ ਵੀ ਪੜ੍ਹੋ :     ਡਿਪੋਰਟ ਕੀਤੇ ਪ੍ਰਵਾਸੀ ਨਹੀਂ ਕਰ ਸਕਣਗੇ ਇਨ੍ਹਾਂ 20 ਦੇਸ਼ਾਂ ਦੀ ਯਾਤਰਾ! ਹੋ ਸਕਦੀ ਹੈ ਸਖ਼ਤ ਕਾਰਵਾਈ

ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮ (ਸੀ. ਬੀ. ਆਈ. ਸੀ.) ਦੇ ਚੇਅਰਮੈਨ ਸੰਜੈ ਕੁਮਾਰ ਅਗਰਵਾਲ ਨੇ ਇਹ ਗੱਲ ਕਹੀ ਹੈ। ਸਰਕਾਰ ਨੇ ਜੁਲਾਈ, 2024 ’ਚ ਸੋਨੇ ’ਤੇ ਇੰਪੋਰਟ ਡਿਊਟੀ ਘਟਾ ਕੇ 6 ਫੀਸਦੀ ਕੀਤੀ ਸੀ।

ਇਹ ਵੀ ਪੜ੍ਹੋ :     ਸੰਜੇ ਦੱਤ ਦੇ ਨਾਂ ਅਨਜਾਣੇ ਫੈਨ ਨੇ ਕਰ ਦਿੱਤੀ 72 ਕਰੋੜ ਦੀ ਜਾਇਦਾਦ

ਉਪਲੱਬਧ ਅੰਕੜਿਆਂ ਅਨੁਸਾਰ, ਕਸਟਮ ਡਿਊਟੀ ਅਤੇ ਡੀ. ਆਰ. ਆਈ. ਅਧਿਕਾਰੀਆਂ ਨੇ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਦੀ ਮਿਆਦ ’ਚ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ’ਤੇ 544 ਕਰੋਡ਼ ਰੁਪਏ ਕੀਮਤ ਦਾ 847 ਕਿਲੋ ਸੋਨਾ ਜ਼ਬਤ ਕੀਤਾ ਹੈ।

ਅਗਰਵਾਲ ਨੇ ਕਿਹਾ,“ਪਿਛਲੇ ਸਾਲ ਦੇ ਬਜਟ ’ਚ ਸੋਨੇ ’ਤੇ ਡਿਊਟੀ ਦੀ ਦਰ ਘੱਟ ਕੀਤੇ ਜਾਣ ਤੋਂ ਬਾਅਦ ਸੋਨੇ ਦੀ ਸਮੱਗਲਿੰਗ ’ਚ ਜ਼ਿਕਰਯੋਗ ਕਮੀ ਆਈ ਹੈ। ਹਾਲਾਂਕਿ, ਅਗਰਵਾਲ ਨੇ ਜ਼ਬਤ ਕੀਤੇ ਸੋਨੇ ਦੀ ਮਾਤਰਾ ਜਾਂ ਕੀਮਤ ਦਾ ਖੁਲਾਸਾ ਨਹੀਂ ਕੀਤਾ ਪਰ ਉਨ੍ਹਾਂ ਕਿਹਾ ਕਿ ਅਧਿਕਾਰੀ ਕਿਸੇ ਵੀ ਰਸਤੇ ਤੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਅੰਤਰਰਾਸ਼ਟਰੀ ਯਾਤਰੀ ਆਵਾਜਾਈ, ਸਰਹੱਦਾਂ ਅਤੇ ਦੇਸ਼ ’ਚ ਆਉਣ ਵਾਲੇ ਕਮਰਸ਼ੀਅਲ ਕਾਰਗੋ ’ਤੇ ਨਿਯਮਿਤ ਨਿਗਰਾਨੀ ਰੱਖ ਰਹੇ ਹਨ।

ਇਹ ਵੀ ਪੜ੍ਹੋ :     ਕੱਚੇ ਤੇਲ ਦੀਆਂ ਕੀਮਤਾਂ ’ਚ ਜ਼ਬਰਦਸਤ ਗਿਰਾਵਟ; ਟਰੰਪ ਦੀ ਸ਼ਾਂਤੀ ਸਮਝੌਤੇ ਦੀ ਯੋਜਨਾ ਮੀਡੀਆ ’ਚ ਲੀਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News