ਤਿਉਹਾਰੀ ਸੀਜ਼ਨ 'ਚ ਸੋਨਾ-ਚਾਂਦੀ ਪ੍ਰਤੀ ਵਧਿਆ ਲੋਕਾਂ ਦਾ ਰੁਝਾਨ, ਦੋਵਾਂ ਧਾਤੂਆਂ 'ਚ ਆਈ ਮਜ਼ਬੂਤੀ

Sunday, Oct 11, 2020 - 11:26 AM (IST)

ਇੰਦੌਰ (ਵਾਰਤਾ) : ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਵੀਕੈਂਡ ਸੋਨਾ ਅਤੇ ਚਾਂਦੀ ਦੀ ਗਾਹਕੀ ਵਿਚ ਵਾਧਾ ਹੋਇਆ। ਬੀਤੇ ਹਫ਼ਤੇ ਵਿਚ ਸੋਨਾ 100 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 950 ਰੁਪਏ ਮਹਿੰਗੀ ਵਿਕੀ। ਕਾਰੋਬਾਰ ਦੀ ਸ਼ੁਰੂਆਤ ਵਿਚ ਸੋਮਵਾਰ ਨੂੰ ਸੋਨਾ 51,150 ਰੁਪਏ 'ਤੇ ਖੁੱਲ੍ਹਿਆ ਅਤੇ ਕਾਰੋਬਾਰ ਦੇ ਆਖ਼ਰੀ ਦਿਨ 51,250 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ: ਚੀਨ ਦਾ ਮੁਕਾਬਲਾ ਕਰਨ ਲਈ ਦੁਨੀਆ ਦੇ 7 ਕੇਂਦਰੀ ਬੈਂਕ ਜਲਦੀ ਹੀ ਜ਼ਾਰੀ ਕਰਨਗੇ ਡਿਜੀਟਲ ਕਰੰਸੀ

ਚਾਂਦੀ ਦਾ ਕਾਰੋਬਾਰ 59,300 ਰੁਪਏ ਤੋਂ ਸ਼ੁਰੂ ਹੋਇਆ, ਜਦੋਂਕਿ ਆਖ਼ਰੀ ਦਿਨ ਸੌਦੇ 61,250 ਰੁਪਏ ਦੇ ਪੱਧਰ 'ਤੇ ਸਨ। ਕਾਰੋਬਾਰ ਵਿਚ ਸੋਨੇ ਨੇ 51,500 ਰੁਪਏ ਦਾ ਉਚਾ ਅਤੇ 51,100 ਰੁਪਏ ਦਾ ਹੇਠਲਾ ਪੱਧਰ ਛੂਹਿਆ। ਉਥੇ ਹੀ ਚਾਂਦੀ ਨੇ 61250 ਦਾ ਉਚਾ ਅਤੇ 58,800 ਰੁਪਏ ਦਾ ਹੇਠਲਾ ਪੱਧਰ ਛੂਹਿਆ। ਵਿਦੇਸ਼ੀ ਬਾਜ਼ਾਰ ਵਿਚ ਸੋਨਾ 19.31 ਡਾਲਰ ਅਤੇ ਚਾਂਦੀ 25.13 ਸੇਂਟ ਪ੍ਰਤੀ ਔਂਸ ਵਿਕੀ।

ਇਹ ਵੀ ਪੜ੍ਹੋ: IPL 2020 : ਅੱਜ ਹੈਦਰਾਬਾਦ ਦਾ ਰਾਜਸਥਾਨ ਅਤੇ ਦਿੱਲੀ ਦਾ ਮੁੰਬਈ ਨਾਲ ਹੋਵੇਗਾ ਸ਼ਖ਼ਤ ਮੁਕਾਬਲਾ

ਸਾਵਰੇਨ ਗੋਲਡ ਬਾਂਡ ਸਕੀਮ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮੋਦੀ ਸਰਕਾਰ ਇਕ ਵਾਰ ਫਿਰ ਤੁਹਾਨੂੰ ਸਸਤਾ ਸੋਨਾ ਖਰੀਦਣ ਦਾ ਮੌਕਾ ਦੇ ਰਹੀ ਹੈ। ਸਰਕਾਰ ਵੱਲੋਂ ਜ਼ਾਰੀ ਸਾਵਰੇਨ ਗੋਲਡ ਬਾਂਡ ਦੀ 7ਵੀਂ ਸੀਰੀਜ਼ 12 ਅਕਤੂਬਰ ਤੋਂ ਲੈ ਕੇ 16 ਅਕਤੂਬਰ ਦੌਰਾਨ ਸਬਸਕ੍ਰਿਪਸ਼ਨ ਲਈ ਖੁੱਲ੍ਹ ਰਹੀ ਹੈ। ਸਾਵਰੇਨ ਗੋਲਡ ਬਾਂਡ ਨੂੰ ਭਾਰਤੀ ਰਿਜ਼ਰਵ ਬੈਂਕ ਭਾਰਤ ਸਰਕਾਰ ਵੱਲੋਂ ਜ਼ਾਰੀ ਕਰੇਗਾ। ਸੈਟਲਮੈਂਟ ਡੇਟ 20 ਅਕਤੂਬਰ ਹੈ। ਇਸ ਵਾਰ ਬਾਂਡ ਦੀ ਕੀਮਤ 5051 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਗਈ ਹੈ। ਯਾਨੀ ਤੁਸੀਂ ਇਸ ਮੁੱਲ 'ਤੇ ਸੋਨਾ ਖ਼ਰੀਦ ਸਕਦੇ ਹੋ। ਰਿਜ਼ਰਵ ਬੈਂਕ ਦੀ ਸਹਿਮਤੀ ਤੋਂ ਬਾਅਦ ਜੋ ਨਿਵੇਸ਼ਕ ਆਨਲਾਈਨ ਸਾਵਰੇਨ ਗੋਲਡ ਬਾਂਡ ਖ਼ਰੀਦਣਗੇ ਉਨ੍ਹਾਂ ਨੂੰ 50 ਰੁਪਏ ਦੀ ਛੋਟ ਮਿਲੇਗੀ। ਇਸ ਲਈ ਪੇਮੇਂਟ ਆਨਲਾਈਨ ਕਰਨੀ ਹੋਵੇਗੀ।

 


cherry

Content Editor

Related News