ਗੋਲਡ ਰਿਜ਼ਰਵ ’ਚ 1.522 ਅਰਬ ਡਾਲਰ ਦਾ ਵਾਧਾ, ਵਿਦੇਸ਼ੀ ਮੁਦਰਾ ਭੰਡਾਰ ’ਚ ਆਈ ਗਿਰਾਵਟ

03/20/2022 1:05:58 PM

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਕਮੀ ਆਈ ਹੈ। 11 ਮਾਰਚ ਨੂੰ ਖਤਮ ਹੋਏ ਹਫਤੇ ’ਚ ਇਹ 9.646 ਅਰਬ ਡਾਲਰ ਘਟ ਕੇ 622.275 ਅਰਬ ਡਾਲਰ ਰਹਿ ਗਿਆ। ਇਸ ਦੌਰਾਨ ਗੋਲਡ ਰਿਜ਼ਰਵ ਦਾ ਮੁੱਲ 1.522 ਅਰਬ ਡਾਲਰ ਵਧ ਕੇ 43.842 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ ਯਾਨੀ ਆਰ. ਬੀ. ਆਈ. ਵਲੋਂ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ 4 ਮਾਰਚ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ 39.4 ਕਰੋੜ ਡਾਲਰ ਵਧ ਕੇ 631.92 ਅਰਬ ਡਾਲਰ ਹੋ ਗਿਆ ਸੀ। 25 ਫਰਵਰੀ ਨੂੰ ਖਤਮ ਹੋਏ ਹਫਤੇ ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 1.425 ਅਰਬ ਡਾਲਰ ਘਟ ਕੇ 631.527 ਅਰਬ ਡਾਲਰ ਰਹਿ ਗਈ ਸੀ। ਇਸ ਤੋਂ ਪਹਿਲਾਂ 18 ਫਰਵਰੀ ਨੂੰ ਖਤਮ ਹੋਏ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ 2.762 ਅਰਬ ਡਾਲਰ ਵਧ ਕੇ 632.95 ਅਰਬ ਡਾਲਰ ਹੋ ਗਿਆ ਸੀ।

ਇਸ ਤੋਂ ਇਲਾਵਾ ਰਿਪੋਰਟਿੰਗ ਵੀਕ ’ਚ ਗੋਲਡ ਰਿਜ਼ਰਵ ਮੁੱਲ 1.522 ਅਰਬ ਡਾਲਰ ਵਧ ਕੇ 43,842 ਅਰਬ ਡਾਲਰ ਹੋ ਗਿਆ। ਰਿਪੋਰਟਿੰਗ ਵੀਕ ’ਚ ਇੰਟਰਨੈਸ਼ਨਲ ਮਾਨੇਟਰੀ ਫੰਡ ਯਾਨੀ ਐੱਮ. ਆਈ. ਐੱਫ. ’ਚ ਦੇਸ਼ ਦਾ ਐੱਸ. ਡੀ. ਆਰ. ਯਾਨੀ ਸਪੈਸ਼ਲ ਡਰਾਇੰਗ ਰਾਈਟ 5.3 ਕਰੋੜ ਡਾਲਰ ਘਟ ਕੇ 18.928 ਅਰਬ ਡਾਲਰ ਰਹਿ ਗਿਆ। ਆਈ. ਐੱਮ. ਐੱਫ. ’ਚ ਰੱਖੇ ਦੇਸ਼ ਦਾ ਮੁਦਰਾ ਭੰਡਾਰ 70 ਲੱਖ ਡਾਲਰ ਘਟ ਕੇ 5.146 ਅਰਬ ਡਾਲਰ ਰਹਿ ਗਿਆ।

11.108 ਅਰਬ ਡਾਲਰ ਘਟੀ ਐੱਫ. ਸੀ. ਏ.

ਆਰ. ਬੀ. ਆਈ. ਦੇ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 11 ਮਾਰਚ ਨੂੰ ਖਤਮ ਹੋਏ ਹਫਤਾਵਾਰੀ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ’ਚ ਇਹ ਗਿਰਾਵਟ ਮੁੱਖ ਤੌਰ ’ਤੇ ਫਾਰੇਨ ਕਰੰਸੀ ਅਸੈਟ ਯਾਨੀ ਐੱਫ. ਸੀ. ਏ. ’ਚ ਆਈ ਕਮੀ ਕਾਰਨ ਹੋਈ ਜੋ ਕੁੱਲ ਮੁਦਰਾ ਭੰਡਾਰ ਦਾ ਇਕ ਅਹਿਮ ਹਿੱਸਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਰਿਪੋਰਟਿੰਗ ਵੀਕ ’ਚ ਭਾਰਤ ਦੀ ਐੱਫ. ਸੀ. ਏ. 11,108 ਅਰਬ ਡਾਲਰ ਘਟ ਕੇ 554.359 ਅਰਬ ਡਾਲਰ ਹੋ ਗਿਆ। ਡਾਲਰ ’ਚ ਦੱਸੀ ਜਾਣ ਵਾਲੀ ਐੱਫ. ਸੀ. ਏ. ’ਚ ਵਿਦੇਸ਼ੀ ਮੁਦਰਾ ਭੰਡਾਰ ’ਚ ਰੱਖੀਆਂ ਯੂਰੋ, ਪੌਂਡ ਅਤੇ ਯੇਨ ਵਰਗੀਆਂ ਦੂਜੀਆਂ ਵਿਦੇਸ਼ੀ ਮੁਦਰਾਵਾਂ ਦੇ ਮੁੱਲ ’ਚ ਵਾਧਾ ਜਾਂ ਕਮੀ ਦਾ ਪ੍ਰਭਾਵ ਵੀ ਸ਼ਾਮਲ ਹੁੰਦਾ ਹੈ।


Harinder Kaur

Content Editor

Related News